ਫਿਲਮ ‘ਸੈਕਸ਼ਨ 375’ ਨੂੰ ਲੈ ਕੇ ਮੁਸ਼ਕਿਲ ’ਚ ਫਸੇ ਅਕਸ਼ੈ ਖੰਨਾ

8/28/2019 1:00:58 PM

ਮੁੰਬਈ (ਬਿਊਰੋ) — ਕੁਝ ਦਿਨ ਪਹਿਲਾਂ ਹੀ ਬਾਲੀਵੁੱਡ ਐਕਟਰ ਅਕਸ਼ੈ ਖੰਨਾ ਦੀ ਫਿਲਮ ‘ਸੈਕਸ਼ਨ 375’ ਦਾ ਟਰੇਲਰ ਰਿਲੀਜ਼ ਹੋਇਆ ਸੀ। ਹੁਣ ਇਸ ਫਿਲਮ ਨਾਲ ਇਕ ਵਿਵਾਦ ਜੁੜ ਚੁੱਕਾ ਹੈ। ਬੀਤੇ ਸੋਮਵਾਰ ਨੂੰ ਪੁਣੇ ਸਿਵਲ ਕੋਰਟ ਨੇ ਅਕਸ਼ੈ ਤੇ ਫਿਲਮ ਦੇ ਪ੍ਰੋਡਿਊਸਰ ਕੁਮਾਰ ਮੰਗਲ ਪਾਠਕ ਤੇ ਅਭਿਸ਼ੇਕ ਪਾਠਕ ਖਿਲਾਫ ਸੰਮਨ ਜ਼ਾਰੀ ਕੀਤਾ ਹੈ। ਉਨ੍ਹਾਂ ਖਿਲਾਫ ਸ਼ਹਿਰ ਦੇ ਇਕ ਵਕੀਲ ਨੇ ਕੋਰਟ ’ਚ ਅਰਜ਼ੀ ਦਾਖਲ ਕੀਤੀ ਹੈ। ਵਕੀਲ ਮੁਤਾਬਕ, ਇਕ ਹਫਤਾ ਪਹਿਲਾਂ ਸੋਸ਼ਲ ਮੀਡੀਆ ’ਤੇ ਰਿਲੀਜ਼ ਕੀਤੇ ਗਏ ਫਿਲਮ ਦੇ ਟੀਜ਼ਰ ਤੇ ਪ੍ਰੋਮੋ ’ਚ ਅਪਰਾਧਕ ਪ੍ਰਕਿਰਿਆ ਦੀ ਧਾਰਾ 164 ਦਾ ਪ੍ਰੋਸੀਜਰ ਗਲਤ ਢੰਗ ਨਾਲ ਦਿਖਾਇਆ ਗਿਆ ਹੈ। ਪ੍ਰੋਮੋ ’ਚ ਕੋਰਟ ਦੀ ਪ੍ਰਕਿਰਿਆ ਨੂੰ ਬਿਲਕੁਲ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਫਿਲਮ ਦੇ ਪ੍ਰੋਮੋ ’ਚ ਕੁਝ ਅਜਿਹੇ ਸੀਨਜ਼ ਹਨ, ਜਿਨ੍ਹਾਂ ’ਚ ਵਕੀਲ ਕੋਰਟ ਰੂਪ ’ਚ ਰੇਪ ਪੀੜਤਾਂ ਤੋਂ ਖੁੱਲ੍ਹੇਆਮ ਅਸ਼ਲੀਲ ਤੇ ਇਤਰਾਜ਼ਯੋਗ ਸਵਾਲ ਕਰ ਰਹੇ ਹਨ। ਅਜਿਹੇ ਸੀਨਜ਼ ਅਸਲ ਜ਼ਿੰਦਗੀ ’ਚ ਰੇਪ ਪੀੜਤਾਂ ’ਤੇ ਗਲਤ ਅਸਰ ਪਾ ਸਕਦੇ ਹਨ ਅਤੇ ਉਹ ਅਜਿਹੇ ਡਰ ਕਰਕੇ ਹੀ ਇਸ ਦੀ ਐੱਫ. ਆਈ. ਆਰ. ਨਹੀਂ ਕਰਵਾਉਂਦੇ। ਪਟੀਸ਼ਨ ’ਚ ਦੱਸਿਆ ਗਿਆ ਕਿ ਅਜਿਹੇ ਬਿਆਨ ਖੁੱਲ੍ਹੇ ਨਹੀਂ ਸਗੋਂ ਕੈਮਰੇ ’ਤੇ ਰਿਕਾਰਡ ਕੀਤੇ ਜਾਂਦੇ ਹਨ। ਇਸ ਮਾਮਲੇ ’ਚ ਐਕਟਰ ਤੇ ਪ੍ਰੋਡਿਊਸਰ ਨੂੰ 9 ਸਤੰਬਰ ਨੂੰ ਕੋਰਟ ’ਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।

ਦੱਸਣਯੋਗ ਹੈ ਕਿ ਇਸ ਫਿਲਮ ਦੇ ਟਾਈਟਲ ਨੂੰ ਲੈ ਕੇ ਵੀ ਨਾਰਾਜ਼ਗੀ ਜਤਾਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ਦਾ ਟਾਈਟਲ ਇਤਰਾਜ਼ਯੋਗ ਹੈ ਕਿਉਂਕਿ ਇਹ ਪ੍ਰੋਫਿਟ ਕਮਾਉਣ ਲਈ ਆਈ. ਪੀ. ਸੀ. ਦੀ ਧਾਰਾ ਦਾ ਗਲਤ ਇਸਤੇਮਾਲ ਕਰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News