ਪਤੀ ਨਿਕ ਨਾਲ ਰੋਮਾਂਟਿਕ ਹੋਈ ਪ੍ਰਿਯੰਕਾ ਚੋਪੜਾ, ਸ਼ੇਅਰ ਕੀਤਾ ਵੀਡੀਓ

1/18/2020 4:02:45 PM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਦੇ ਪਤੀ ਅਤੇ ਪੌਪ ਸਿੰਗਰ ਨਿਕ ਜੋਨਸ ਦਾ ਨਵਾਂ ਸਿੰਗਲ ਟਰੈਕ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਜੋਨਸ ਬ੍ਰਦਰਜ਼ ਨਾਲ ਜੋਨਸ ਸਿਸਟਰਸ ਵੀ ਨਜ਼ਰ ਆ ਰਹੀਆਂ ਹਨ। ਸ਼ੁੱਕਰਵਾਰ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਹਨ 'What A Man Gotta Do' ਹਨ। ਇਸ ਗੀਤ 'ਚ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇਕੱਠੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗੀਤ ਨੂੰ 24 ਘੰਟਿਆਂ 'ਚ ਯੂਟਿਊਬ 'ਤੇ 1 ਮਿਲੀਅਨ ਤੋਂ ਵੱਧ ਵਿਯੂਜ਼ ਮਿਲੇ ਚੁੱਕੇ ਹਨ। ਵੀਡੀਓ 'ਚ ਪ੍ਰਿਯੰਕਾ ਚੋਪੜਾ ਪਤੀ ਨਿਕ ਨਾਲ ਕਈ ਬੋਲਡ ਸੀਨ ਦਿੰਦੀ ਦਿਖਾਈ ਦੇ ਰਹੀ ਹੈ।

 
 
 
 
 
 
 
 
 
 
 
 
 
 

OUT NOW! #WhatAManGottaDoVideo @nickjonas @jonasbrothers

A post shared by Priyanka Chopra Jonas (@priyankachopra) on Jan 16, 2020 at 9:18pm PST


ਦੱਸ ਦਈਏ ਕਿ ਵਿਆਹ ਦੇ ਇਕ ਸਾਲ 'ਚ ਇਹ ਦੋਵਾਂ ਦਾ ਦੂਜਾ ਗੀਤ ਹੈ, ਜਿਸ 'ਚ ਇਹ ਇਕੱਠੇ ਨਜ਼ਰ ਆ ਰਹੇ ਹਨ। ਪ੍ਰਿਯੰਕਾ ਨੇ ਖੁਲਾਸਾ ਕੀਤਾ ਕਿ ਉਹ ਕਿਹੜਾ ਕਾਰਨ ਸੀ, ਜੋ ਉਹ ਅਮਰੀਕੀ ਪੌਪ ਸਟਾਰ ਨਿਕ ਜੋਨਸ ਨੂੰ ਡੇਟ ਕਰਨਾ ਚਾਹੁੰਦੀ ਸੀ। ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਤੋਂ ਕੁਝ ਦਿਨ ਬਾਅਦ ਦੱਸਿਆ ਕਿ ਨਿਕ ਦੇ ਮਿਊਜ਼ਿਕ ਵੀਡੀਓ 'ਕਲੋਜ਼' ਦੇ ਹੌਟ ਸੀਨਸ ਉਸ ਨੂੰ ਡੇਟ ਕਰਨ ਦੇ ਫੈਸਲੇ ਪਿੱਛੇ ਦਾ ਵੱਡਾ ਕਾਰਨ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News