''ਮਿੰਦੋ ਤਸੀਲਦਾਰਨੀ'' ''ਚ ਕਵਿਤਾ ਕੌਸ਼ਿਕ ਕਰੇਗੀ ਕਰਮਜੀਤ ਨੂੰ ਝਿੜਕਾਂ ਨਾਲ ਪਿਆਰ ਦੀਆਂ ਟਕੋਰਾਂ
6/21/2019 10:37:36 AM
ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਤੇ ਗਾਇਕ ਕਰਮਜੀਤ ਅਨਮੋਲ ਦੀ ਫਿਲਮ 'ਮਿੰਦੋ ਤਸੀਲਦਾਰਨੀ' 28 ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ। ਹੁਣ ਤੱਕ ਰਿਲੀਜ਼ ਹੋਏ ਫਿਲਮ ਦੇ ਗੀਤ ਤੇ ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦਾ ਟਰੇਲਰ ਕਾਫੀ ਸ਼ਾਨਦਾਰ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਇਸ ਫਿਲਮ ਨਾਲ ਲੀਹ ਤੋਂ ਹੱਟਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਫਿਲਮ ਦੀ ਕਹਾਣੀ ਕਾਫੀ ਸ਼ਾਨਦਾਰ ਤੇ ਵੱਖਰੀ ਹੈ, ਜਿਸ ਨੂੰ ਦੇਖ ਕੇ ਇਹ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਇਹ ਫਿਲਮ ਬਾਕਸ ਆਫਿਸ 'ਤੇ ਹਿੱਟ ਹੋ ਸਕਦੀ ਹੈ। ਆਪਣੇ ਹਾਸਿਆਂ ਨਾਲ ਹਰ ਕਿਰਦਾਰ 'ਚ ਜਾਨ ਪਾਉਣ ਵਾਲੇ ਕਰਮਜੀਤ ਅਨਮੋਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਚੁਲਬੁਲੇ ਅੰਦਾਜ਼ ਵਾਲੀ ਕਵਿਤਾ ਕੌਸ਼ਿਕ ਆਪਣੀਆਂ ਝਿੜਕਾਂ ਨਾਲ ਕਰਮਜੀਤ ਅਨਮੋਲ ਨੂੰ ਟਕੋਰਾਂ ਕਰਦੀ ਨਜ਼ਰ ਆਵੇਗੀ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਦੀ ਜੋੜੀ ਫਿਲਮ 'ਚ ਰੋਮਾਂਸ ਦਾ ਤੜਕਾ ਲਾਵੇਗੀ। ਕਰਮਜੀਤ, ਰਾਜਵੀਰ, ਈਸ਼ਾ ਰਿਖੀ ਤੇ ਕਵਿਤਾ ਕੌਸ਼ਿਕ ਤੋਂ ਇਲਾਵਾ ਫਿਲਮ 'ਚ ਸਰਦਾਰ ਸੋਹੀ, ਹਾਰਬੀ ਸੰਘਾ, ਰੁਪਿੰਦਰ ਰੂਪੀ ਤੇ ਮਲਕੀਤ ਰੌਂਣੀ ਦੀ ਅਦਾਕਾਰੀ ਵੀ ਰੌਣਕਾਂ ਲਾਵੇਗੀ।
ਦੱਸਣਯੋਗ ਹੈ ਕਿ 'ਮਿੰਦੋ ਤਸੀਹਦਾਰਨੀ' ਫਿਲਮ ਕਰਮਜੀਤ ਅਨਮੋਲ ਦੇ ਆਪਣੇ ਪ੍ਰੋਡਕਸ਼ਨ ਬੈਨਰ ਹੇਠ ਬਣ ਰਹੀ ਹੈ। ਇਸ ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ। ਇਸ ਫਿਲਮ ਦੇ ਡਿਸਟ੍ਰੀਬਿਊਟਰ 'ਓਮਜੀ ਗਰੁੱਪ' ਦੇ ਮੁਨੀਸ਼ ਸਾਹਨੀ ਹਨ। 'ਮਿੰਦੋ ਤਸੀਹਦਾਰਨੀ' ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਇਸ ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਹਨ ਅਤੇ ਫਿਲਮ ਦੀ ਕਹਾਣੀ ਵੀ ਅਵਤਾਰ ਸਿੰਘ ਨੇ ਲਿਖੀ ਹੈ, ਜੋ ਕਿ ਇਕ ਪਿੰਡ ਦੇ ਮਾਹੌਲ ਨੂੰ ਪੇਸ਼ ਕਰਦੀ ਹੈ।
ਇਨ੍ਹੀਂ ਦਿਨੀਂ ਸਟਾਰਕਾਸਟ ਫਿਲਮ ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਕਰਮਜੀਤ ਅਨਮੋਲ ਆਪਣੇ ਪ੍ਰਸ਼ੰਸਕਾਂ ਵੱਲੋਂ ਫਿਲਮ ਨੂੰ ਲੈ ਕੇ ਬਣਾਈਆਂ ਵੀਡੀਓਜ਼ ਨੂੰ ਲਗਾਤਾਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਰਹੇ ਹਨ। ਲਗਾਇਆ ਜਾ ਸਕਦਾ ਹੈ । ਹਾਲ ਹੀ 'ਚ ਕਰਮਜੀਤ ਅਨਮੋਲ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਦੋ ਜੱਟਾਂ ਦੀ ਗੱਲ-ਬਾਤ ਦਿਖਾਈ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਕਰਮਜੀਤ ਅਨਮੋਲ ਕਈ ਵੀਡੀਓਜ਼ ਸ਼ੇਅਰ ਕਰ ਚੁੱਕੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ