ਬਚਪਨ ''ਚ ਪ੍ਰਿਯੰਕਾ ਨੂੰ ਘਰ ''ਚ ਸਾਰੇ ਬੁਲਾਉਂਦੇ ਸਨ ''ਕਾਲੀ-ਕਾਲੀ'', ਗੋਰੇ ਹੋਣ ਲਈ ਉਠਾਇਆ ਸੀ ਇਹ ਕਦਮ!
6/12/2020 11:19:39 AM
ਮੁੰਬਈ (ਬਿਊਰੋ) — ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਦੇ ਚਰਚੇ ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਹੁੰਦੇ ਹਨ। ਹਾਲੀਵੁੱਡ ਫ਼ਿਲਮਾਂ 'ਚ ਵੀ ਪ੍ਰਿਯੰਕਾ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ। ਪ੍ਰਿਯੰਕਾ ਨੇ ਇੱਕ ਇੰਟਰਵਿਊ 'ਚ ਦੱਸਿਆ ਕਿ ਕਿਸ ਤਰ੍ਹਾਂ ਉਸ ਦੇ ਪਰਿਵਾਰ ਵਾਲੇ ਉਸ ਦੇ ਕਾਲੇ ਰੰਗ ਨੂੰ ਲੈ ਕੇ ਗੱਲਾਂ ਕਰਦੇ ਹੁੰਦੇ ਸਨ। ਪ੍ਰਿਯੰਕਾ ਨੇ ਦੱਸਿਆ ਕਿ 'ਮੇਰੇ ਕਜ਼ਨ ਮੈਨੂੰ ਕਾਲੀ ਕਾਲੀ ਕਹਿ ਕੇ ਬੁਲਾਉਂਦੇ ਸਨ। ਮੇਰੇ ਸਾਰੇ ਕਜ਼ਨ ਗੋਰੇ ਰੰਗ ਦੇ ਸਨ ਸਿਰਫ਼ ਘਰ 'ਚ ਮੈਂ ਹੀ ਸੀ, ਜਿਸ ਦਾ ਰੰਗ ਸਾਂਵਲਾ ਸੀ। ਮੇਰਾ ਰੰਗ ਮੇਰੇ ਡੈਡ 'ਤੇ ਗਿਆ ਸੀ। ਮੇਰੇ ਪੰਜਾਬੀ ਪਰਿਵਾਰ 'ਚ ਮੈਨੂੰ ਹਰ ਕੋਈ ਕਾਲੀ ਕਹਿੰਦਾ ਸੀ। 13 ਸਾਲ ਦੀ ਉਮਰ 'ਚ ਮੈਂ ਫੇਅਰਨੈੱਸ ਕਰੀਮ ਨਾਲ ਆਪਣਾ ਰੰਗ ਸਾਫ ਕਰਨ ਦੀ ਕੋਸ਼ਿਸ਼ ਕੀਤੀ ਸੀ।'
ਪ੍ਰਿਯੰਕਾ ਨੇ ਦੱਸਿਆ ਕਿ 'ਮੈਂ ਜਦੋਂ ਫ਼ਿਲਮ ਉਦਯੋਗ 'ਚ ਕਦਮ ਰੱਖਿਆ ਸੀ ਤਾਂ ਮੈਨੂੰ ਪਤਾ ਸੀ ਕਿ ਮੈਂ ਸੋਹਣੀ ਹਾਂ ਪਰ ਮੈਂ ਫੇਅਰਨੈੱਸ ਕਰੀਮ ਦਾ ਵਿਗਿਆਪਨ ਨਹੀਂ ਕਰਨਾ। ਫਿਰ ਮੈਂ ਸੋਚਿਆ ਇਹ ਤਾਂ ਗਲਤ ਹੈ।'
ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਫਿਲਹਾਲ ਕੋਈ ਵੀ ਬਾਲੀਵੁੱਡ ਫ਼ਿਲਮ ਨਹੀਂ ਕਰ ਰਹੀ ਉਸ ਦਾ ਪੂਰਾ ਧਿਆਨ ਹਾਲੀਵੁੱਡ 'ਚ ਜਗ੍ਹਾ ਬਨਾਉਣ ਵੱਲ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ