ਅਬਰਾਮ ਨੇ ਕੀਤਾ ਪਿਤਾ ਸ਼ਾਹਰੁਖ ਦਾ ਸਿਰ ਮਾਣ ਨਾਲ ਉੱਚਾ

1/17/2020 4:54:38 PM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸ਼ਾਹਰੁਖ ਖਾਨ ਪਿਛਲੇ ਸਾਲ ਨਿਰਦੇਸ਼ਕ ਆਨੰਦ ਐੱਲ ਰਾਏ ਦੀ ਫਿਲਮ 'ਜ਼ੀਰੋ' 'ਚ ਨਜ਼ਰ ਆਏ ਸਨ। ਇਸ ਤੋਂ ਬਾਅਦ ਹੀ ਉਹ ਫਿਲਮਾਂ 'ਤੋਂ ਦੂਰ ਹੀ ਨਜ਼ਰ ਆਏ ਪਰ ਹੁਣ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਹਰੁਖ ਖਾਨ ਹਿਰਾਨੀ ਦੀ ਕਿਸੇ ਫਿਲਮ 'ਚ ਨਜ਼ਰ ਆ ਸਕਦੇ ਹਨ। ਹਾਲ ਹੀ 'ਚ ਸ਼ਾਹਰੁਖ ਖਾਨ ਆਪਣੇ ਸਭ ਤੋਂ ਛੋਟੇ ਬੇਟੇ ਅਬਰਾਮ ਖਾਨ ਦੇ ਸਕੂਲ 'ਚ ਸਪੋਰਟਸ ਡੇਅ ਅਟੈਂਡ ਕਰਨ ਲਈ ਪਹੁੰਚੇ ਸਨ। ਸ਼ਾਹਰੁਖ ਖਾਨ ਨੇ ਆਪਣੇ ਬੇਟੇ ਨਾਲ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਆਪਣੇ ਫੈਨਜ਼ ਨੂੰ ਦੱਸਿਆ ਕਿ ਅਬਰਾਮ ਖਾਨ ਨੇ ਸਪੋਰਟਸ ਕੰਪੀਟੀਸ਼ਨ 'ਚ ਦੋ ਮੈਡਲ ਜਿੱਤੇ ਹਨ, ਜਿਸ ਤੋਂ ਬਾਅਦ ਉਹ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ।


ਟਵਿਟਰ 'ਤੇ ਸ਼ਾਹਰੁਖ ਖਾਨ ਲਿਖਦੇ ਹਨ ਕਿ, ''ਰੇਸ ਦੇ ਦੋ ਮੇਰੇ ਬੇਟੇ 'ਗੋਲਡ ਮੈਡਲ' ਨੇ ਸਿਲਵਰ ਤੇ ਕਾਂਸੇ ਦਾ ਮੈਡਲ ਜਿੱਤਿਆ ਹੈ, ਜਿਸ ਤੋਂ ਮੈਂ ਬਹੁਤ ਖੁਸ਼ ਹਾਂ। ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਅਬਰਾਮ ਨੇ ਰੇਸ ਕੰਪੀਟੀਸ਼ਨ 'ਚ ਦੋ ਮੈਡਲ ਜਿੱਤੇ ਹਨ ਤੇ ਉਹ ਹੱਸਦੇ ਹੋਏ ਤਸਵੀਰਾਂ ਕਲਿੱਕ ਕਰਵਾ ਰਿਹਾ ਹੈ।'' ਸ਼ਾਹਰੁਖ ਖਾਨ ਨੂੰ ਹਾਲ ਹੀ 'ਚ ਕੈਟਰੀਨਾ ਕੈਫ ਨਾਲ ਨਿਰਦੇਸ਼ਕ ਅਲੀ ਅੱਬਾਸ ਜਫਰ ਦੀ ਬਰਥਡੇ ਪਾਰਟੀ 'ਚ ਦੇਖਿਆ ਗਿਆ ਸੀ, ਜੋ ਕਿ ਕਾਫੀ ਗ੍ਰੈਂਡ ਸੀ। ਸੋਸ਼ਲ ਮੀਡੀਆ 'ਕੇ ਇਸ ਨਾਲ ਜੁੜੇ ਕਈ ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
Image
ਦੱਸਣਯੋਗ ਹੈ ਕਿ ਐਮਾਜ਼ਾਨ ਦੇ ਫਾਊਂਡਰ ਅਤੇ ਸੀ. ਈ. ਓ. ਜੈਫ ਬੇਜੋਸ ਬੀਤੇ ਦਿਨੀਂ ਆਪਣੀ ਪ੍ਰੇਮਿਕਾ ਲਾਰੇਨ ਸਾਂਚੇਜ ਨਾਲ ਅਮੇਜ਼ਨ ਪ੍ਰਾਈਮ ਵੀਡੀਓ ਦੇ ਮੈਗਾ ਈਵੈਂਟ 'ਚ ਪਹੁੰਚੇ ਸਨ। ਇਸ ਦੌਰਾਨ ਸ਼ਾਹਰੁਖ ਖਾਨ ਵੀ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਐਮਾਜ਼ਾਨ ਦੇ ਫਾਊਂਡਰ ਅਤੇ ਸੀ. ਈ. ਓ. ਜੈਫ ਬੇਜੋਸ ਨਾਲ ਖੂਬ ਮਸਤੀ ਕੀਤੀ ਅਤੇ ਕਈ ਖਾਸ ਮੌਕਿਆ 'ਤੇ ਉਨ੍ਹਾਂ ਨੇ ਬੇਜੋਸ ਨੂੰ ਖੂਬ ਕੇ ਹਸਾਇਆ।
Imageਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News