ਪੈਰਿਸ ਫੈਸ਼ਨ ਵੀਕ 'ਚ ਪਤੀ ਨਿੱਕ ਨਾਲ ਛਾਈ ਪ੍ਰਿਅੰਕਾ, ਦੇਖੋ ਸ਼ਾਨਦਾਰ ਤਸਵੀਰਾਂ

7/2/2019 10:27:59 AM

ਮੁੰਬਈ(ਬਿਊਰੋ)— ਅਦਾਕਾਰਾ ਪ੍ਰਿਅੰਕਾ ਚੋਪੜਾ ਅਕਸਰ ਆਪਣੇ ਸਟਾਈਲ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਇੰਡੀਅਨ ਹੋਵੇ ਜਾਂ ਵੈਸਟਰਨ ਉਹ ਹਰ ਆਊਟਫਿੱਟ 'ਚ ਕਾਫੀ ਖੂਬਸੂਰਤ ਦਿਖਾਈ ਦਿੰਦੀ ਹੈ। ਪ੍ਰਿਅੰਕਾ ਇਨ੍ਹੀਂ ਦਿਨੀਂ ਪਤੀ ਨਿੱਕ ਨਾਲ ਪੈਰਿਸ 'ਚ ਹੈ। ਦਰਅਸਲ, ਪ੍ਰਿਅੰਕਾ ਦੇ ਜੇਠ ਜੋ ਜੋਨਸ ਨੇ 30 ਜੂਨ ਨੂੰ ਆਪਣੀ ਗਰਲਫਰੈਂਡ ਨਾਲ ਵਿਆਹ ਕਰਵਾਇਆ ਸੀ।
PunjabKesari
ਇਸ ਵਿਆਹ ਨੂੰ ਅਟੈਂਡ ਕਰਨ ਲਈ ਪ੍ਰਿਅੰਕਾ ਕਈ ਦਿਨਾਂ ਤੋਂ ਪੈਰਿਸ 'ਚ ਹੈ। ਉੱਥੇ ਹੀ ਜੇਠ-ਜੇਠਾਨੀ ਦਾ ਵਿਆਹ ਅਟੈਂਡ ਕਰਨ ਤੋਂ ਬਾਅਦ ਦੇਸੀ ਗਰਲ ਨੇ ਪਤੀ ਨਿੱਕ ਨਾਲ ਪੈਰਿਸ 'ਚ ਇਕ ਫੈਸ਼ਨ ਸ਼ੋਅ 'ਚ ਸ਼ਿਰਕਤ ਕੀਤੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਡਾਰਕ ਗ੍ਰੀਨ ਸਕੈਲਪਡ ਸਲੀਵ ਗਾਊਨ 'ਚ ਸਟਨਿੰਗ ਅੰਦਾਜ਼ 'ਚ ਦਿਖਾਈ ਦੇ ਰਹੀ ਹੈ।
PunjabKesari
ਇਸ ਡਰੈੱਸ 'ਤੇ ਗੋਲਡਨ ਐਂਡ ਬਲੈਕ ਬੈਲਟ ਲੱਗੀ ਸੀ, ਜੋ ਇਸ ਗਾਊਨ ਨੂੰ ਨਵਾਂ ਲੁੱਕ ਦੇ ਰਹੀ ਸੀ। ਉੱਥੇ ਹੀ ਜੇਕਰ ਨਿੱਕ ਦੀ ਗੱਲ ਕਰੀਏ ਤਾਂ ਉਹ ਆਲ ਬਲੈਕ ਲੁੱਕ 'ਚ ਕਾਫੀ ਹੈਂਡਸਮ ਲੱਗ ਰਹੇ ਸਨ।
PunjabKesari
ਇਸ ਕਪਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੀ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
PunjabKesari
ਵਰਕਫਰੰਟ ਦੀ ਗੱਲ ਕਰੀਏ ਤਾਂ ਪ੍ਰਿਅੰਕਾ ਜਲਦ ਹੀ 'ਦਿ ਸਕਾਈ ਇਜ ਪਿੰਕ' 'ਚ ਨਜ਼ਰ ਆਵੇਗੀ।
PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News