ਜ਼ਿੰਦਗੀ 'ਚ ਟੁੱਟਦੇ ਰਿਸ਼ਤਿਆਂ ਨੂੰ ਬਿਆਨ ਕਰੇਗੀ 'ਅਰਦਾਸ ਕਰਾਂ'

7/14/2019 4:57:50 PM

ਸੰਗਰੂਰ (ਬੇਦੀ/ਯਾਦਵਿੰਦਰ) — 'ਹੰਬਲ ਮੋਸ਼ਨ ਪਿਕਚਰ' ਦੀ ਪੇਸਕਸ਼ 'ਅਰਦਾਸ ਕਰਾਂ' ਫਿਲਮ 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ ਹੋਣ ਜਾ ਰਹੀ ਹੈ। ਫਿਲਮ ਦੀ ਪ੍ਰਮੋਸ਼ਨ ਕਰਨ ਲਈ ਫਿਲਮ ਦੇ ਅਦਾਕਾਰ ਸਰਦਾਰ ਸੋਹੀ, ਮਲਕੀਤ ਰੌਣੀ ਅਤੇ ਅਦਾਕਾਰਾ ਗੁਰਪ੍ਰੀਤ ਭੰਗੂ ਨੇ ਸੰਗਰੂਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 'ਅਰਦਾਸ ਕਰਾਂ' ਫਿਲਮ ਦਾ ਨਿਰਦੇਸ਼ਨ ਗਿੱਪੀ ਗਰੇਵਾਲ ਨੇ ਕੀਤੀ ਹੈ। ਇਹ ਫਿਲਮ ਜ਼ਿੰਦਗੀ 'ਚ ਟੁੱਟਦੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ, ਜਿਸਦੇ ਡਾਈਲਾਗ ਰਾਣਾ ਰਣਵੀਰ ਨੇ ਲਿਖੇ ਹਨ। ਇਸ ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਸੁਪਨਾ ਪੱਬੀ, ਮਿਹਰ ਵਿਜ, ਜਪੁਜੀ ਖਹਿਰਾ, ਰਾਣਾ ਜੰਗ ਬਹਾਦਰ, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ ਅਤੇ ਯੋਗਰਾਜ ਸਿੰਘ ਨੇ ਵੱਖੋ-ਵੱਖਰੇ ਕਿਰਦਾਰ ਨਿਭਾਏ ਹਨ। ਜਤਿੰਦਰ ਸਾਹ ਦਾ ਸੰਗੀਤ ਹੈ ਅਤੇ ਹੈਪੀ ਰਾਏ ਕੋਟੀ ਨੇ ਗੀਤ ਲਿਖੇ ਹਨ। ਨਛੱਤਰ ਗਿੱਲ, ਸੁਨਿਧੀ ਚੌਹਾਨ, ਗਿੱਪੀ ਗਰੇਵਾਲ, ਰਣਜੀਤ ਬਾਵਾ ਤੇ ਸ਼ੈਰੀ ਮਾਨ ਨੇ ਗੀਤਾਂ ਨੂੰ ਅਵਾਜ਼ਾਂ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਗਿੱਪੀ ਗਰੇਵਾਲ ਦੀ ਨਿਰਦੇਸ਼ਨ ਹੇਠ ਬਣੀ ਫਿਲਮ 'ਅਰਦਾਸ' ਨੂੰ ਲੋਕਾਂ ਨੇ ਵੱਡਾ ਹੁੰਗਾਰਾ ਦਿੱਤਾ ਸੀ। ਇਸ ਫਿਲਮ ਤੋਂ ਪੰਜਾਬੀ ਸਿਨੇਮਾਂ ਨੂੰ ਵੱਡੀਆਂ ਉਮੀਦਾਂ ਹਨ ਇਹ ਫਿਲਮ ਪੰਜਾਬ ਤੋਂ ਇਲਾਵਾ ਕੈਨੇਡਾ ਦੀਆਂ ਉਨ੍ਹਾਂ ਮਹਿੰਗੀਆਂ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ, ਜਿੱਥੇ ਕਦੇ ਹਿੰਦੀ ਫਿਲਮਾਂ ਦੀ ਸੂਟਿੰਗ ਵੀ ਨਹੀਂ ਹੋਈ।

'ਅਰਦਾਸ ਕਰਾਂ' ਫਿਲਮ ਨੂੰ ਗਿੱਪੀ ਗਰੇਵਾਲ ਵਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲਕੇ ਲਿਖੇ  ਹਨ ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News