ਪੁਰਾਣੇ ਦਿਨਾਂ ਨੂੰ ਯਾਦ ਕਰ ਪ੍ਰਿਅੰਕਾ ਨੇ ਸਾਂਝੀ ਕੀਤੀ ਤਸਵੀਰ, ਮਹਿਲਾਵਾਂ ਨੂੰ ਦਿੱਤਾ ਖਾਸ ਸੁਨੇਹਾ
2/14/2020 2:32:04 PM
ਮੁੰਬਈ(ਬਿਊਰੋ)- ਬਾਲੀਵੁੱਡ ਦੀ ਦੇਸੀ ਗਰਲ ਯਾਨੀ ਕਿ ਪ੍ਰਿਅੰਕਾ ਚੋਪੜਾ ਆਏ ਦਿਨ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਲੈ ਕੇ ਕਾਫੀ ਚਰਚਾ ’ਚ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪੁਰਾਣੇ ਦਿਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਹਨ। ਹਾਲ ਹੀ ਵਿਚ ਪ੍ਰਿਅੰਕਾ ਨੇ ਆਪਣੇ ਇੰਸਟਾ ’ਤੇ ਆਪਣੀ ਮਿਸ ਵਰਲਡ ਸਮੇਂ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨਾਲ ਉਨ੍ਹਾਂ ਨੇ ਮਹਿਲਾਵਾਂ ਨੂੰ ਖਾਸ ਸੁਨੇਹਾ ਵੀ ਦਿੱਤਾ ਹੈ।
ਪ੍ਰਿਅੰਕਾ ਨੇ ਲਿਖਿਆ,‘‘18 ਸਾਲ ਦੀ ਉਮਰ ਵਿਚ ਮਿਸ ਵਰਲਡ ਬਣੀ। ਸਾਲ 2000 ਸੀ ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਇਹ ਕੱਲ ਦੀ ਹੀ ਗੱਲ ਹੋਵੇ, ਜਦੋਂ ਮੈਂ ਆਪਣੇ ਸੁਪਨੇ ਨੂੰ ਜੀਅ ਰਹੀ ਸੀ ਪਰ 20 ਸਾਲ ਬਾਅਦ ਵੀ ਸਥਿਤੀਆਂ ਨੂੰ ਬਦਲਣ ਲਈ ਮੇਰਾ ਉਤਸ਼ਾਹ ਉਨਾ ਹੀ ਮਜ਼ਬੂਤ ਹੈ। ਮੈਨੂੰ ਵਿਸ਼ਵਾਸ ਹੈ ਕਿ ਲੜਕੀਆਂ ਵਿਚ ਬਦਲਣ ਦੀ ਅਟੁੱਟ ਸ਼ਕਤੀ ਹੈ, ਜੇ ਉਨ੍ਹਾਂ ਨੂੰ ਉਹ ਖਾਸ ਮੌਕੇ ਮਿਲਣ, ਜਿੰਨ੍ਹਾਂ ਦੀ ਉਹ ਹੱਕਦਾਰ ਹਨ।’’ ਪ੍ਰਿਅੰਕਾ ਦੇ ਇਸ ਪੋਸਟ ਨੂੰ ਫੈਨਜ਼ ਤੇ ਸਿਤਾਰਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਇਸ ਪੋਸਟ ਨੂੰ ਕਈ ਲਾਈਕਸ ਤੇ ਕੁਮੈਂਟ ਮਿਲ ਚੁੱਕੇ ਹਨ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਤਮਿਲਨਾਡੂ ''ਚ DMK ਦਾ ਕਿਲ੍ਹਾ ਢਾਹੁਣ ਵਾਲੇ ਸੁਪਰਸਟਾਰ ਵਿਜੇ ਨੂੰ ਕਿਉਂ ਕਿਹਾ ਜਾਂਦੈ ''Thalapathy''?
