ਇਸ ਖਾਸ ਫਾਰਮੂਲੇ ਨਾਲ ਪ੍ਰਿਅੰਕਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਬਣਾਇਆ ਸਫਲ
11/4/2019 10:39:59 AM
ਮੁੰਬਈ(ਬਿਊਰੋ)- ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਦੀ ਜੋੜੀ ਫੈਨਜ਼ ਵਲੋਂ ਬਹੁਤ ਪਸੰਦ ਕੀਤੀ ਜਾਂਦੀ ਹੈ। ਦੋਵੇਂ ਹੀ ਇਕ-ਦੂਜੇ ਬਹੁਤ ਪਿਆਰ ਕਰਦੇ ਹਨ ਤੇ ਇਕ-ਦੂਜੇ ਨੂੰ ਸਪੋਰਟ ਵੀ ਕਰਦੇ ਹਨ। ਹਾਲ ਹੀ ’ਚ ਪ੍ਰਿਅੰਕਾ ਨੇ ਆਪਣੇ ਵਿਆਹ ਅਤੇ ਦੋਵਾਂ ਦੇ ਵਿਚਕਾਰ ਦੀ ਬਾਂਡਿੰਗ ਨੂੰ ਲੈ ਕੇ ਖੁਲਾਸੇ ਕੀਤੇ। ਪ੍ਰਿਅੰਕਾ ਨੇ ਕਿਹਾ ਕਿ ਨਿੱਕ ਨੇ ਜ਼ਿੰਦਗੀ ਨੂੰ ਕਾਮਯਾਬੀ ਨਾਲ ਜਿਉਣ ਲਈ ਇਕ ਖਾਸ ਫਾਰਮੂਲਾ ਅਪਣਾਇਆ ਹੈ।
ਉਨ੍ਹਾਂ ਨੇ ਇੰਟਰਵਿਊ ‘ਚ ਦੱਸਿਆ,‘‘ਪ੍ਰੋਫੈਸ਼ਨਲ ਅਤੇ ਨਿੱਜ਼ੀ ਜ਼ਿੰਦਗੀ ਨੂੰ ਸੰਤੁਲਤ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਮੈਨੂੰ ਮਾਣ ਹੈ ਕਿ ਮੈਂ ਅਜਿਹੇ ਵਿਅਕਤੀ ਨਾਲ ਵਿਆਹ ਕਰਵਾਇਆ ਜੋ ਮੇਰੀਆਂ ਭਾਵਨਾਵਾਂ ਨੂੰ ਸਮਝਦਾ ਹੈ। ਇਹ ਹੀ ਵਜ੍ਹਾ ਕਰਕੇ ਮੈਨੂੰ ਉਨ੍ਹਾਂ ਨਾਲ ਪਿਆਰ ਹੋਇਆ। ਸਾਡੇ ਦੋਵਾਂ ਲਈ ਕੰਮ ਬਹੁਤ ਜ਼ਰੂਰੀ ਹੈ। ਅਸੀਂ ਦੋਵੇਂ ਹੀ ਅਜਿਹੇ ਪਿਛੋਕੜ ਤੋਂ ਆਉਂਦੇ ਹਾਂ, ਜਿਸ ਨਾਲ ਸਾਡੇ ਪ੍ਰੋਫੈਸ਼ਨ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਅਸੀਂ ਦੋਵਾਂ ਨੇ ਹੀ ਇਸ ਮੁਕਾਮ ‘ਤੇ ਪਹੁੰਚਣ ਲਈ ਮਿਹਨਤ ਕੀਤੀ ਹੈ। ਇਸ ਲਈ ਅਸੀਂ ਦੋਵੇਂ ਇਕ-ਦੂਜੇ ਨੂੰ ਪੂਰੀ ਸਪੋਰਟ ਕਰਦੇ ਹਾਂ”।
ਇਸ ਤੋਂ ਅੱਗੇ ਪ੍ਰਿਅੰਕਾ ਨੇ ਦੱਸਿਆ ਕਿ ਨਿੱਕ ਤੇ ਮੈਂ ਇਕ-ਦੂਜੇ ਨੂੰ ਦੇਖੇ ਬਿਨਾਂ ਇਕ-ਦੋ ਹਫਤਿਆਂ ਤੋਂ ਵੱਧ ਨਹੀਂ ਰਹਿ ਸਕਦੇ। ਅਸੀਂ ਦੁਨੀਆ ਦੇ ਕਿਸ ਵੀ ਕੋਨੇ ‘ਚ ਹੋਈਏ ਇਕ-ਦੂਜੇ ਦੇ ਸੰਪਰਕ ‘ਚ ਰਹਿੰਦੇ ਹਾਂ ਅਤੇ ਵੀਡੀਓ ਕੌਲ ਵੀ ਕਰਦੇ ਹਾਂ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ