ਕਪਿਲ ਸ਼ਰਮਾ ਸਮੇਤ ਇਨ੍ਹਾਂ ਸਿਤਾਰਿਆਂ ਨੇ ''ਮਿੰਦੋ ਤਸੀਲਦਾਰਨੀ'' ਦੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

6/25/2019 3:25:22 PM

ਜਲੰਧਰ (ਬਿਊਰੋ) — ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਕਰਮਜੀਤ ਅਨਮੋਲ ਦੀ ਆਉਣ ਵਾਲੀ ਫਿਲਮ 'ਮਿੰਦੋ ਤਸੀਲਦਾਰਨੀ' ਨੂੰ ਲੈ ਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਪੰਜਾਬੀ ਸਿਤਾਰੇ ਵੀ ਉਤਸ਼ਾਹਤ ਨਜ਼ਰ ਆ ਰਹੇ ਹਨ। ਹਾਲ ਹੀ 'ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਉਹ ਕਵਿਤਾ ਕੌਸ਼ਿਕ ਤੇ ਕਰਮਜੀਤ ਅਨਮੋਲ ਨੂੰ 'ਮਿੰਦੋ ਤਸੀਲਦਾਰਨੀ' ਫਿਲਮ ਲਈ ਵਧਾਈ ਦਿੰਦੇ ਹੋਏ ਨਜ਼ਰ ਆ ਰਹੇ ਹਨ। ਕਾਮੇਡੀ ਤੇ ਫੈਮਿਲੀ ਡਰਾਮੇ ਵਾਲੀ ਇਸ ਫਿਲਮ 'ਚ ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿਖੀ ਮੁੱਖ ਕਿਰਦਾਰ ਨਜ਼ਰ ਆਉਣਗੇ। ਇਸ ਫਿਲਮ ਨੂੰ ਅਵਤਾਰ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਫਿਲਮ ਦੀ ਕਹਾਣੀ ਵੀ ਖੁਦ ਅਵਤਾਰ ਸਿੰਘ ਨੇ ਹੀ ਲਿਖੀ ਹੈ। ਜਦੋਂ ਇਸ ਫਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਦੇ ਸਹਾਇਕ ਨਿਰਮਾਤਾ ਤੇ ਪਵਿੱਤਰ ਬੈਨੀਪਾਲ ਹਨ। ਪੰਜਾਬ ਦੇ ਪਿੰਡਾਂ ਦੀ ਮਹਿਕ ਤੇ ਹਾਸਿਆਂ ਦੇ ਰੰਗਾਂ ਨਾਲ ਰੰਗੀ ਇਹ ਫਿਲਮ 28 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

 
 
 
 
 
 
 
 
 
 
 
 
 
 

Thank you so much partner ❤️😘 your love and wishes mean the world to me @kapilsharma #mindotaseeldarni #28thjune

A post shared by Kavita (@ikavitakaushik) on Jun 24, 2019 at 2:59am PDT


ਦੱਸ ਦਈਏ ਕਿ 'ਮਿੰਦੋ ਤਸੀਲਦਾਰਨੀ' ਫਿਲਮ ਇਕ ਛੋਟੇ ਜਿਹੇ ਪਿੰਡ ਦੇ ਮਾਹੌਲ ਨੂੰ ਪੇਸ਼ ਕਰਦੀ ਹੈ। ਇਸ ਫਿਲਮ 'ਚ ਕਰਮਜੀਤ ਅਨਮੋਲ ਨੇ ਤੇਜਾ ਨਾਂ ਦੇ 'ਛੜੇ' ਵਿਅਕਤੀ ਦਾ ਕਿਰਦਾਰ ਨਿਭਾਇਆ ਹੈ। ਕਵਿਤਾ ਕੌਸ਼ਿਕ ਇਸ ਫਿਲਮ 'ਚ ਮਹਿੰਦਰ ਕੌਰ ਉਰਫ 'ਮਿੰਦੋ ਤਸੀਲਦਾਰਨੀ' ਦੇ ਕਿਰਦਾਰ 'ਚ ਨਜ਼ਰ ਆਵੇਗੀ। ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਨੇ ਇਸ ਫਿਲਮ 'ਚ ਲੱਖਾ ਨਾਂ ਦਾ ਕਿਰਦਾਰ ਨਿਭਾ ਰਹੇ ਹਨ ਜਦਕਿ ਖੂਬਸੂਰਤ ਅਦਾਕਾਰਾ ਈਸ਼ਾ ਰਿਖੀ 'ਜੀਤੋ' ਦੇ ਕਿਰਦਾਰ 'ਚ ਦਰਸ਼ਕਾਂ ਦੇ ਰੂ-ਬ-ਰੂ ਹੋਵੇਗੀ। ਇਸ ਤੋਂ ਇਲਾਵਾ ਫਿਲਮ 'ਚ ਸਰਦਾਰ ਸੋਹੀ, ਹਾਰਬੀ ਸੰਘਾ, ਪ੍ਰਕਾਸ਼ ਗਾਧੂ, ਮਲਕੀਤ ਰੌਣੀ, ਸੰਜੂ ਸੋਲੰਕੀ, ਰੁਪਿੰਦਰ ਰੂਪੀ ਤੇ ਲੱਕੀ ਧਾਲੀਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਫਿਲਮ 'ਚ ਕਾਮੇਡੀ, ਭਾਵੁਕਤਾ, ਐਕਸ਼ਨ, ਪਿਆਰ, ਤਕਰਾਰ ਤੇ ਡਰਾਮਾ ਦੇਖਣ ਨੂੰ ਮਿਲੇਗਾ। 'ਓਮਜੀ ਗਰੁੱਪ' ਵੱਲੋਂ ਇਹ ਫਿਲਮ 28 ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋ ਰਹੀ ਹੈ।

 

 
 
 
 
 
 
 
 
 
 
 
 
 
 

Thank you so much for your love Yogesh ! I miss thapdaaoing those cheeks on screen and pinching them off screen soooo much ! Special thanks to Rajeev Mehra ji too ❤️ #mindotaseeldarni releasing this Friday 🙏🏼

A post shared by Kavita (@ikavitakaushik) on Jun 24, 2019 at 11:13pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News