ਹਿੰਮਤ ਸੰਧੂ ਦੀ ਆਵਾਜ਼ ''ਚ ਰਿਲੀਜ਼ ਹੋਇਆ ''ਡਾਕਾ'' ਦਾ ਟਾਈਟਲ ਟਰੈਕ (ਵੀਡੀਓ)

10/21/2019 1:07:47 PM

ਜਲੰਧਰ (ਬਿਊਰੋ) — ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਡਾਕਾ' 1 ਨਵੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ, ਜਿਸ 'ਚ ਉਨ੍ਹਾਂ ਨਾਲ ਜ਼ਰੀਨ ਖਾਨ ਮੁੱਖ ਭੂਮਿਕਾ 'ਚ ਹੈ। ਹਾਲ ਹੀ 'ਚ ਫਿਲਮ 'ਡਾਕਾ' ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ, ਜਿਸ ਨੂੰ ਮਸ਼ਹੂਰ ਪੰਜਾਬੀ ਗਾਇਕ ਹਿੰਮਤ ਸੰਧੂ ਨੇ ਆਪਣੀ ਮਿੱਠੜੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ 'ਚ ਫਿਲਮ ਦੇ ਟਾਈਟਲ ਮੁਤਾਬਕ ਹੀ 'ਡਾਕੇ' ਦੇ ਸੀਨ ਦਿਖਾਏ ਗਏ ਹਨ। ਦੱਸ ਦਈਏ ਕਿ ਫਿਲਮ ਦੇ ਇਸ ਗੀਤ ਦੇ ਬੋਲ ਮਸ਼ਹੂਰ ਗੀਤਕਾਰ ਤੇ ਗਾਇਕ ਹੈਪੀ ਰਾਏਕੋਟੀ ਨੇ ਲਿਖੇ ਹਨ, ਜਿਸ ਨੂੰ ਸੰਗੀਤ Jay K ਨੇ ਦਿੱਤਾ ਹੈ।

ਦੱਸ ਦਈਏ ਕਿ ਹੁਣ ਤੱਕ ਫਿਲਮ 'ਡਾਕਾ' ਦੇ ਦੋ ਗੀਤ 'ਫੁਲਕਾਰੀ' ਅਤੇ 'ਕੋਈ ਆਏ ਨਾ ਰੱਬਾ' ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ। ਹੁਣ ਹਿੰਮਤ ਸੰਧੂ ਦੇ ਇਸ ਗੀਤ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ 'ਚ ਫਿਲਮਾਈ ਅਤੇ ਗਿੱਪੀ ਗਰੇਵਾਲ ਦੀ ਕਹਾਣੀ ਅਤੇ ਸਕ੍ਰੀਨਪਲੇਅ ਵਾਲੀ ਇਹ ਫਿਲਮ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਗਿੱਪੀ ਗਰੇਵਾਲ ਅਤੇ ਜ਼ਰੀਨ ਖਾਨ ਤੋਂ ਇਲਾਵਾ ਫਿਲਮ 'ਚ ਰਾਣਾ ਰਣਬੀਰ, ਬਨਿੰਦਰ ਬੰਨੀ, ਸ਼ਹਿਨਾਜ਼ ਗਿੱਲ ਅਤੇ ਕਈ ਹੋਰ ਨਾਮੀ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News