ਧੀਆਂ ਤੋਂ ਬਾਅਦ ਪ੍ਰੋਡਿਊਸਰ ਕਰੀਮ ਮੋਰਾਨੀ ਨੇ ਦਿੱਤੀ 'ਕੋਰੋਨਾ' ਨੂੰ ਮਾਤ
4/18/2020 9:28:28 AM

ਜਲੰਧਰ (ਵੈੱਬ ਡੈਸਕ) - ਆਪਣੀਆਂ ਦੋਵੇਂ ਧੀਆਂ ਜੋਇਆ ਮੋਰਾਨੀ ਅਤੇ ਸ਼ਜਾ ਮੋਰਾਨੀ ਤੋਂ ਬਾਅਦ ਫਿਲਮ ਨਿਰਮਾਤਾ ਕਰੀਮ ਮੋਰਾਨੀ ਨੇ ਵੀ 'ਕੋਰੋਨਾ ਵਾਇਰਸ' ਦੀ ਜੰਗ ਜਿੱਤ ਲਈ ਹੈ। ਉਨ੍ਹਾਂ ਦੀ ਨਵੀਂ ਰਿਪੋਰਟ ਵਿਚ ਕੋਰੋਨਾ ਨੈਗੇਟਿਵ ਪਾਇਆ ਗਿਆ ਹੈ। 8 ਅਪ੍ਰੈਲ ਨੂੰ ਇਸ ਜਾਨਲੇਵਾ ਵਾਇਰਸ ਦੀ ਲਪੇਟ ਵਿਚ ਆ ਕੇ ਕਰੀਮ ਮੋਰਾਨੀ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਇਸ ਤੋਂ ਪਹਿਲਾ ਕਰੀਮ ਦੀ ਦੂਜੀ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੀ 2 ਲਗਾਤਾਰ ਰਿਪੋਰਟਾਂ ਨੈਗੇਟਿਵ ਆਈਆਂ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਹੈ। ਕਰੀਮ ਮੋਰਾਨੀ ਦਾ 'ਕੋਰੋਨਾ ਟੈਸਟ' ਦੂਜੀ ਤੇ ਤੀਜੀ ਵਾਰ ਵੀ ਪਾਜ਼ੀਟਿਵ ਆਇਆ ਸੀ। ਉਨ੍ਹਾਂ ਦਾ ਇਲਾਜ਼ ਮੁੰਬਈ ਦੇ 'ਨਾਨਾਵਤੀ ਹਸਪਤਾਲ' ਵਿਚ ਚਾਲ ਰਿਹਾ ਸੀ।
ਦੂਜੀ-ਤੀਜੀ ਵਾਰ ਕੋਰੋਨਾ ਪਾਜ਼ੀਟਿਵ ਟੈਸਟ ਆਉਣ 'ਤੇ ਪ੍ਰੇਸ਼ਾਨ ਸੀ ਪਰਿਵਾਰ
ਕਰੀਮ ਮੋਰਾਨੀ ਦਾ ਕੋਰੋਨਾ ਟੈਸਟ ਦੂਜੀ-ਤੀਜੀ ਵਾਰ ਪਾਜ਼ੀਟਿਵ ਆਉਣ 'ਤੇ ਉਨ੍ਹਾਂ ਦਾ ਪਰਿਵਾਰ ਕਾਫੀ ਪ੍ਰੇਸ਼ਾਨ ਸੀ। ਇਸ ਦੀ ਵੱਡੀ ਵਜ੍ਹਾ ਇਹ ਵੀ ਸੀ ਕਿ ਕਰੀਮ ਮੋਰਾਨੀ 60 ਸਾਲ ਦੇ ਹਨ ਅਤੇ ਉਹ ਦਿਲ ਦੇ ਮਰੀਜ਼ ਵੀ ਹਨ। ਉਨ੍ਹਾਂ ਨੂੰ 2 ਵਾਰ ਦਿਲ ਦਾ ਦੌਰਾ ਪੈ ਚੁੱਕਿਆ ਹੈ। ਉਨ੍ਹਾਂ ਦੀ ਬਾਇਪਾਸ ਸਰਜਰੀ ਵੀ ਹੋ ਚੁੱਕੀ ਹੈ। ਇਸ ਲਈ ਉਨ੍ਹਾਂ ਦੇ ਪਰਿਵਾਰ ਨੂੰ ਜ਼ਿਆਦਾ ਚਿੰਤਾ ਹੈ।
ਦੱਸਣਯੋਗ ਹੈ ਕਿ 'ਕੋਰੋਨਾ ਵਾਇਰਸ' ਦੇ ਖਿਲਾਫ ਜੰਗ ਜਿੱਤਣ ਤੋਂ ਬਾਅਦ ਸ਼ਜਾ ਮੋਰਾਨੀ ਰਾਹਤ ਮਹਿਸੂਸ ਕਰ ਰਹੀ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਕਰੀਬੀ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਸ਼ਜਾ ਕੁਝ ਦਿਨ ਪਹਿਲਾਂ ਹੀ ਸ਼੍ਰੀਲੰਕਾ ਤੋਂ ਭਾਰਤ ਪਰਤੀ ਸੀ। ਇਸ ਤੋਂ ਬਾਅਦ ਉਸਦਾ ਟੈਸਟ ਕੀਤਾ ਗਿਆ ਸੀ ਅਤੇ ਉਹ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਹਾਲਾਂਕਿ ਸ਼ਜਾ ਮੋਰਾਨੀ ਅਤੇ ਜੋਆ ਮੋਰਾਨੀ 'ਕੋਰੋਨਾ ਵਾਇਰਸ' ਨੂੰ ਮਾਤ ਦੇ ਚੁੱਕੀਆਂ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ