ਗਰਭਵਤੀ ਹਥਣੀ ਦੀ ਮੌਤ ਦੇ ਮਾਮਲੇ ''ਚ ਪੰਜਾਬੀ ਕਲਾਕਾਰਾਂ ਨੇ ਜ਼ਾਹਿਰ ਕੀਤਾ ਅਫ਼ਸੋਸ
6/4/2020 10:48:56 AM

ਜਲੰਧਰ (ਬਿਊਰੋ) — ਕੇਰਲ 'ਚ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਗਰਭਵਤੀ ਹਥਣੀ ਨੂੰ ਪਟਾਕਿਆਂ ਨਾਲ ਭਰਿਆ ਅਨਾਨਾਸ ਖੁਆ ਦਿੱਤਾ। ਪਟਾਕੇ ਹਥਣੀ ਦੇ ਮੂੰਹ 'ਚ ਫਟ ਗਏ ਅਤੇ ਹਥਣੀ ਦੇ ਗਰਭ 'ਚ ਪਲ ਰਹੇ ਬੱਚੇ ਸਮੇਤ ਉਸ ਦੀ ਮੌਤ ਹੋ ਗਈ। ਇਸ ਖਬਰ ਨੇ ਹਰ ਕਿਸੇ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਇਸ ਦਰਦਨਾਕ ਘਟਨਾ ਨਾਲ ਜੁੜੀਆਂ ਤਸਵੀਰਾਂ ਨੂੰ ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਸੋਸ਼ਲ ਮਡੀਆ 'ਚ ਪੋਸਟ ਕੀਤਾ। ਕੁਝ ਹੀ ਦੇਰ 'ਚ ਸੋਸ਼ਲ ਮੀਡੀਆ 'ਚ ਇਹ ਤਸਵੀਰਾਂ ਵਾਇਰਲ ਹੋਈਆਂ ਅਤੇ ਲੋਕਾਂ ਦਾ ਗੁੱਸਾ ਫੁੱਟ ਪਿਆ। ਪੰਜਾਬੀ ਕਲਾਕਾਰ ਐਮੀ ਵਿਰਕ, ਗੁਰੂ ਰੰਧਾਵਾ, ਮਿਸ ਪੂਜਾ, ਮਾਨਸੀ ਸ਼ਰਮਾ, ਕਮਲ ਖੰਗੂਰਾ, ਮਹਿਤਾਬ ਵਿਰਕ, ਕਨਿਕਾ ਮਾਨ, ਰਾਜਪੂਤ ਪਾਇਲ ਸਮੇਤ ਕਈ ਕਲਾਕਾਰਾਂ ਨੇ ਗੁੱਸਾ ਜ਼ਾਹਿਰ ਕੀਤਾ ਹੈ।
ਗੁਰੂ ਰੰਧਾਵਾ
ਮਿਸ ਪੂਜਾ
ਮਾਨਸੀ ਸ਼ਰਮਾ
ਕਮਲ ਖੰਗੂਰਾ
This is so disturbing 😭 #humanitykilled
A post shared by Kamaldeep Kaur Khangura (@kamal.khangura__) on Jun 3, 2020 at 11:18am PDT
ਮਹਿਤਾਬ ਵਿਰਕ
ਕਨਿਕਾ ਮਾਨ
ਰਾਜਪੂਤ ਪਾਇਲ
ਦੱਸਣਯੋਗ ਹੈ ਕਿ ਇਹ ਮਾਮਲਾ ਮਲਪਪੁਰਮ ਜ਼ਿਲ੍ਹੇ ਦਾ ਹੈ। ਗਰਭਵਤੀ ਭੁੱਖੀ ਹਥਣੀ ਭੋਜਨ ਦੀ ਭਾਲ 'ਚ ਜੰਗਲ ਤੋਂ ਬਾਹਰ ਆ ਗਈ, ਜਿਸ ਤੋਂ ਬਾਅਦ ਉਹ ਪਿੰਡ 'ਚ ਭਟਕ ਗਈ। ਕੁਝ ਸਥਾਨਕ ਲੋਕਾਂ ਨੇ ਉਸ ਨਾਲ ਸ਼ਰਾਰਤ ਕੀਤੀ ਅਤੇ ਉਸ ਨੂੰ ਅਨਾਨਾਸ 'ਚ ਪਟਾਕੇ ਭਰ ਕੇ ਖੁਆ ਦਿੱਤਾ। ਭੁੱਖ ਨਾਲ ਬੇਹਾਲ ਹਥਣੀ ਨੇ ਜਦੋਂ ਅਨਾਨਾਸ ਖਾਧਾ ਤਾਂ ਕੁਝ ਹੀ ਦੇਰ 'ਚ ਉਸ ਦੇ ਪੇਟ ਦੇ ਅੰਦਰ ਪਟਾਕੇ ਫਟਣ ਲੱਗੇ, ਜਿਸ ਕਾਰਨ ਗਰਭਵਤੀ ਹਥਣੀ ਬੁਰੀ ਤਰ੍ਹਾਂ ਜਖਮੀ ਹੋ ਗਈ। ਸੂਚਨਾ ਤੋਂ ਬਾਅਦ ਪਹੁੰਚੀ ਰੈਸਕਿਊ ਟੀਮ ਹਥਣੀ ਨੂੰ ਲੈ ਕੇ ਆਈ। ਹਾਲਾਂਕਿ ਕੁਝ ਹੀ ਦੇਰ ਬਾਅਦ ਹਥਣੀ ਨੇ ਦਮ ਤੋੜ ਦਿੱਤਾ।
ਰੈਸਕਿਊ ਟੀਮ ਦਾ ਹਿੱਸਾ ਰਹੇ ਜੰਗਲਾਤ ਅਧਿਕਾਰੀ ਮੋਹਨ ਕ੍ਰਿਸ਼ਨ ਨੇ ਫੇਸਬੁਕ 'ਤੇ ਲਿਖਿਆ ਕਿ ਉਸ ਨੇ ਸਾਰਿਆਂ 'ਤੇ ਭਰੋਸਾ ਕੀਤਾ। ਜਦੋਂ ਉਹ ਅਨਾਨਾਸ ਖਾ ਗਈ ਅਤੇ ਕੁਝ ਦੇਰ ਬਾਅਦ ਉਸ ਦੇ ਪੇਟ 'ਚ ਇਹ ਫਟ ਗਿਆ ਅਤੇ ਉਹ ਪ੍ਰੇਸ਼ਾਨ ਹੋ ਗਈ। ਹਥਣੀ ਆਪਣੇ ਲਈ ਨਹੀਂ ਸਗੋਂ ਉਸ ਦੇ ਪੇਟ 'ਚ ਪਲ ਰਹੇ ਬੱਚੇ ਲਈ ਪ੍ਰੇਸ਼ਾਨ ਹੋਈ ਹੋਵੇਗੀ, ਜਿਸ ਨੂੰ ਉਹ ਅਗਲੇ 18-20 ਮਹੀਨੇ 'ਚ ਜਨਮ ਦੇਣ ਵਾਲੀ ਸੀ। ਇਸ ਘਟਨਾ ਦੇ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਯੂਜ਼ਰਸ ਨੇ ਇਸ ਨੂੰ ਸ਼ੇਅਰ ਕਰ ਰਹੇ ਹਨ ਅਤੇ ਭਾਵੁਕ ਹੋ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ