ਬੱਬੂ ਮਾਨ ਤੋਂ ਲੈ ਕੇ ਸਿੱਧੂ ਮੂਸੇਵਾਲਾ, ਜਾਣੋ ਕਿੰਨੇ ਪੜ੍ਹੇ ਲਿਖੇ ਹਨ ਤੁਹਾਡੇ ਪਸੰਦੀਦਾ ਪੰਜਾਬੀ ਗਾਇਕ

7/28/2019 9:58:59 AM

ਜਲੰਧਰ (ਵੈੱਬ ਡਸੈੱਕ) — ਦਰਸ਼ਕਾਂ 'ਤੇ ਹਰੇਕ ਸੈਲੀਬ੍ਰਿਟੀ ਦਾ ਵੱਖਰਾ ਕਰੇਜ਼ ਹੁੰਦਾ ਹੈ। ਉਹ ਹਮੇਸ਼ਾ ਆਪਣੇ ਪਸੰਦੀਦਾ ਸਿਤਾਰਿਆਂ ਬਾਰੇ ਕੁਝ ਨਾ ਕੁਝ ਨਵਾਂ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਅੱਜ ਤੁਹਾਨੂੰ ਇਸ ਖਬਰ ਰਾਹੀਂ ਤੁਹਾਡੇ ਪਸੰਦੀਦਾ ਸਿਤਾਰਿਆਂ ਦੀ ਪੜ੍ਹਾਈ ਬਾਰੇ ਦੱਸਣ ਜਾ ਰਹੇ ਹਾਂ, ਜਿੰਨੇ ਬਾਰੇ ਸ਼ਾਇਦ ਹੀ ਤੁਹਾਨੂੰ ਪਤਾ ਹੋਵੇ। ਆਓ ਇਕ ਨਜ਼ਰ ਮਾਰਦੇ ਹਾਂ ਸਿਤਾਰਿਆਂ ਦੀ ਪੜ੍ਹਾਈ 'ਤੇ : -

PunjabKesari

ਸਿੱਧੂ ਮੂਸੇਵਾਲਾ 
ਹਮੇਸ਼ਾ ਹੀ ਆਪਣੇ ਪੰਜਾਬੀ ਗੀਤਾਂ ਨਾਲ ਸੰਗੀਤ ਜਗਤ 'ਚ ਧੱਕ ਪਾਉਣ ਵਾਲੇ ਸਿੱਧੂ ਮੂਸੇਵਾਲਾ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੈ। 

PunjabKesari

ਬੱਬੂ ਮਾਨ
ਬੱਬੂ ਮਾਨ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰਾਂ 'ਚੋਂ ਇਕ ਹਨ। ਲੋਕ ਹਮੇਸ਼ਾ ਉਨ੍ਹਾਂ ਦੇ ਗੀਤਾਂ-ਫਿਲਮਾਂ ਦਾ ਇੰਤਜ਼ਾਰ ਬੇਸਬਰੀ ਨਾਲ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਬੱਬੂ ਮਾਨ ਨੇ ਉਰਦੂ 'ਚ ਐੱਮ. ਏ. ਕੀਤੀ ਹੈ। 

PunjabKesari

ਅਮਰਿੰਦਰ ਗਿੱਲ
'ਅੰਗਰੇਜ', 'ਲਹੌਰੀਏ', 'ਲਵ ਪੰਜਾਬ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲ ਟੁੰਬਣ ਵਾਲੇ ਅਮਰਿੰਦਰ ਗਿੱਲ ਨੇ ਐੱਮ. ਐੱਸ. ਸੀ. ਇਨ ਐਗਰੀਕਲਚਰ ਕੀਤੀ ਹੈ।

PunjabKesari

ਕੁਲਵਿੰਦਰ ਬਿੱਲਾ
ਗੀਤਾਂ ਤੇ ਫਿਲਮਾਂ ਰਾਹੀਂ ਦਰਸ਼ਕਾਂ 'ਚ ਮਸ਼ਹੂਰ ਹੋਣ ਵਾਲੇ ਕੁਲਵਿੰਦਰ ਬਿੱਲਾ ਨੇ ਬੀ. ਏ., ਐੱਮ. ਏ. ਅਤੇ ਐੱਮ. ਫਿੱਲ ਦੀ ਪੜ੍ਹਾਈ ਕੀਤੀ ਹੈ।

PunjabKesari

ਅੰਮ੍ਰਿਤ ਮਾਨ
ਹਰੇਕ ਗੀਤ 'ਚ ਰਾਜਿਆਂ ਵਰਗਾ ਰੁਤਬਾ ਰੱਖਣ ਵਾਲੇ ਅੰਮ੍ਰਿਤ ਮਾਨ ਨੇ ਐੱਮ. ਟੈੱਕ ਇਨ ਸੋਫਟਵੇਅਰ ਇੰਨੀਜੀਅਰਿੰਗ ਕੀਤੀ ਹੈ। 

PunjabKesari

ਗੁਰੂ ਰੰਧਾਵਾ
ਅੰਤਰ ਰਾਸ਼ਟਰੀ ਪੱਧਰ 'ਤੇ ਗੀਤਾਂ ਨਾਲ ਪਛਾਣ ਕਾਇਮ ਕਰਨ ਵਾਲੇ ਗੁਰੂ ਰੰਧਾਵਾ ਨੇ ਮਾਸਟਰ ਇਨ ਬਿਜ਼ਨੈੱਸ ਐਡਮੀਨੀਸਟ੍ਰੇਸ਼ਨ ਕੀਤੀ ਹੈ।

PunjabKesari

ਐਮੀ ਵਿਰਕ
ਗੀਤਾਂ ਤੋਂ ਬਾਅਦ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੇ ਐਮੀ ਵਿਰਕ ਨੇ ਬੀ. ਐੱਸ. ਸੀ. ਇਨ ਬਾਇਓਟੈਕਨੋਲਜੀ ਦੀ ਪੜ੍ਹਾਈ ਕੀਤੀ ਹੈ।

PunjabKesari

ਗੁਰਨਾਮ ਭੁੱਲਰ
ਸ਼ਾਨਦਾਰ ਗੀਤਾਂ ਤੇ ਫਿਲਮਾਂ ਰਾਹੀਂ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਕਾਇਮ ਕਰਨ ਵਾਲੇ ਗੁਰਨਾਮ ਭੁੱਲਰ ਨੇ ਐੱਮ. ਏ. ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ।

PunjabKesari

ਨਿਮਰਤ ਖਹਿਰਾ
ਮਿੱਠੜੀ ਆਵਾਜ਼ ਦੇ ਸਕਦਾ ਸੰਗੀਤ ਜਗਤ 'ਚ ਮਸ਼ਹੂਰ ਹੋਈ ਗਾਇਕਾ ਨਿਮਰਤ ਖਹਿਰਾ ਨੇ ਗ੍ਰੈਜੂਏਟ ਬਾਇਓਟੈਕਨਾਲੋਜੀ ਦੀ ਪੜ੍ਹਾਈ ਕੀਤੀ ਹੈ।

PunjabKesari

ਮਿਸ ਪੂਜਾ
ਫਿਲਮਾਂ ਤੋਂ ਜ਼ਿਆਦਾ ਗੀਤਾਂ ਨੂੰ ਲੈ ਚਰਚਾ 'ਚ ਰਹਿਣ ਵਾਲੀ ਮਿਸ ਪੂਜਾ ਨੇ ਐੱਮ. ਏ., ਬੀ. ਐੱਡ ਇਨ ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ।

PunjabKesari

ਸਤਿੰਦਰ ਸਰਤਾਜ
ਅੰਤਰ ਰਾਸ਼ਟਰੀ ਪੱਧਰ 'ਤੇ ਵੱਡੀ ਸਫਲਤਾ ਹਾਸਲ ਕਰਨ ਵਾਲੇ ਸੂਫੀ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਸਭ ਤੋਂ ਵਧ ਪੜ੍ਹੇ- ਲਿਖੇ ਗਾਇਕ ਹਨ। ਉਨ੍ਹਾਂ ਨੇ ਡਿਪਲੋਮਾ ਇਨ ਇੰਡੀਆ ਵੋਕਲਸ, ਮਾਸਟਰ ਇਨ ਮਿਊਜ਼ਿਕ, ਐੱਮ. ਫਿੱਲ ਇਨ ਮਿਊਜ਼ਿਕ ਅਤੇ ਪੀ. ਐੱਚ. ਡੀ. ਇਨ ਮਿਊਜ਼ਿਕ ਦੀ ਪੜ੍ਹਾਈ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News