ਟਾਈਗਰ ਨਾਲ ਇੰਝ ਖੇਡ ਰਹੇ ਨੇ ਬੰਬ ਜੱਟ ਅੰਮ੍ਰਿਤ ਮਾਨ

11/4/2019 3:54:51 PM

ਜਲੰਧਰ (ਬਿਊਰੋ) — 'ਬੰਬ ਜੱਟ' ਅੰਮ੍ਰਿਤ ਮਾਨ ਆਪਣੇ ਗੀਤਾਂ 'ਚ ਅਕਸਰ ਹੀ ਖਤਰਿਆਂ ਨਾਲ ਖੇਡਦੇ ਨਜ਼ਰ ਆਉਂਦੇ ਰਹਿੰਦੇ ਹਨ। ਹੁਣ ਅਸਲ ਜ਼ਿੰਦਗੀ 'ਚ ਵੀ ਅੰਮ੍ਰਿਤ ਮਾਨ ਖਤਰਿਆਂ ਨਾਲ ਖੇਡ ਰਹੇ ਹਨ। ਜੀ ਹਾਂ, ਉਨ੍ਹਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿੰਨ੍ਹਾਂ 'ਚ ਅੰਮ੍ਰਿਤ ਮਾਨ ਟਾਈਗਰ ਦੇ ਛੋਟੇ ਬੱਚੇ ਨਾਲ ਖੇਡਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਤਸਵੀਰ 'ਤੇ ਲਿਖਿਆ, ''ਵੱਖਰੇ ਆ ਸ਼ੌਂਕ ਬਿੱਲੋ ਕੌਮ ਜੱਟ ਐ, ਚੀਤੇ ਆਲੀ ਚਾਲ ਐ ਤੇ ਬਾਜ਼ ਆਲੀ ਅੱਖ ਐ।'' ਇਕ ਤਸਵੀਰ 'ਚ ਉਨ੍ਹਾਂ ਇਸ ਛੋਟੇ ਟਾਈਗਰ ਦਾ ਨਾਂ ਵੀ ਦੱਸਿਆ ਹੈ, ਜਿਸ 'ਚ ਲਿਖਿਆ 'ਮਿਲੋ ਸਾਡੀ ਨਿੱਕੀ ਨੂੰ' ਹੈ।

 

 
 
 
 
 
 
 
 
 
 
 
 
 
 

C.O.M.B.I.N.A.T.I.O.N💥 will announce the date soon🌪 @drzeusworld ‘s music☄️ @thehumblemusic @theoriginaloutlaws video by @sukhsanghera

A post shared by Amrit Maan (@amritmaan106) on Oct 27, 2019 at 10:57pm PDT

ਦੱਸ ਦਈਏ ਕਿ ਕਈ ਫਿਲਮਾਂ ਅਤੇ ਗੀਤਾਂ 'ਚ ਅੰਮ੍ਰਿਤ ਮਾਨ ਅਜਿਹੇ ਖਤਰਿਆਂ ਨਾਲ ਪਹਿਲਾਂ ਵੀ ਖੇਡ ਚੁੱਕੇ ਹਨ। ਹੋ ਸਕਦਾ ਹੈ ਇਹ ਟਾਈਗਰ ਵੀ ਕਿਸੇ ਨਵੇਂ ਪ੍ਰੋਜੈਕਟ ਦੀ ਸ਼ੂਟਿੰਗ ਲਈ ਹੀ ਹੋਵੇ ਪਰ ਤਸਵੀਰਾਂ ਅਤੇ ਵੀਡੀਓਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅੰਮ੍ਰਿਤ ਮਾਨ ਦੇ ਆਉਣ ਵਾਲੇ ਪ੍ਰੋਜੈਕਟਸ ਦੀ ਗੱਲ ਕਰੀਏ ਤਾਂ ਬਹੁਤ ਜਲਦ ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ 'ਚ 'ਕਾਂਬੀਨੇਸ਼ਨ' ਨਾਂ ਦਾ ਗੀਤ ਲੈ ਕੇ ਆ ਰਹੇ ਹਨ, ਜਿਸ 'ਚ ਡਾਕਟਰ ਜ਼ਿਊਸ ਵੀ ਫੀਚਰ ਕਰਦੇ ਹੋਏ ਨਜ਼ਰ ਆਉਣਗੇ।

 
 
 
 
 
 
 
 
 
 
 
 
 
 

Jatt navi Ferrari varga ae kithe maan rokeya roki da🌪 @drzeusworld C.O.M.B.I.N.A.T.I.O.N☠️

A post shared by Amrit Maan (@amritmaan106) on Oct 28, 2019 at 11:06pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News