''ਜੱਟ ਜੁਗਾੜੀ...'' ਦੇ ਡਾਇਰੈਕਟਰ ਨੇ ਮੰਗੀ ਮੁਆਫੀ, ਜਾਣੋ ਕੀ ਹੈ ਪੂਰਾ ਮਾਮਲਾ

7/12/2019 1:03:31 PM

ਜਲੰਧਰ (ਬਿਊਰੋ) — 12 ਜੁਲਾਈ ਯਾਨੀ ਕਿ ਅੱਜ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਜੱਟ ਜੁਗਾੜੀ ਹੁੰਦੇ ਨੇ' 'ਚ ਭਗਵਾਨ ਭੋਲੇਨਾਥ ਦੇ ਕੁਝ ਸੀਨਜ਼ 'ਤੇ ਵਿਵਾਦ ਹੋਣ ਤੋਂ ਬਾਅਦ ਡਾਇਰੈਕਟਰ ਅਨੁਰਾਗ ਸ਼ਰਮਾ ਤੇ ਪ੍ਰੋਡਿਊਸਰ ਮਨਜੀਤ ਸਿੰਘ ਨੇ ਹਿੰਦੂ ਸੰਗਠਨਾਂ ਤੋਂ ਮੁਆਫੀ ਮੰਗਣੀ ਪਈ। ਉਨ੍ਹਾਂ ਨੇ ਮੰਨਿਆ ਕਿ ਕਿਤੇ ਨਾ ਕਿਤੇ ਇਹ ਅਣਜਾਨੇ 'ਚ ਸਾਡੇ ਕੋਲੋ ਗਲਤੀ ਹੋਈ, ਜੋ ਕਿ ਅੱਗੇ ਤੋਂ ਨਹੀਂ ਹੋਵੇਗੀ।

ਡਾਇਰੈਕਟਰ ਨੇ ਹੱਥ ਜੋੜ ਕੇ ਮੰਗੀ ਮੁਆਫੀ
ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਨੇ ਕਿਹਾ ਕਿ ਉਹ ਹਰ ਧਰਮ ਦਾ ਸਤਿਕਾਰ ਤੇ ਆਦਰ ਮਾਣ ਕਰਦੇ ਹਨ। ਉਨ੍ਹਾਂ ਦੀ ਕੋਈ ਇੱਛਾ ਨਹੀਂ ਸੀ ਕਿ ਉਹ ਸ਼ਿਵ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਪਰ ਅਣਜਾਨੇ 'ਚ ਜੋ ਗਲਤੀ ਹੋਈ ਹੈ, ਉਸ ਲਈ ਅਸੀਂ ਸ਼ਰਮਿੰਦਾ ਹਨ ਅਤੇ ਸਾਰੇ ਸ਼ਿਵ ਦੇ ਭਗਤਾਂ ਤੋਂ ਅਤੇ ਸਾਰੇ ਹਿੰਦੂ ਸੰਗਠਨਾਂ ਤੋਂ ਹੱਥ ਜੋੜ ਕੇ ਮੁਆਫੀ ਮੰਗਣਾ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਵਾਅਦਾ ਕਰਦੇ ਹਾਂ ਕਿ ਦੋਬਾਰਾ ਕਦੇ ਵੀ ਅਜਿਹੀ ਗਲਤੀ ਨਹੀਂ ਹੋਵੇਗੀ। 

ਟਰੇਲਰ 'ਚ ਉਡਾਇਆ ਭਗਵਾਨ ਸ਼ਿਵ ਦਾ ਮਜ਼ਾਕ 
ਦੱਸਣਯੋਗ ਹੈ ਕਿ ਸ਼ਿਵ ਸੈਨਾ ਬਾਲ ਸਾਹਿਬ ਠਾਕਰੇ ਦੇ ਮੁੱਖੀ ਹਰੀਸ਼ ਸਿੰਗਲਾ ਨੇ 'ਜੱਟ ਜੁਗਾੜੀ ਹੁੰਦੇ ਨੇ' ਫਿਲਮ ਦੇ ਟਰੇਲਰ 'ਚ ਭਗਵਾਨ ਸ਼ਿਵ ਦਾ ਮਜ਼ਾਕ ਬਣਾਏ ਜਾਣ ਦਾ ਵਿਰੋਧ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਸ ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਨੇ ਫਿਲਮ ਦੇ ਡਾਇਰੈਕਟਰ ਨੂੰ ਫਿਲਮ ਤੋਂ ਇਹ ਵਿਵਾਦਿਤ ਸੀਨਜ਼ ਨੂੰ ਹਟਾਉਣ ਤੇ ਮੁਆਫੀ ਮੰਗਣ ਦੀ ਅਪੀਲ ਕੀਤੀ ਸੀ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੇ 12 ਜੁਲਾਈ ਨੂੰ ਫਿਲਮ ਰਿਲੀਜ਼ ਨਾ ਹੋਣ ਦੇਣ ਦੀ ਚੇਤਾਵਨੀ ਦਿੱਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News