ਨੱਚਣ ਨੂੰ ਮਜ਼ਬੂਰ ਕਰਦਾ ਹੈ ਗਿੱਪੀ ਦੀ ਫਿਲਮ 'ਡਾਕਾ' ਦਾ ਗੀਤ 'ਫੁਲਕਾਰੀ' (ਵੀਡੀਓ)

10/8/2019 12:36:50 PM

ਜਲੰਧਰ (ਬਿਊਰੋ) — ਪਾਲੀਵੁੱਡ ਅਦਾਕਾਰ ਗਿੱਪੀ ਗਰੇਵਾਲ, ਜੋ ਕਿ ਆਪਣੀ ਆਉਣ ਵਾਲੀ ਫਿਲਮ 'ਡਾਕਾ' ਨਾਲ 1 ਨਵੰਬਰ ਨੂੰ ਲੋਕਾਂ ਦੇ ਦਿਲਾਂ 'ਤੇ 'ਡਾਕਾ' ਮਰਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਫਿਲਮ 'ਡਾਕਾ' ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਫਿਲਮ ਦਾ ਪਹਿਲਾ ਗੀਤ 'ਫੁਲਕਾਰੀ' ਹਾਲ ਹੀ 'ਚ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਇਹ ਗੀਤ ਸਾਲ 2012 ਆਏ ਗਿੱਪੀ ਗਰੇਵਾਲ ਦੇ 'ਫੁਲਕਾਰੀ' ਗੀਤ ਦਾ ਨਿਊ ਵਰਜ਼ਨ ਹੈ। ਇਸ ਗੀਤ ਦੇ ਨਵੇਂ ਬੋਲ ਗੌਤਮ ਜੀ ਸ਼ਰਮਾ ਤੇ ਗੁਰਪ੍ਰੀਤ ਸੈਣੀ ਵਲੋਂ ਸ਼ਿੰਗਾਰੇ ਗਏ ਹਨ। ਪਾਇਲ ਦੇਵ ਨੇ ਆਪਣੇ ਸੰਗੀਤ ਨਾਲ ਗੀਤ 'ਚ ਚਾਰ ਚੰਨ ਲਾ ਦਿੱਤੇ ਹਨ। ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਗਿੱਪੀ ਗਰੇਵਾਲ ਅਤੇ ਅਦਾਕਾਰਾ ਜ਼ਰੀਨ ਖਾਨ 'ਤੇ ਫਿਲਮਾਇਆ ਗਿਆ ਹੈ। ਭੰਗੜੇ ਬੀਟ ਵਾਲਾ ਇਹ ਗੀਤ ਦਰਸ਼ਕਾਂ ਨੂੰ ਨੱਚਣ ਲਈ ਮਜ਼ੂਬਰ ਕਰ ਰਿਹਾ ਹੈ।


ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫਿਲਮ 'ਡਾਕਾ' ਨੂੰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਨੂੰ ਪ੍ਰੋਡਿਊਸ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਕਰ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News