'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਨੂੰ ਮਿਲਿਆ ਜ਼ਬਰਦਸਤ ਹੁੰਗਾਰਾ

5/24/2019 9:02:41 PM

ਫਿਲਮ — 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ'

ਡਾਇਰੈਕਟਰ — ਕਰਨ. ਆਰ. ਗੁਲਿਆਨੀ

ਸਕ੍ਰੀਨਪਲੇਅ ਤੇ ਡਾਇਲਾਗਸ — ਨਰੇਸ਼ ਕਥੂਰੀਆ

ਸਟਾਰ ਕਾਸਟ —ਗਿੱਪੀ ਗਰੇਵਾਲ, ਸਰਗੁਣ ਮਹਿਤਾ ਤੇ ਰਾਜਪਾਲ ਯਾਦਵ

ਪ੍ਰੋਡਿਊਸਰ — ਸੁਮੀਤ ਦੱਤ, ਅਨੁਪਮਾ ਕਾਟਕਰ ਤੇ ਈਆਰਾ ਦੱਤ

ਕੰਸੈਪਟ —ਰੋਮਾਂਟਿਕ ਤੇ ਕਾਮੇਡੀ

ਅੱਜ ਸਿਨੇਮਾਘਰਾਂ 'ਚ ਦੋ ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਹਨ, ਜਿਸ 'ਚ ਪਹਿਲੀ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਦੀ ਗੱਲ ਕਰੀਏ ਤਾਂ ਇਹ ਫਿਲਮ ਅੱਜ ਸਮੇਂ ਦੀ ਰੋਮਾਂਟਿਕ-ਕਾਮੇਡੀ ਫਿਲਮ ਹੈ। ਫਿਲਮ ਦੀ ਕਹਾਣੀ ਅੰਮ੍ਰਿਤਸਰ ਦੇ ਮੁੰਡੇ ਤੇ ਚੰਡੀਗੜ੍ਹ ਦੀ ਕੁੜੀ 'ਤੇ ਫਿਲਮਾਈ ਗਈ ਹੈ। ਦੱਸ ਦਈਏ ਕਿ ਇਹ ਫਿਲਮ ਮਰਾਠੀ ਫਿਲਮ 'ਮੁੰਬਈ ਪੂਣੇ ਮੁੰਬਈ' ਦਾ ਰੀਮੇਕ ਹੈ ਪਰ ਇਸ ਫਿਲਮ ਨੂੰ ਪੰਜਾਬੀ 'ਚ ਬਹੁਤ ਹੀ ਖੂਬਸੂਰਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਅੰਮ੍ਰਿਤਸਰ ਤੋਂ ਸ਼ੁਰੂ ਹੁੰਦੀ ਹੈ, ਜਿਸ 'ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਪਿਆਰ ਭਰੀ ਨੋਕ-ਝੋਕ, ਕਾਮੇਡੀ, ਰੋਮਾਂਸ ਦੇਖਣ ਨੂੰ ਮਿਲਦਾ ਹੈ।

ਡਾਇਰੈਕਸ਼ਨ

'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਨੂੰ ਕਰਨ. ਆਰ. ਗੁਲਿਆਨੀ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ਪੰਜਾਬੀ ਫਿਲਮ 'ਸਰਵਨ' ਬਣਾ ਚੁੱਕੇ ਹਨ। ਕਰਨ. ਆਰ. ਗੁਲਿਆਨੀ ਨੇ ਫਿਲਮ ਹਰੇਕ ਦ੍ਰਿਸ਼ ਨੂੰ ਬੇਹੱਦ ਹੀ ਖੂਬਸੂਰਤੀ ਨਾਲ ਫਿਲਮਾਇਆ ਹੈ। ਅੰਮ੍ਰਿਤਸਰ ਜਿਹੇ ਭੀੜ ਵਾਲੇ ਇਲਾਕੇ 'ਚ ਵੀ ਇਸ ਫਿਲਮ ਨੂੰ ਬੇਹੱਦ ਸ਼ਾਨਦਾਰ ਤਰੀਕੇ ਨਾਲ ਡਾਇਰੈਕਟ ਕੀਤਾ ਗਿਆ।

ਸਟੋਰੀ ਸਕ੍ਰੀਨਪਲੇਅ ਤੇ ਡਾਇਲਾਗਸ

ਫਿਲਮ ਦੇ ਡਾਇਲਾਗਸ ਤੇ ਸਕ੍ਰੀਨਪਲੇਅ ਨਰੇਸ਼ ਕਥੂਰੀਆ ਨੇ ਲਿਖੇ ਹਨ। ਬੇਸ਼ੱਕ ਫਿਲਮ ਦੀ ਸਟੋਰੀ 'ਮੁੰਬਈ ਪੂਣੇ ਮੁੰਬਈ' ਦਾ ਰੀਮੇਕ ਹੈ ਪਰ ਇਸ ਨੂੰ ਪੰਜਾਬੀ ਟੱਚ ਬਹੁਤ ਵਧੀਆ ਢੰਗ ਦਿੱਤਾ ਗਿਆ, ਜੋ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਫਿਲਮ ਦੇ ਡਾਇਲਾਗਸ ਦਰਸ਼ਕਾਂ ਦੀ ਜ਼ੁਬਾਨ 'ਤੇ ਚੜ੍ਹ ਚੁੱਕੇ ਹਨ।

ਮਿਊਜ਼ਿਕ

ਫਿਲਮ ਦੀ ਗੀਤਾਂ ਤੇ ਬੈਕਗ੍ਰਾਊਂਡ ਮਿਊਜ਼ਿਕ ਉੱਘੇ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਨੇ ਦਿੱਤਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਗਿਆ। ਫਿਲਮ 'ਚ ਕੁਲ 6 ਗੀਤ ਹਨ, ਜਿਨ੍ਹਾਂ 'ਚ ਪਹਿਲੇ 'ਅੰਬਰਸਰ ਦੇ ਪਾਪੜ' ਤੇ ਭੰਗੜਾ ਗੀਤ 'ਆਜਾ ਬਿੱਲੋ 'ਕੱਠੇ ਨੱਚੀਏ' ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਉਥੇ ਹੀ ਭਾਵੁਕ ਕਰ ਦੇਣ ਵਾਲੇ ਗੀਤ 'ਰੱਬ ਨੇ ਮਿਲਾਇਆ' ਤੇ 'ਚੱਲ ਦਿਲਾਂ' ਵੀ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ।

ਰਿਸਪੌਂਸ

ਅੱਜ ਦੇ ਦੌਰ 'ਤੇ ਆਧਾਰਿਤ ਫਿਲਮ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਨੂੰ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਦਰਸ਼ਕਾਂ ਨੂੰ ਗਿੱਪੀ ਤੇ ਸਰਗੁਣ ਦੀ ਜੋੜੀ ਪਸੰਦ ਆਈ, ਉਥੇ ਹੀ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਵਲੋਂ ਫਿਲਮਾਏ ਕੁਝ ਸੀਨ ਵੀ ਦਰਸ਼ਕਾਂ ਡੂੰਘੀ ਛਾਪ ਛੱਡ ਰਹੇ ਹਨ। ਦਰਸ਼ਕਾਂ ਨੂੰ ਫਿਲਮ ਦੀ ਕਾਮੇਡੀ ਵੀ ਬਹੁਤ ਪਸੰਦ ਆ ਰਹੀ ਹੈ। ਕਈ ਦਰਸ਼ਕਾਂ ਨੇ ਇਸ ਫਿਲਮ ਨੂੰ 5 'ਚੋਂ 4 ਤੇ ਕਈਆਂ ਨੇ 5 'ਚੋਂ 5 ਸਟਾਰ ਦੇ ਕੇ ਪ੍ਰਸ਼ੰਸਾਂ ਕੀਤੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News