ਬਾਦਸ਼ਾਹ ਤੇ ਦਿਲਜੀਤ ਨੇ ਲਾਇਆ ਪੰਜਾਬੀ ਤੜਕਾ, ''ਪ੍ਰੋਪਰ ਪਟੋਲਾ'' ''ਤੇ ਅਰਜੁਨ-ਪਰਿਣੀਤੀ ਨੇ ਕੀਤਾ ਡਾਂਸ

10/4/2018 9:51:50 AM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਐਕਟਰ ਅਰਜੁਨ ਕਪੂਰ ਤੇ ਅਦਾਕਾਰਾ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ 'ਨਮਸਤੇ ਇੰਗਲੈਂਡ' ਦਾ ਚੌਥਾ ਗੀਤ 'ਪ੍ਰੋਪਰ ਪਟੋਲਾ' ਰਿਲੀਜ਼ ਹੋ ਚੁੱਕਾ ਹੈ। ਇਸ ਤੋਂ ਪਹਿਲਾਂ 'ਨਮਸਤੇ ਇੰਗਲੈਂਡ' ਫਿਲਮ ਦਾ ਦਿਲਚਸਪ ਟਰੇਲਰ ਕੇ 'ਤੇਰੇ ਲਿਏ', 'ਭਰੇ ਬਾਜ਼ਾਰ' ਅਤੇ 'ਧੂਮ ਧੜਾਕਾ' ਵਰਗੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਪਟੋਲ' ਗੀਤ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਅਰਜੁਨ-ਪਰਿਣੀਤੀ 'ਤੇ ਫਿਲਮਾਏ ਇਸ ਗੀਤ 'ਚ ਦੋਵੇਂ ਕਲਾਕਾਰ ਕੋਰੀਏਗ੍ਰਾਫਰ ਦੀ ਧੁਨ 'ਤੇ ਕਦਮ ਨਾਲ ਕਦਮ ਮਿਲਾਉਂਦੇ ਨਜ਼ਰ ਆ ਰਹੇ ਹਨ। ਆਸਥਾ ਗਿੱਲ ਦੀ ਆਵਾਜ਼ ਰਿਲੀਜ਼ ਹੋਏ ਇਸ ਪੰਜਾਬੀ ਟਰੈਕ ਨੂੰ ਬਾਦਸ਼ਾਹ ਤੇ ਦਿਲਜੀਤ ਦੋਸਾਂਝ ਦੁਆਰਾ ਰੀਕ੍ਰਿਏਟ ਕੀਤਾ ਗਿਆ ਹੈ। ਵਿਪੁਲ ਅਮ੍ਰਿਤਲਾਲ ਸ਼ਾਹ ਦੀ 'ਨਮਸਤੇ ਇੰਗਲੈਂਡ' ਇਕ ਨੌਜਵਾਨ ਤੇ ਨਵੀਂ ਕਹਾਣੀ ਹੈ, ਜਿਸ 'ਚ ਦੋ ਵਿਅਕਤੀ ਜਸਮੀਤ ਤੇ ਪਰਮ ਦੀ ਜੀਵਨ ਯਾਤਰਾ ਨੂੰ ਦਿਖਾਇਆ ਗਿਆ।

ਨਿਰਦੇਸ਼ਕ ਨੇ ਕਿਹਾ, 'ਪਟੋਲਾ ਦਾ ਮਤਲਬ ਹੈ ਇਕ ਖੂਬਸੂਰਤ ਲੜਕੀ, ਇਸ ਫਿਲਮ 'ਚ ਅਰਜੁਨ ਦਾ ਕਿਰਦਾਰ (ਪਰਮ) ਤੇ ਜਸਮੀਤ (ਪਰਿਣੀਤੀ ਦੇ ਕਿਰਦਾਰ) ਨੂੰ ਇਸ ਨਾਂ ਨਾਲ ਬੁਲਾਇਆ ਜਾਂਦਾ ਹੈ। ਇਸ ਗੀਤ ਦਾ ਸਾਰ ਹੀ ਇਹ ਹੈ। ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੜਕੀ ਆਪਣੇ ਅਨੋਖੇ ਤਰੀਕੇ ਨਾਲ ਸੁੰਦਰ ਹੁੰਦੀ ਹੈ ਅਤੇ ਉਸ ਸੁੰਦਰਤਾ ਦੀ ਤਾਰੀਫ ਕੀਤੀ ਜਾਣੀ ਚਾਹੀਦੀ ਹੈ। ਬਾਦਸ਼ਾਹ ਤੇ ਦਿਲਜੀਤ ਨੇ ਆਪਣਾ ਖੁਦ ਦਾ ਲੋਕਪ੍ਰਿਯ ਗੀਤ 'ਪਟੋਲਾ' ਰੀਕ੍ਰਿਏਟ ਕਰਕੇ ਇਹ ਰੋਮਾਂਚਕ ਬਣਾਇਆ ਹੈ। ਫਿਲਮ 'ਚ ਭਾਰਤ ਅਤੇ ਯੂਰਪ ਦੇ ਖੂਬਸੂਰਤ ਲੈਂਡਸਕੇਪ 'ਚ ਇਨ੍ਹਾਂ ਦੀ ਪ੍ਰੇਮ ਕਹਾਣੀ ਨੂੰ ਟਰੈਕ ਕੀਤਾ ਜਾਵੇਗਾ, ਜਿਸ ਦੀ ਸ਼ੁਰੂਆਤ ਪੰਜਾਬ ਦੇ ਲੁਧਿਆਣਾ ਤੋਂ ਸ਼ੁਰੂ ਹੁੰਦੀ ਹੈ, ਜਿਸ ਤੋਂ ਬਾਅਦ ਅੰਮ੍ਰਿਤਸਰ, ਢਾਕਾ ਕੇ ਫਿਰ ਪੈਰਿਸ ਤੋਂ ਲੈ ਕੇ ਬਰਸੇਲਸ ਤੇ ਅੰਤ 'ਚ ਲੰਡਨ ਦਾ ਦੀਦਾਰ ਕੀਤਾ ਜਾਵੇਗਾ। ਇਹ ਫਿਲਮ 19 ਅਕਤੂਬਰ 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News