ਪ੍ਰਸਿੱਧ ਗੀਤਕਾਰ ਮਿਰਜ਼ਾ ਸੰਗੋਵਾਲ ਦਾ ਦਿਹਾਂਤ

6/2/2019 12:03:15 PM

ਜਲੰਧਰ (ਬਿਊਰੋ) — ਆਪਣੇ ਸਮੇਂ ਦੇ ਉੱਘੇ ਗੀਤਕਾਰ ਮਿਰਜ਼ਾ ਸੰਗੋਵਾਲ ਦਾ ਬੀਤੇ ਦਿਨ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਮਿਰਜ਼ਾ ਸੰਗੋਵਾਲ ਲੁਧਿਆਣਾ ਦੇ ਪਿੰਡ ਸੰਗੋਵਾਲ ਦੇ ਰਹਿਣ ਵਾਲਾ ਸੀ। ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸਨ। ਉਨ੍ਹਾਂ ਨੂੰ ਅਧਰੰਗ ਦੀ ਬੀਮਾਰੀ ਸੀ। ਘਰ ਦੀ ਗਰੀਬੀ ਕਾਰਨ ਮਿਰਜ਼ਾ ਆਪਣਾ ਇਲਾਜ਼ ਸਹੀਂ ਢੰਗ ਨਾਲ ਨਾ ਕਰਵਾ ਸਕਿਆ। ਮਿਰਜ਼ਾ ਸੰਗੋਵਾਲ ਨੇ ਅਜਿਹੇ ਗੀਤ ਲਿਖੇ ਸਨ, ਜਿਹੜੇ ਕਿ ਅੱਜ ਵੀ ਰੀਮਿਕਸ ਕੀਤੇ ਜਾ ਰਹੇ ਹਨ।

ਦੱਸ ਦਈਏ ਕਿ ਮਿਰਜ਼ਾ ਸੰਗੋਵਾਲ ਕਾਫੀ ਸਮੇਂ ਤੋਂ ਗੁੰਮਨਾਮੀ ਦਾ ਹਨ੍ਹੇਰੇ 'ਚ ਰਹਿ ਰਹੇ ਸਨ। ਮਿਰਜ਼ਾ ਸੰਗੋਵਾਲੀਆ ਦਾ ਪਹਿਲਾ ਗੀਤ 1975 'ਚ ਰਿਕਾਰਡ ਹੋਇਆ ਸੀ। ਇਹ ਗੀਤ ਹਰਚਰਨ ਗਰੇਵਾਲ ਤੇ ਸੁਰਰਿੰਦਰ ਕੌਰ ਨੇ ਐੱਚ. ਅੱੈਮ. ਵੀ. ਕੰਪਨੀ 'ਚ ਰਿਕਾਰਡ ਕਰਵਾਇਆ ਸੀ। ਇਸ ਤੋਂ ਬਾਅਦ ਮਿਰਜ਼ਾ ਸੰਗੋਵਾਲੀਆ ਦਾ ਗੀਤ ਸ਼ੀਤਲ ਸਿੰਘ ਸ਼ੀਤਲ ਦੀ ਅਵਾਜ਼ 'ਚ 'ਕੁੜਤੀ ਸੁਆ ਦਿੱਤੀ ਤੰਗ ਮਿੱਤਰਾ' ਰਿਕਾਰਡ ਹੋਇਆ ਸੀ। ਜਿਵੇਂ ਗੀਤਕਾਰ ਦੇਵ ਥਰੀਕੇਵਾਲੇ ਦੀ ਜੋੜੀ ਮਾਣਕ ਨਾਲ ਸੀ ਉਸੇ ਤਰ੍ਹਾਂ ਮਿਰਜ਼ਾ ਸੰਗੋਵਾਲੀਆ ਦੀ ਜੋੜੀ ਕਰਤਾਰ ਸਿੰਘ ਰਮਲਾ ਨਾਲ ਬਣ ਗਈ ਸੀ। ਕਰਤਾਰ ਸਿੰਘ ਰਮਲਾ ਨੇ ਮਿਰਜ਼ਾ ਸੰਗੋਵਾਲੀਆ ਦੇ ਸਭ ਤੋਂ ਵੱਧ ਲਿਖੇ ਗੀਤ ਗਾਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News