ਦੁਨੀਆ ਭਰ 'ਚ ਰਿਲੀਜ਼ ਹੋਈ ਗਗਨ ਕੋਕਰੀ ਤੇ ਮੋਨਿਕਾ ਗਿੱਲ ਦੀ ਫਿਲਮ 'ਯਾਰਾ ਵੇ'

4/5/2019 2:30:30 PM

ਜਲੰਧਰ (ਬਿਊਰੋ)— ਪਿਛਲੇ ਕਈ ਹਫਤਿਆਂ ਤੋਂ ਜੰਗੀ ਪੱਧਰ 'ਤੇ ਪ੍ਰਚਾਰੀ ਜਾ ਰਹੀ ਪੰਜਾਬੀ ਫਿਲਮ 'ਯਾਰਾ ਵੇ' ਅੱਜ ਯਾਨੀ 5 ਅਪ੍ਰੈਲ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਚੁੱਕੀ ਹੈ। ਪੰਜਾਬ, ਦਿੱਲੀ, ਮੁੰਬਈ ਸਮੇਤ ਭਾਰਤ ਦੇ ਹੋਰ ਸੂਬਿਆਂ ਤੇ ਕੈਨੇਡਾ, ਅਮਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਤੇ ਹੋਰ ਦੇਸ਼ਾਂ 'ਚ ਜੋਸ਼ੋ-ਖਰੋਸ਼ ਨਾਲ ਰਿਲੀਜ਼ ਹੋਈ ਇਸ ਫਿਲਮ ਪ੍ਰਤੀ ਦਰਸ਼ਕਾਂ 'ਚ ਉਤਸ਼ਾਹ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ 'ਚ 1947 ਦੇ ਵੇਲੇ ਦੇ ਪੰਜਾਬ ਦੀ ਬਾਤ ਪਾਈ ਗਈ ਹੈ।

ਫਿਲਮ ਦਾ ਨਾਇਕ ਗਗਨ ਕੋਕਰੀ ਹੈ ਤੇ ਨਾਇਕਾ ਮੋਨਿਕਾ ਗਿੱਲ ਹੈ। ਗਗਨ ਕੋਕਰੀ ਦੇ ਦੋਸਤ ਵਜੋਂ ਯੁਵਰਾਜ ਹੰਸ ਨੇ ਬਾਕਮਾਲ ਅਦਾਕਾਰੀ ਕੀਤੀ ਹੈ। ਇਸ ਫਿਲਮ 'ਚ ਪੰਜਾਬੀ ਸਿਨੇਮਾ ਜਗਤ ਨਾਲ ਸਬੰਧਤ ਵੱਡੀਆਂ ਸ਼ਖਸੀਅਤਾਂ ਨੇ ਕਮਾਲ ਦੀ ਅਦਾਕਾਰੀ ਕੀਤੀ ਹੈ। ਯੋਗਰਾਜ ਸਿੰਘ, ਬੀ. ਐੱਨ. ਸ਼ਰਮਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਦੀ ਅਦਾਕਾਰੀ ਕਮਾਲ ਹੈ।

ਪੂਰੀ ਟੀਮ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਕਿਸੇ ਵੀ ਫਿਲਮ ਦੀ ਰਿਲੀਜ਼ਿੰਗ ਮੌਕੇ ਟੀਮ ਦੇ ਮਨ 'ਚ ਧੜਕੂ ਹੁੰਦਾ ਹੈ ਪਰ 'ਯਾਰਾ ਵੇ' ਪ੍ਰਤੀ ਧੜਕੂ ਨਹੀਂ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਫਿਲਮ ਬਹੁਤ ਵਧੀਆ ਬਣੀ ਹੈ। ਸਾਨੂੰ ਪੂਰੀ ਉਮੀਦ ਹੈ ਕਿ ਇਹ ਫਿਲਮ ਸਾਡੇ ਤੇ ਦਰਸ਼ਕਾਂ ਦੀ ਉਮੀਦ 'ਤੇ ਖਰੀ ਉਤਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News