ਸਿੱਧੂ ਦਾ ਪੱਖ ਪੂਰ ਕੇ ਬੁਰੇ ਫਸੇ ਕਪਿਲ ਸ਼ਰਮਾ, ਲੋਕਾਂ ਨੇ ਕੀਤੀ ਬਾਈਕਾਟ ਦੀ ਮੰਗ

2/19/2019 12:20:32 PM

ਜਲੰਧਰ (ਬਿਊਰੋ) — ਪੁਲਵਾਮਾ ਅੱਤਵਾਦੀ ਹਮਲੇ 'ਤੇ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦਿਨੋਂ-ਦਿਨ ਮੁਸ਼ਕਿਲਾਂ 'ਚ ਘਿਰਦੇ ਜਾ ਰਹੇ ਹਨ। ਸਿੱਧੂ ਦੇ ਬਿਆਨ ਨੂੰ ਲੈ ਕੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਚੰਡੀਗੜ੍ਹ ਦੇ ਇਕ ਈਵੈਂਟ ਦੌਰਾਨ ਆਖਿਆ, ''ਦੇਸ਼ ਦੀ ਜਨਤਾ ਦਾ ਮੁੱਦੇ ਤੋਂ ਧਿਆਨ ਭਟਕਾਉਣ ਲਈ ਬੇਵਜ੍ਹਾ ਇਸ ਮਾਮਲੇ ਨੂੰ ਹਵਾ ਦਿੱਤੀ ਜਾ ਰਹੀ ਹੈ। ਰਾਜਨੀਤਿਕ ਰੋਟੀਆਂ ਸੇਕਣ ਵਾਲੇ ਅਜਿਹਾ ਕਰ ਰਹੇ ਹਨ। ਜੇਕਰ ਨਵਜੋਤ ਸਿੰਘ ਸਿੱਧ ਦੇ 'ਦਿ ਕਪਿਲ ਸ਼ਰਮਾ ਸ਼ੋਅ' ਛੱਡਣ ਨਾਲ ਅੱਤਵਾਦ ਵਰਗੇ ਮਾਮਲੇ ਦਾ ਹੱਲ ਹੁੰਦਾ ਹੈ ਤਾਂ ਸਿੱਧੂ ਖੁਦ ਹੀ ਸ਼ੋਅ ਛੱਡ ਦਿੰਦੇ।

PunjabKesari

ਜਿਹੜੇ ਜਵਾਨ ਸ਼ਹੀਦ ਹੋਏ ਹਨ, ਉਨ੍ਹਾਂ ਦਾ ਬਹੁਤ ਦੁੱਖ ਹੈ ਪਰ ਪੂਰੇ ਵਿਸ਼ਵ ਨੂੰ ਇਕੱਠੇ ਹੋ ਕੇ ਅੱਤਵਾਦੀਆਂ ਨਾਲ ਲੜਨਾ ਹੋਵੇਗਾ। ਉਥੇ ਹੀ ਕਪਿਲ ਸ਼ਰਮਾ ਨੇ ਇਹ ਵੀ ਕਿਹਾ ਕਿ ਪਾਕਿਸਤਾਨੀ ਕਲਾਕਾਰਾਂ 'ਤੇ ਬੈਨ ਲਾਉਣ ਨਾਲ ਮਾਮਲਾ ਹੱਲ ਨਹੀਂ ਹੋਵੇਗਾ। ਸਾਰੇ ਸਰਕਾਰ ਨਾਲ ਖੜ੍ਹੇ ਹਨ, ਇਸ ਲਈ ਕੋਈ ਠੋਸ ਹੱਲ ਕੱਢਣਾ ਹੋਵੇਗਾ ਕਿਉਂਕਿ ਪਾਕਿਸਤਾਨ 'ਚ ਵੀ ਅੱਤਵਾਦੀ ਹਮਲੇ ਹੁੰਦੇ ਹਨ।''
PunjabKesari
ਦੱਸ ਦਈਏ ਕਿ ਹੁਣ ਤੱਕ ਤਾਂ ਸਿੱਧੂ ਹੀ ਟਰੋਲ ਹੋ ਰਹੇ ਸਨ ਪਰ ਹੁਣ ਕਪਿਲ ਨੂੰ ਵੀ ਟਰੋਲ ਕੀਤਾ ਜਾ ਰਿਹਾ ਹੈ। ਕਪਿਲ ਦੇ ਬਿਆਨ ਨੂੰ ਲੈ ਕੇ ਲੋਕਾਂ 'ਚ ਨਾਰਾਜਗੀ ਦੇਖਣ ਨੂੰ ਮਿਲ ਰਹੀ ਹੈ।

PunjabKesari

ਹੁਣ ਲੋਕ ਕਪਿਲ ਸ਼ਰਮਾ ਦੇ ਸ਼ੋਅ ਨੂੰ ਬਾਈਕਾਟ ਕਰਨ ਦੀ ਮੰਗ ਕਰਨ ਲੱਗੇ ਹਨ।

PunjabKesari

ਸੋਸ਼ਲ ਮੀਡੀਆ 'ਤੇ ਯੂਜ਼ਰਸ ਨੇ ਟਵਿਟਰ 'ਤੇ ਲਿਖਿਆ, ''ਕਪਿਲ ਸ਼ਰਮਾ ਖੁੱਲ੍ਹ ਕੇ ਅੱਤਵਾਦੀਆਂ ਨੂੰ ਮੁਆਫ ਕਰਨ ਵਾਲੇ ਸਿੱਧੂ ਨੂੰ ਸਪੋਰਟ ਕਰ ਰਹੇ ਹੋ।''

PunjabKesari

ਉਥੇ ਹੀ ਮਾਇਆ ਨੇ ਟਵਿਟਰ 'ਤੇ ਲਿਖਿਆ, ''ਤਾਂ ਕਪਿਲ ਸ਼ਰਮਾ ਜੇਕਰ ਕਿਸੇ ਬੀਮਾਰੀ ਦਾ ਪੱਕਾ ਇਲਾਜ ਨਹੀਂ ਹੈ ਤਾਂ ਬਿਨਾ ਕੋਈ ਕੋਸ਼ਿਸ਼ ਕੀਤੇ ਜਾਂ ਇਲਾਜ 'ਚ ਕੁਝ ਬਦਲਾਅ ਕੀਤੇ ਉਸ ਸ਼ਖਸ ਨੂੰ ਬੀਮਾਰੀ ਨਾਲ ਮਰਨ ਲਈ ਛੱਡ ਦੇਣਾ ਚਾਹੀਦਾ।''

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News