ਪੰਜਾਬੀ ਬੋਲੀਆਂ ਨੂੰ ਲਾਇਆ 'ਅੰਗਰੇਜ਼ੀ ਤੜਕਾ', ਇੰਝ ਨੱਚੀਆਂ ਗੋਰੀਆਂ ਮੇਮਾਂ (ਵੀਡੀਓ)

1/29/2020 3:49:53 PM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਆਏ ਦਿਨੀਂ ਕੋਈ ਨਾ ਕੋਈ ਵੀਡੀਓ ਵਾਇਰਲ ਹੋਈ ਹੁੰਦੀ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਜੇਕਰ ਪੰਜਾਬੀ ਭੰਗੜੇ ਤੇ ਬੋਲੀਆਂ ਦੀ ਗੱਲ ਕਰੀਏ ਤਾਂ ਇਸ ਸਬੰਧਿਤ ਕਈ ਵੀਡੀਓਜ਼ ਸਾਨੂੰ ਦੇਖਣ ਨੂੰ ਮਿਲ ਹੀ ਜਾਂਦੀ ਹੈ ਪਰ ਅੱਜ ਜੋ ਅਸੀਂ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਉਸ 'ਚ ਭੰਗੜਾ ਪਾਉਣ ਵਾਲੇ ਇਹ ਲੋਕ ਬੋਲੀਆਂ ਤਾਂ ਪਾ ਰਹੇ ਨੇ ਪਰ ਪੰਜਾਬੀ 'ਚ ਨਹੀਂ ਸਗੋ ਅੰਗਰੇਜ਼ੀ ਭਾਸ਼ਾ 'ਚ ਪਾ ਰਹੇ ਹਨ। ਅੰਗਰੇਜ਼ੀ ਬੋਲੀਆਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਨੂੰ ਅੱਗੇ ਸ਼ੇਅਰ ਕਰ ਰਹੇ ਹਨ।

ਦੱਸ ਦਈਏ ਕਿ ਇਸ ਵੀਡੀਓ 'ਚ ਪੰਜਾਬੀ ਨੌਜਵਾਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ੀ ਲੋਕਾਂ ਤੱਕ ਪਹੁੰਚਾਉਣ ਲਈ ਪੱਛਮੀ ਰੰਗ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਨੌਜਵਾਨਾਂ ਨੇ ਪੰਜਾਬੀ ਬੋਲੀਆਂ ਨੂੰ ਅੰਗਰੇਜ਼ੀ ਭਾਸ਼ਾ ਦਾ ਤੜਕਾ ਲਗਾ ਕੇ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਵਿਦੇਸ਼ ਦੀਆਂ ਗੋਰੀਆਂ ਮੇਮਾਂ ਵੀ ਅੰਗਰੇਜ਼ੀ ਬੋਲੀਆਂ 'ਤੇ ਨੱਚਣ ਨੂੰ ਮਜ਼ਬੂਰ ਹੋ ਗਈਆਂ। ਵਿਆਹ 'ਚ ਆਈਆਂ ਇਹ ਮਹਿਲਾਵਾਂ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਰੰਗੀਆਂ ਨਜ਼ਰ ਆ ਰਹੀਆਂ ਹਨ। ਇਨ੍ਹਾਂ ਮਹਿਲਾਵਾਂ ਨੇ ਪੰਜਾਬੀ ਸੂਟ ਸਲਵਾਰ ਪਹਿਨੇ ਹਨ ਤੇ ਗੋਰਿਆਂ ਨੇ ਪੱਗਾਂ ਬੰਨ੍ਹੀਆਂ ਹੋਈਆਂ ਹਨ। ਸਾਰੇ ਹੀ ਵਿਦੇਸ਼ੀ ਮਹਿਮਾਨ ਪੰਜਾਬੀ ਸੱਭਿਆਚਾਰ ਦੇ ਰੰਗਾਂ 'ਚ ਰੰਗੇ ਨਜ਼ਰ ਆ ਰਹੇ ਹਨ। ਵੀਡੀਓ 'ਚ ਗੋਰੀਆਂ ਮੇਮਾਂ ਢੋਲ ਦੇ ਡੱਗੇ 'ਤੇ ਥਿਰਕ ਰਹੀਆਂ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News