ਕੱਲ ਰਿਲੀਜ਼ ਹੋਵੇਗਾ ''ਅਰਦਾਸ ਕਰਾਂ'' ਦਾ ਦੂਜਾ ਗੀਤ ''ਤੇਰੇ ਰੰਗ ਨਿਆਰੇ''

7/5/2019 10:30:10 AM

ਜਲੰਧਰ (ਬਿਊਰੋ) — ਉੱਘੇ ਅਦਾਕਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ 'ਅਰਦਾਸ ਕਰਾਂ' ਦੇ ਟੀਜ਼ਰ, ਟਰੇਲਰ ਦੇ ਰੂਪ 'ਚ ਚੈਪਟਰ 1 ਅਤੇ ਗੀਤ 'ਸਤਿਗੁਰ ਪਿਆਰੇ' ਤੋਂ ਬਾਅਦ ਹੁਣ ਫਿਲਮ ਦਾ ਦੂਜਾ ਗੀਤ 'ਤੇਰੇ ਰੰਗ ਨਿਆਰੇ' ਕੱਲ ਯਾਨੀ 6 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਟੀਜ਼ਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਹਾਲ ਹੀ 'ਚ ਫਿਲਮ ਦੇ ਆਫੀਸ਼ੀਅਲ ਪੇਜ਼ ਤੇ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਗੀਤ ਦਾ ਪੋਸਟਰ ਸ਼ੇਅਰ ਕਰਦਿਆਂ ਇਸ ਦੀ ਜਾਣਕਾਰੀ ਦਿੱਤੀ ਹੈ। 'ਅਰਦਾਸ ਕਰਾਂ' ਦੇ ਗੀਤ 'ਤੇਰੇ ਰੰਗ ਨਿਆਰੇ' ਨੂੰ ਪੰਜਾਬੀ ਗਾਇਕ ਨਛੱਤਰ ਗਿੱਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦੇ ਬੋਲ ਪ੍ਰਸਿੱਧ ਗੀਤਕਾਰ ਹੈਪੀ ਰਾਏਕੋਟੀ ਦੀ ਕਲਮ 'ਚੋਂ ਨਿਕਲੇ ਹਨ। ਇਸ ਗੀਤ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ।

 
 
 
 
 
 
 
 
 
 
 
 
 
 

Check out the teaser link in our bio ✅👆🏼👆🏼 full song releasing worldwide on July 6th at 6:00 pm! #ArdaasKaraan #HumbleMotionPictures⁣ #TereRangNiyare #ComingSoon #NewTrack #ExploreBC #BritishColumbia #Canada #FilmSet #BaljitSinghDeo #GippyGrewal #Ardaas #SagaMusic #SagaHits #Unisys #JioSaavnExclusive⁣ #BCCreates #BCFilm

A post shared by Ardaas Karaan (@ardaaskaraan) on Jul 4, 2019 at 12:23pm PDT


ਦੱਸਣਯੋਗ ਹੈ ਕਿ 'ਅਰਦਾਸ ਕਰਾਂ' ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਦੇ ਨਾਲ ਰਾਣਾ ਰਣਬੀਰ ਨੇ ਲਿਖਿਆ ਹੈ। ਹਾਲਾਂਕਿ ਫਿਲਮ ਦੇ ਡਾਇਲਾਗ ਰਾਣਾ ਰਣਬੀਰ ਨੇ ਲਿਖੇ ਹਨ। ਇਸ ਨੂੰ ਪ੍ਰੋਡਿਊਸ ਵੀ ਖੁਦ ਗਿੱਪੀ ਗਰੇਵਾਲ ਕਰ ਰਹੇ ਹਨ, ਜਦਕਿ ਫਿਲਮ ਨੂੰ ਕੋ-ਪ੍ਰੋਡਿਊਸ ਰਵਨੀਤ ਕੌਰ ਗਰੇਵਾਲ ਨੇ ਕੀਤਾ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਰੌਣੀ ਤੇ ਸੀਮਾ ਕੌਸ਼ਲ ਸਮੇਤ ਕਈ ਹੋਰ ਕਲਾਕਾਰਾਂ ਦੀ ਕਲਾਕਾਰੀ ਦੇਖਣ ਨੂੰ ਮਿਲੇਗੀ। 'ਅਰਦਾਸ ਕਰਾਂ' 19 ਜੁਲਾਈ 2019 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
 

 
 
 
 
 
 
 
 
 
 
 
 
 
 

Tere Rang Niyare releasing on July 6th at 6:00 pm! 🙏🏽 • #ArdaasKaraan #HumbleMotionPictures⁣ #TereRangNiyare #ComingSoon #NewTrack #ExploreBC #BritishColumbia #Canada #FilmSet #BaljitSinghDeo #GippyGrewal #Ardaas #SagaMusic #SagaHits #Unisys #JioSaavnExclusive⁣ #BCCreates #BCFilm

A post shared by Ardaas Karaan (@ardaaskaraan) on Jul 4, 2019 at 11:53am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News