ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਫਿਲਮ ''ਚੱਲ ਮੇਰਾ ਪੁੱਤ''

7/24/2019 4:57:28 PM

ਜਲੰਧਰ (ਬਿਊਰੋ) — ਇਸ ਹਫਤੇ ਆਉਂਦੇ ਸ਼ੁੱਕਰਵਾਰ ਯਾਨੀ 26 ਜੁਲਾਈ ਨੂੰ ਦੁਨੀਆ ਭਰ 'ਚ ਅਮਰਿੰਦਰ ਗਿੱਲ ਤੇ ਸਿਮੀ ਚਾਹਲ ਦੀ ਫਿਲਮ 'ਚੱਲ ਮੇਰਾ ਪੁੱਤ' ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਦਰਸ਼ਕ ਕਾਫੀ ਉਤਸੁਕ ਹਨ। ਹਾਲ ਹੀ 'ਚ 'ਚੱਲ ਮੇਰਾ ਪੁੱਤ' ਦੀ ਸਿਨੇਮਾ ਲਿਸਟ ਸਾਹਮਣੇ ਆਈ ਹੈ, ਜਿਸ ਨੂੰ ਅਮਰਿੰਦਰ ਗਿੱਲ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਵਿਦੇਸ਼ਾਂ ਦੇ ਇਨ੍ਹਾਂ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ, ਜਿਸ ਦੀ ਲਿਸਟ ਹੇਠ ਲਿਖੇ ਮੁਤਾਬਕ ਹੈ :

ਯੂ. ਐੱਸ. ਏ.

PunjabKesari

ਆਸਟ੍ਰੇਲੀਆ

PunjabKesari

ਯੂ. ਕੇ.

PunjabKesari
ਦੱਸ ਦਈਏ ਕਿ 'ਚੱਲ ਮੇਰਾ ਪੁੱਤ' ਫਿਲਮ ਵੱਖ-ਵੱਖ ਧਰਮਾਂ, ਸੂਬਿਆਂ ਅਤੇ ਮੁਲਕਾਂ ਤੋਂ ਆਏ ਨੌਜਵਾਨਾਂ ਦੀ ਵਿਦੇਸ਼ਾਂ 'ਚ ਸਾਂਝ, ਮੁਸ਼ਕਿਲਾਂ ਅਤੇ ਜ਼ਿੰਦਗੀ ਨੂੰ ਪੇਸ਼ ਕਰਦੀ ਹੋਈ ਪੰਜਾਬੀ ਮੁੰਡਿਆਂ ਦੀ ਜ਼ਿੰਦਗੀ ਨੂੰ ਬਿਆਨ ਕਰੇਗੀ। ਇਸ ਫਿਲਮ 'ਚ ਪਾਕਿਸਤਾਨੀ ਕਲਾਕਾਰਾਂ ਦੀ ਸ਼ਮੂਲੀਅਤ ਜਿਥੇ ਫਿਲਮ ਨੂੰ ਕਈ ਪੱਖਾਂ ਤੋਂ ਖਾਸ ਬਣਾਵੇਗੀ, ਉਥੇ ਹੀ ਇਸ ਫਿਲਮ ਨਾਲ 'ਰਿਦਮ ਬੁਆਏਜ਼ ਇੰਟਰਨੇਟਮੈਂਟ' ਦਾ ਨਾਂ ਜੁੜੇ ਹੋਣ ਕਾਰਨ ਫਿਲਮ ਦੇ ਬਿਹਤਰ ਮਿਆਰ ਤੇ ਮਨੋਰੰਜਨ ਭਰਪੂਰ ਹੋਣ 'ਤੇ ਮੋਹਰ ਲਾਉਂਦਾ ਹੈ। ਇਸ ਫਿਲਮ 'ਚ ਅਮਰਿੰਦਰ ਗਿੱਲ ਤੇ ਸਿਮੀ ਚਾਹਲ ਮੁੱਖ ਭੂਮਿਕਾ 'ਚ ਹਨ। ਅਮਰਿੰਦਰ ਤੇ ਸਿਮੀ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਿਨੋਟੀ, ਇਫਤਿਖਾਰ ਠਾਕੁਰ ਤੇ ਪੰਜਾਬੀ ਗਾਇਕ ਗੁਰਸ਼ਬਦ ਤੋਂ ਇਲਾਵਾ ਹੋਰ ਕਈ ਕਲਾਕਾਰ ਨਜ਼ਰ ਆਉਣਗੇ। ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਹ ਫਿਲਮ ਵੀ ਦਰਸ਼ਕਾਂ ਦੀ ਕਸਵੱਟੀ 'ਤੇ ਖਰਾ ਉਤਰਣ ਦਾ ਦਮ ਰੱਖਦੀ ਹੈ। ਇਸ ਫਿਲਮ ਨੂੰ ਕਾਰਜ ਗਿੱਲ ਪ੍ਰੋਡਿਊਸ ਕੀਤਾ ਹੈ ਅਤੇ ਜਨਜੋਤ ਸਿੰਘ ਨੇ ਡਾਇਰੈਕਟ ਕੀਤਾ, ਜੋ 26 ਜੁਲਾਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਰਹੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News