ਉਰਮਿਲਾ ਮਾਤੋਂਡਕਰ ''ਤੇ ਇਤਰਾਜ਼ਯੋਗ ਪੋਸਟ ਪਾ ਕੇ ਫਸਿਆ ਬਜ਼ਰੁਗ, ਪੁਲਸ ਨੇ ਕੀਤਾ ਕਾਬੂ

5/28/2019 2:56:24 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਅਦਾਕਾਰਾ ਤੇ ਕਾਂਗਰਸ ਨੇਤਾ ਉਰਮਿਲਾ ਮਾਤੋਂਡਕਰ 'ਤੇ ਸੋਸ਼ਲ ਮੀਡੀਆ 'ਚ ਕਿਸੇ ਸ਼ਖਸ ਨੇ ਇਤਰਾਜ਼ਯੋਗ ਕੁਮੈਂਟ ਕੀਤਾ ਸੀ। ਇਸ ਮਾਮਲੇ 'ਚ ਪੁਲਸ ਨੇ 57 ਸਾਲ ਦੇ ਧਨੰਜਯ ਕੁਦਤਾਰਕਰ ਖਿਲਾਫ ਪੁਣੇ ਦੇ ਵਿਸ਼ਰਾਮ ਬਾਗ ਥਾਣੇ 'ਚ ਇਕ ਐੱਫ. ਆਈ. ਆਰ. ਦਰਜ ਕੀਤੀ ਹੈ। ਹਾਲਾਂਕਿ ਹਾਲੇ ਤੱਕ ਧਨੰਜਯ ਕੁਦਤਾਰਕਰ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰਨ ਜੁੱਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਧਨੰਜਯ ਕੁਦਤਾਰਕਰ ਪੁਣੇ ਦਾ ਰਹਿਣ ਵਾਲਾ ਹੈ। ਇਸ ਮਾਮਲੇ ਨੂੰ ਲੈ ਕੇ ਵਿਸ਼ਰਾਮ ਬਾਗ ਥਾਣੇ ਦੇ ਇਕ ਪੁਲਸ ਅਧਿਕਾਰੀ ਨੇ ਕਿਹਾ, ''ਧਨੰਜਯ ਸੋਸ਼ਲ ਮੀਡੀਆ 'ਤੇ ਉਰਮਿਲਾ ਖਿਲਾਫ ਇਤਰਾਜ਼ਯੋਗ ਪੋਸਟ ਕਰ ਰਿਹਾ ਸੀ। ਉਸ ਨੇ ਸੈਕਸੁਅਲੀ ਕੁਮੈਂਟ ਵੀ ਕੀਤਾ ਸੀ।'' ਧਨੰਜਯ ਕੁਦਤਾਰਕਰ ਖਿਲਾਫ ਆਈ. ਪੀ. ਸੀ. ਦੀ ਧਾਰਾ  354 (A) 1 (4)  ਅਤੇ ਆਈ. ਟੀ. ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਰਮਿਲਾ ਮਾਤੋਂਡਕਰ ਨੇ ਕਾਂਗਰਸ ਜੁਆਇਨ ਕੀਤੀ ਸੀ। ਉਨ੍ਹਾਂ ਨੇ ਪਾਰਟੀ ਨਾਰਥ ਮੁੰਬਈ ਤੋਂ ਆਪਣਾ ਉਮੀਦਵਾਰ ਵੀ ਬਣਾਇਆ ਸੀ ਪਰ ਭਾਜਪਾ ਦੇ ਗੋਪਾਲ ਸ਼ੈੱਟੀ ਤੋਂ ਉਰਮਿਲਾ ਨੂੰ ਚੋਣਾਂ 'ਚ ਕਰਾਰੀ ਹਾਰ ਮਿਲੀ। ਉਰਮਿਲਾ ਦਾ ਰਾਜਨੀਤੀ ਡੈਬਿਊ ਫਲਾਪ ਰਿਹਾ। ਹਾਲਾਂਕਿ ਉਰਮਿਲਾ ਨੇ ਕਾਂਗਰਸ ਦਾ ਟਿਕਟ ਮਿਲਣ ਤੋਂ ਬਾਅਦ ਆਪਣੀ ਜਿੱਤ ਲਈ ਪੂਰੇ ਜੋਸ਼ ਨਾਲ ਕੈਂਪੇਨ ਕੀਤਾ ਪਰ ਉਸ ਨੂੰ ਕਾਮਯਾਬੀ ਨਾ ਮਿਲ ਸਕੀ। ਉਰਮਿਲਾ ਮਾਤੋਂਡਕਰ ਨੇ ਚੋਣ 'ਚ ਦਬੀ ਜ਼ੁਬਾਨ ਆਪਣੀ ਹਾਰ ਦਾ ਠੀਕਰਾ EVM 'ਤੇ ਫੋੜ੍ਹਿਆ ਸੀ। ਚੋਣ ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਉਰਮਿਲਾ ਨੇ ਇਕ ਟਵੀਟ 'ਚ ਲਿਖਿਆ ਸੀ, ''ਮਗਾਥਾਣੇ ਦੇ ਈ. ਵੀ. ਐੱਮ. 17ਸੀ ਦੇ ਪਾਰਮ ਦੇ ਸਿਗਨੇਚਰ ਤੇ ਮਸ਼ੀਨ ਦੇ ਨੰਬਰਾਂ 'ਚ ਫਰਕ ਹੈ। ਚੋਣ ਆਯੋਗ ਤੋਂ ਇਸ ਸਬੰਧ 'ਚ ਸ਼ਿਕਾਇਤ ਕੀਤੀ ਗਈ ਹੈ।'' ਮੀਡੀਆ ਨਾਲ ਗੱਲਬਾਤ ਕਰਦਿਆ ਅਦਾਕਾਰਾ ਨੇ ਕਿਹਾ ਸੀ, ''ਮੈਂ ਗੋਪਾਲ ਸ਼ੈੱਟੀ ਨੂੰ ਜਿੱਤ ਦੀ ਵਧਾਈ ਦਿੰਦੀ ਹਾਂ। ਅਸੀਂ ਈ. ਵੀ. ਐੱਮ. 'ਚ ਗੜਬੜੀ ਨੋਟਿਸ ਕੀਤੀ ਹੈ। ਅਸੀਂ ਰਿਪੋਰਟ ਤਿਆਰ ਕਰ ਲਈ ਹੈ, ਅਸੀਂ ਜਲਦ ਇਸ ਦੀ ਸ਼ਿਕਾਇਤ ਚੋਣ ਆਯੋਗ 'ਚ ਕਰਾਂਗੇ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News