ਪੰਜਾਬੀ ਫਿਲਮਾਂ ਦੇ ਅਮਿਤਾਭ ਬੱਚਨ ਦੀ ਦਿਲੀ ਇੱਛਾ ਹੋਈ ਪੂਰੀ

2/15/2019 4:19:21 PM

ਜਲੰਧਰ (ਬਿਊਰੋ) — ਪੰਜਾਬੀ ਫਿਲਮਾਂ ਦੇ ਅਮਿਤਾਭ ਬੱਚਨ ਆਖੇ ਜਾਣ ਵਾਲੇ ਮਸ਼ਹੂਰ ਐਕਟਰ ਸਤੀਸ਼ ਕੌਲ ਪਿਛਲੇ ਕਾਫੀ ਸਮੇਂ ਤੋਂ ਬੁਰੇ ਦੌਰ ਤੋਂ ਗੁਜਰ ਰਹੇ ਸਨ। ਮੀਡੀਆ ਰਾਹੀਂ ਖਬਰ ਸਾਹਮਣੇ ਆਉਣ ਤੋਂ ਬਾਅਦ ਕਈ ਹੱਥ ਉਨ੍ਹਾਂ ਦੀ ਮਦਦ ਲਈ ਅੱਗੇ ਵੀ ਆਏ ਹਨ। ਸਤੀਸ਼ ਕੌਲ ਦੀ ਦੀ ਇਕ ਦਿਲੀ ਇੱਛਾ ਸੀ, ਕਿਉਹ ਆਪਣੀ ਭੈਣ ਸੁਸ਼ਮਾ ਕੌਲ ਨਾਲ ਗੱਲ ਕਰਨ। ਪੰਜਾਬ ਕੇਸਰੀ ਦੇ ਮਨੋਰੰਜਨ ਵਿਭਾਗ ਦੇ ਸੀਨੀਅਰ ਪੱਤਰਕਾਰ ਆਰ. ਟੀ. ਰਾਣਾ ਨੇ ਸਤੀਸ਼ ਕੋਲ ਦੀ ਭੈਣ ਸੁਸ਼ਮਾ ਕੌਲ ਨਾਲ ਗੱਲ ਕਰਵਾਈ। ਇਸ ਤੋਂ ਬਾਅਦ ਰਮਾਵਿਜ ਨਾਲ ਵੀ ਗੱਲ ਕਰਵਾਈ ਗਈ, ਜਿਨ੍ਹਾਂ ਦੀ ਫਿਲਮ 'ਵੀਰਾ' ਨੂੰ ਸਤੀਸ਼ ਕੌਲ ਨੇ 6 ਵਾਰ ਦੇਖਿਆ ਹੈ। ਉਨ੍ਹਾਂ ਨਾਲ ਗੱਲ ਕਰਕੇ ਸਤੀਸ਼ ਕੌਲ ਕਾਫੀ ਖੁਸ਼ ਨਜ਼ਰ ਆਏ।

ਦੱਸ ਦਈਏ ਕਿ ਸਤੀਸ਼ ਕੌਲ ਨੂੰ ਲੁਧਿਆਣਾ ਦੇ ਇਕ ਬ੍ਰਿਧ ਆਸ਼ਰਮ 'ਚ ਰੱਖਿਆ ਗਿਆ ਹੈ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਦੋਂ ਇਸ ਬਾਰੇ ਉਨ੍ਹਾਂ ਦੀ ਇਕ ਫੈਨ ਸਤਿਆ ਦੇਵੀ ਨੂੰ ਪਤਾ ਲੱਗਾ ਤਾਂ ਉਹ ਸਤੀਸ਼ ਕੌਲ ਨੂੰ ਆਪਣੇ ਨਾਲ ਆਪਣੇ ਘਰ ਲੈ ਆਈ ਸੀ। ਹਾਲਾਂਕਿ ਸਤਿਆ ਦੇਵੀ ਕੋਲ ਖੁਦ ਦਾ ਮਕਾਨ ਨਹੀਂ ਹੈ, ਉਹ ਵੀ ਕਿਰਾਏ ਦੇ ਮਕਾਨ 'ਚ ਆਪਣਾ ਜੀਵਨ ਬਤੀਤ ਕਰ ਰਹੀ ਹੈ। ਇਸੇ ਹੀ ਘਰ 'ਚ ਸਤਿਆ ਦੇਵੀ ਐਕਟਰ ਸਤੀਸ਼ ਕੌਲ ਦੀ ਦੇਖ-ਭਾਲ ਕਰ ਰਹੀ ਹੈ। ਸਤੀਸ਼ ਕੌਲ ਦਾ ਕਹਿਣਾ ਹੈ ਕਿ ਆਰਥਿਕ ਤੰਗੀ ਕਾਰਨ ਮੇਰਾ ਜੀਵਨ ਬਸਰ ਕਰਨਾ ਮੁਸ਼ਕਲ ਹੋ ਗਿਆ ਹੈ ਅਤੇ ਕੁਝ ਕਲਾਕਾਰਾਂ ਨੂੰ ਛੱਡ ਕੇ ਸਰਕਾਰ ਜਾਂ ਕਿਸੇ ਸਾਥੀ ਕਲਾਕਾਰ ਨੇ ਮੇਰੀ ਮਦਦ ਨਹੀਂ ਕੀਤੀ।


ਦੱਸਣਯੋਗ ਹੈ ਕਿ ਸਤੀਸ਼ ਕੌਲ ਨੇ 300 ਪੰਜਾਬੀ ਤੇ ਹਿੰਦੀ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਪਾਲੀਵੁੱਡ ਫਿਲਮ ਇੰਡਸਟਰੀ ਨੂੰ ਕਈ ਪੰਜਾਬੀ ਸੁਪਰਹਿੱਟ ਫਿਲਮਾਂ ਵੀ ਦਿੱਤੀਆਂ ਹਨ। ਉਨ੍ਹਾਂ ਨੇ ਆਪਣੀ ਜਮਾਂ ਪੂੰਜੀ ਐਕਟਿੰਗ ਸਕੂਲ ਖੋਲਣ 'ਚ ਖਰਚ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਿਆ। ਇਸ ਕਾਰਨ ਹੀ ਉਨ੍ਹਾਂ ਦੀ ਪਤਨੀ ਤੇ ਬੱਚਾ ਵੀ ਉਨ੍ਹਾਂ ਨੂੰ ਛੱਡ ਕੇ ਚਲੇ ਗਏ। ਆਰਥਿਕ ਮੰਦਹਾਲੀ ਕਾਰਨ ਸਤੀਸ਼ ਕੌਲ ਇਕੱਲੇ ਜੀਵਨ ਜਿਊਣ ਲਈ ਮਜ਼ਬੂਰ ਹੋ ਗਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News