ਦੁਨੀਆ ਭਰ ''ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ ''ਅਰਦਾਸ ਕਰਾਂ''

7/19/2019 11:36:12 AM

ਜਲੰਧਰ (ਬਿਊਰੋ) — ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਦੇ 'ਹੰਬਲ ਮੋਸ਼ਨ ਪਿਕਚਰ' ਦੀ ਪੇਸਕਸ਼ 'ਅਰਦਾਸ ਕਰਾਂ' ਫਿਲਮ 19 ਜੁਲਾਈ ਯਾਨੀ ਕਿ ਅੱਜ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਜ਼ਿੰਦਗੀ 'ਚ ਟੁੱਟਦੇ ਰਿਸ਼ਤਿਆਂ ਨੂੰ ਬਿਆਨ ਕਰਦੀ ਹੈ। ਫਿਲਮ ਦੇ ਡਾਈਲਾਗ ਰਾਣਾ ਰਣਵੀਰ ਨੇ ਲਿਖੇ ਹਨ। ਗਿੱਪੀ ਗਰੇਵਾਲ ਵੱਲੋਂ ਪ੍ਰੋਡਿਊਸ ਕੀਤੀ ਇਸ ਫਿਲਮ 'ਚ ਸ਼ਿੰਦਾ ਵੀ ਅਹਿਮ ਭੂਮਿਕਾ 'ਚ ਹੈ। 'ਅਰਦਾਸ ਕਰਾਂ' 'ਚ ਗਿੱਪੀ ਗਰੇਵਾਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਕਲਾਕਾਰਾਂ ਨੇ ਵੱਖੋ-ਵੱਖਰੇ ਕਿਰਦਾਰ ਨਿਭਾਏ ਹਨ। ਜਤਿੰਦਰ ਸਾਹ ਦਾ ਸੰਗੀਤ ਹੈ ਅਤੇ ਹੈਪੀ ਰਾਏ ਕੋਟੀ ਨੇ ਗੀਤ ਲਿਖੇ ਹਨ।

ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਨਿਰਦੇਸ਼ਨ ਹੇਠ ਬਣੀ ਫਿਲਮ 'ਅਰਦਾਸ' ਨੂੰ ਲੋਕਾਂ ਨੇ ਵੱਡਾ ਹੁੰਗਾਰਾ ਦਿੱਤਾ ਸੀ, ਜਿਸ ਤੋਂ ਬਾਅਦ ਗਿੱਪੀ ਨੇ 'ਅਰਦਾਸ ਕਰਾਂ' ਬਣਾਉਣ ਦਾ ਫੈਸਲਾ ਕੀਤਾ। ਇਹ ਫਿਲਮ ਪੰਜਾਬ ਤੋਂ ਇਲਾਵਾ ਕੈਨੇਡਾ ਦੀਆਂ ਕਈ ਮਹਿੰਗੀਆਂ ਲੋਕੇਸ਼ਨਾਂ 'ਤੇ ਸ਼ੂਟ ਕੀਤੀ ਗਈ। 'ਅਰਦਾਸ ਕਰਾਂ' ਫਿਲਮ ਨੂੰ ਗਿੱਪੀ ਗਰੇਵਾਲ ਵਲੋਂ ਡਾਇਰੈਕਟ ਅਤੇ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਅਤੇ ਸਕ੍ਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲਕੇ ਲਿਖੇ ਹਨ ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। 'ਅਰਦਾਸ ਕਰਾਂ' ਦੇ ਜ਼ਰੀਏ ਗਿੱਪੀ ਗਰੇਵਾਲ ਦਾ ਬੇਟਾ ਗੁਰਫਤਿਹ ਗਰੇਵਾਲ ਉਰਫ ਸ਼ਿੰਦਾ ਵੀ ਫਿਲਮਾਂ 'ਚ ਕਦਮ ਰੱਖ ਰਿਹਾ ਹੈ। ਇਸ ਤੋਂ ਇਲਾਵਾ ਰਾਣਾ ਰਣਵੀਰ ਦੀ ਬੇਟੀ ਸੀਰਤ ਰਾਣਾ ਵੀ ਫਿਲਮੀ ਦੁਨੀਆਂ ਦੀ ਨਵੀਂ ਪਾਰੀ ਦੀ ਸ਼ੁਰੂਆਤ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News