'ਮਿੰਦੋ ਤਸੀਲਦਾਰਨੀ' ਦਾ ਨਵਾਂ ਗੀਤ 'ਡਾਂਗ' ਰਿਲੀਜ਼ (ਵੀਡੀਓ)

6/26/2019 2:06:30 PM

ਜਲੰਧਰ (ਬਿਊਰੋ) : 28 ਜੂਨ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਦਾ ਨਵਾਂ ਗੀਤ 'ਡਾਂਗ' ਰਿਲੀਜ਼ ਹੋਇਆ ਹੈ। ਫਿਲਮ ਦਾ ਇਹ ਗੀਤ ਰਾਜਵੀਰ ਜਵੰਦਾ ਦੀ ਅਵਾਜ਼ 'ਚ ਰਿਲੀਜ਼ ਹੋਇਆ ਹੈ। ਦੱਸ ਦਈਏ ਕਿ ਫਿਲਮ ਦੇ ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਵਲੋਂ ਸ਼ਿੰਗਾਰੇ ਗਏ ਹਨ, ਜਿਸ ਨੂੰ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਫਿਲਮ ਦੇ ਇਸ ਗੀਤ ਦੀ ਵੀਡੀਓ 'ਚ 'ਡਾਂਗਾਂ' ਚੱਲਦੀਆਂ ਨਜ਼ਰ ਆ ਰਹੀਆਂ ਹਨ। ਰਾਜਵੀਰ ਜਵੰਦਾ ਵੱਲੋਂ ਗਾਏ ਇਸ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਰਾਜਵੀਰ ਜਵੰਦਾ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ ਅਤੇ ਈਸ਼ਾ ਰਿਖੀ ਸਟਾਰਰ ਇਸ ਫਿਲਮ ਨੂੰ ਅਵਤਾਰ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਕਰਮਜੀਤ ਅਨਮੋਲ ਦੇ ਹੋਮ ਪ੍ਰੋਡਕਸ਼ਨ 'ਚ ਬਣੀ ਇਹ ਫਿਲਮ ਕਾਮੇਡੀ ਰੋਮਾਂਟਿਕ ਡਰਾਮਾ ਫਿਲਮ ਹੈ। ਇਸ ਫਿਲਮ 'ਚ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਨਜ਼ਰ ਆਉਣਗੇ।


ਦੱਸਣਯੋਗ ਹੈ 'ਮਿੰਦੋ ਤਸੀਲਦਾਰਨੀ' ਫਿਲਮ ਦੇ ਟਰੇਲਰ ਅਤੇ ਹੁਣ ਤੱਕ ਬਾਕੀ ਰਿਲੀਜ਼ ਹੋਏ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ 'ਮਿੰਦੋ ਤਸੀਲਦਾਰਨੀ' ਫਿਲਮ ਇਕ ਛੋਟੇ ਜਿਹੇ ਪਿੰਡ ਦੇ ਮਾਹੌਲ ਨੂੰ ਪੇਸ਼ ਕਰਦੀ ਹੈ। ਇਸ ਫਿਲਮ 'ਚ ਕਰਮਜੀਤ ਅਨਮੋਲ ਨੇ ਤੇਜਾ ਨਾਂ ਦੇ 'ਛੜੇ' ਵਿਅਕਤੀ ਦਾ ਕਿਰਦਾਰ ਨਿਭਾਇਆ ਹੈ। ਕਵਿਤਾ ਕੌਸ਼ਿਕ ਇਸ ਫਿਲਮ 'ਚ ਮਹਿੰਦਰ ਕੌਰ ਉਰਫ 'ਮਿੰਦੋ ਤਸੀਲਦਾਰਨੀ' ਦੇ ਕਿਰਦਾਰ 'ਚ ਨਜ਼ਰ ਆਵੇਗੀ। ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਨੇ ਇਸ ਫਿਲਮ 'ਚ ਲੱਖਾ ਨਾਂ ਦਾ ਕਿਰਦਾਰ ਨਿਭਾ ਰਹੇ ਹਨ ਜਦਕਿ ਖੂਬਸੂਰਤ ਅਦਾਕਾਰਾ ਈਸ਼ਾ ਰਿਖੀ 'ਜੀਤੋ' ਦੇ ਕਿਰਦਾਰ 'ਚ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ। ਇਸ ਤੋਂ ਇਲਾਵਾ ਫਿਲਮ 'ਚ ਸਰਦਾਰ ਸੋਹੀ, ਹਾਰਬੀ ਸੰਘਾ, ਪ੍ਰਕਾਸ਼ ਗਾਧੂ, ਮਲਕੀਤ ਰੌਣੀ, ਸੰਜੂ ਸੋਲੰਕੀ, ਰੁਪਿੰਦਰ ਰੂਪੀ ਤੇ ਲੱਕੀ ਧਾਲੀਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫਿਲਮ 'ਚ ਕਾਮੇਡੀ, ਭਾਵੁਕਤਾ, ਐਕਸ਼ਨ, ਪਿਆਰ, ਤਕਰਾਰ ਤੇ ਡਰਾਮਾ ਦੇਖਣ ਨੂੰ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News