ਪੁਲਵਾਮਾ ''ਚ ਸ਼ਹੀਦ ਹੋਏ ਜਵਾਨਾਂ ਲਈ ਅਜੇ ਦੇਵਗਨ ਨੇ ਲਿਆ ਵੱਡਾ ਫੈਸਲਾ

2/18/2019 4:11:15 PM

ਜਲੰਧਰ(ਬਿਊਰੋ)— 14 ਫਰਵਰੀ ਨੂੰ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਿਲੇ 'ਤੇ ਅੱਤਵਾਦੀ ਹਮਲੇ ਨਾਲ ਪੂਰਾ ਦੇਸ਼ ਗੁੱਸੇ 'ਚ ਹੈ। ਦੇਸ਼ ਦਾ ਹਰ ਨਾਗਰਿਕ ਚਾਹੁੰਦਾ ਹੈ ਕਿ ਭਾਰਤ ਸਰਕਾਰ ਇਨ੍ਹਾਂ ਅੱਤਵਾਦੀਆਂ ਦਾ ਮੂੰਹਤੋੜ ਜਵਾਬ ਦੇਵੇ। ਇਸੇ ਵਿਚਕਾਰ ਅਜੇ ਦੇਵਗਨ ਨੇ ਵੀ ਇਕ ਵੱਡਾ ਫੈਸਲਾ ਲਿਆ ਹੈ। ਦਰਅਸਲ, ਅਜੇ ਦੇਵਗਨ ਨੇ ਟਵੀਟ ਕਰਦੇ ਹੋਏ ਲਿਖਿਆ,''ਪੁਲਵਾਮਾ ਹਮਲੇ ਤੋਂ ਬਾਅਦ ਇਸ ਮਾਹੌਲ ਨੂੰ ਦੇਖਦੇ ਹੋਏ 'ਟੋਟਲ ਧਮਾਲ' ਦੀ ਟੀਮ ਨੇ ਫੈਸਲਾ ਲਿਆ ਹੈ ਕਿ ਇਹ ਫਿਲਮ ਪਾਕਿਸਤਾਨ 'ਚ ਰਿਲੀਜ਼ ਨਹੀਂ ਹੋਵੇਗੀ।

PunjabKesari
ਹਾਲ ਹੀ 'ਚ ਸੁਪਰਹਿੱਟ ਫਿਲਮ 'ਉੜੀ' ਨੂੰ ਵੀ ਪਾਕਿਸਤਾਨ 'ਚ ਰਿਲੀਜ਼ ਕੀਤਾ ਗਿਆ ਸੀ। ਜਿਸ ਨੇ ਉੱਥੇ ਕਾਫੀ ਵਧੀਆ ਕਾਰੋਬਾਰ ਕੀਤਾ ਪਰ 22 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ 'ਟੋਟਲ ਧਮਾਲ' ਨੇ ਕਾਰੋਬਾਰ ਦੀ ਚਿੰਤਾ ਕੀਤੇ ਬਿਨਾ ਫਿਲਮ ਨੂੰ ਪਾਕਿਸਤਾਨ 'ਚ ਰਿਲੀਜ਼ ਨਾ ਕਰਨ ਦਾ ਫੈਸਲਾ ਲਿਆ ਹੈ।

PunjabKesari


ਫੈਨਜ਼ ਨੇ ਵੀ ਕੀਤੀ ਤਾਰੀਫ

PunjabKesari
ਅਜੇ ਦੇ ਟਵੀਟ ਕਰਦੇ ਹੀ ਫੈਨਜ਼ ਵੱਲੋਂ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ। ਸਾਰੇ ਅਜੇ ਦੇ ਇਸ ਫੈਸਲੇ ਦੀ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ ਅਜੇ ਦੇਵਗਨ ਦੀ 'ਟੋਟਲ ਧਮਾਲ' 'ਚ ਉਨ੍ਹਾਂ ਨਾਲ ਅਨਿਲ ਕਪੂਰ, ਮਾਧੁਰੀ ਦੀਕਸ਼ਿਤ, ਰਿਤੇਸ਼ ਦੇਸ਼ਮੁੱਖ, ਜਾਵੇਦ ਜਾਫਰੀ ਤੇ ਸੰਜੇ ਮਿਸ਼ਰਾ ਵਰਗੇ ਸਟਾਰਸ ਨਜ਼ਰ ਆਉਣਗੇ। ਇਹ ਇਕ ਆਊਟ-ਨਾ-ਆਊਟ ਕਾਮੇਡੀ ਫਿਲਮ ਹੈ, ਜਿਸ ਨੂੰ ਇੰਦਰ ਕੁਮਾਰ ਨੇ ਡਾਇਰੈਕਟ ਕਰ ਰਹੇ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News