ਇਰਫਾਨ ਖਾਨ ਤੇ ਰਿਸ਼ੀ ਕਪੂਰ ਦੇ ਦਿਹਾਂਤ ਤੋਂ ਬਾਅਦ ਫਿਲਮ ਇੰਡਸਟਰੀ ਨੂੰ ਇਕ ਹੋਰ ਝਟਕਾ

5/1/2020 3:52:39 PM

ਮੁੰਬਈ (ਵੈੱਬ ਡੈਸਕ) : ਬੀਤੇ ਦੋ ਦਿਨ ਬਾਲੀਵੁੱਡ ਲਈ 'ਕਾਲਾ ਦਿਨ' ਦੇ ਰੂਪ ਵਿਚ ਸਾਬਿਤ ਹੋਏ ਹਨ। ਅਭਿਨੇਤਾ ਇਰਫਾਨ ਖਾਨ ਅਤੇ ਬਾਅਦ ਵਿਚ ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫ਼ਿਲਮੀ ਸਿਤਾਰੇ ਸਦਮੇ ਵਿਚ ਹਨ। ਹੁਣ ਲੱਗਦਾ ਹੈ ਕਿ ਬਾਲੀਵੁੱਡ ਲਈ ਤੀਜਾ ਦਿਨ ਵੀ ਕਾਲ ਬਣ ਕੇ ਆਇਆ ਹੈ। ਰਿਸ਼ੀ ਕਪੂਰ ਅਤੇ ਇਰਫਾਨ ਖਾਨ ਦੀ ਮੌਤ ਤੋਂ ਬਾਅਦ ਹੁਣ ਪ੍ਰੋਡਿਊਸਰ ਗਿਲਡ ਦੇ ਸੀ.ਈ.ਓ.ਕੁਲਮੀਤ ਮੱਕੜ ਦਾ ਵੀ ਦਿਹਾਂਤ ਹੋ ਗਿਆ ਹੈ। ਕੁਲਮੀਤ ਦਾ 60 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਇਸ ਖਬਰ ਨਾਲ ਬਾਲੀਵੁੱਡ ਦੇ ਗਲਿਆਰਿਆਂ ਵਿਚ ਇਕ ਵਾਰ ਫਿਰ ਸੋਗ ਦੀ ਲਹਿਰ ਛਾ ਗਈ। ਲਗਾਤਾਰ 3 ਦਿਨਾਂ ਤੋਂ ਆ ਰਹੀਆਂ ਦੁਖਦਾਈ ਖਬਰਾਂ ਨੇ ਪੂਰੇ ਬਾਲੀਵੁੱਡ ਨੂੰ ਗਮਗੀਨ ਕਰ ਦਿੱਤਾ ਹੈ। ਕੁਲਮੀਤ ਦੇ ਦਿਹਾਂਤ ਦੀ ਖਬਰ ਸੁਣ ਕੇ ਫ਼ਿਲਮੀ ਸਿਤਾਰੇ ਟਵੀਟ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਕਰਨ ਜੌਹਰ ਨੇ ਟਵੀਟ ਕਰਦਿਆਂ ਲਿਖਿਆ, ''ਕੁਲਮੀਤ ਤੁਸੀਂ ਗਿਲਡ ਦੇ ਇਕ ਅਹਿਮ ਸਤੰਭ ਦੀ ਤਰ੍ਹਾਂ ਸੀ। ਤੁਸੀਂ ਲਗਾਤਾਰ ਇੰਡਸਟਰੀ ਕੰਮ ਕਰ ਰਹੇ ਸਨ। ਤੁਸੀਂ ਸਾਨੂੰ ਬਹੁਤ ਜਲਦੀ ਛੱਡ ਗਏ। ਤੁਹਾਨੂੰ ਹਮੇਸ਼ਾ ਪਿਆਰ ਨਾਲ ਯਾਦ ਕੀਤਾ ਜਾਵੇਗਾ।''

ਵਿਦਿਆ ਬਾਲਨ ਨੇ ਲਿਖਿਆ, ''ਇਹ ਬਹੁਤ ਹੀ ਹੈਰਾਨੀਜਨਕ ਹੈ।''  

ਦੱਸਣਯੋਗ ਹੈ ਕਿ ਸਿਨੇਮਾ ਜਗਤ ਲਈ ਬੀਤੇ 2 ਦਿਨ ਬੇਹੱਦ ਮੁਸ਼ਕਿਲ ਰਹੇ ਹਨ। 29 ਅਪ੍ਰੈਲ ਨੂੰ ਇਰਫਾਨ ਖਾਨ ਦਾ ਦਿਹਾਂਤ ਹੋਇਆ। ਇਸ ਤੋਂ ਅਗਲੇ ਦਿਨ ਯਾਨੀ ਕਿ 30 ਅਪ੍ਰੈਲ ਨੂੰ ਰਿਸ਼ੀ ਕਪੂਰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਦੋਵਾਂ ਅਭਿਨੇਤਾਵਾਂ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ।   



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News