ਐਲੀ ਮਾਂਗਟ ਖਿਲਾਫ FIR ਦਰਜ, ਇਕ ਸਾਥੀ ਗ੍ਰਿਫਤਾਰ ਬਾਕੀਆਂ ਦੀ ਭਾਲ ਜਾਰੀ

11/21/2019 4:37:58 PM

ਜਲੰਧਰ (ਬਿਊਰੋ) — ਕੁਝ ਸਮਾਂ ਪਹਿਲਾਂ ਪੰਜਾਬੀ ਗਾਇਕ ਭਰਾਵਾਂ ਰੰਧਾਵਾ ਦੀ ਜੋੜੀ ਨਾਲ ਹੋਏ ਝਗੜੇ ਨੂੰ ਲੈ ਕੇ ਚਰਚਾ 'ਚ ਆਇਆ ਪੰਜਾਬੀ ਗਾਇਕ ਐਲੀ ਮਾਂਗਟ ਇਕ ਵਾਰ ਫਿਰ ਵਿਵਾਦਾਂ 'ਚ ਘਿਰ ਗਿਆ ਹੈ। ਉਸ ਨੇ ਲੁਧਿਆਣਾ ਦੇ ਇਕ ਪਿੰਡ 'ਚ ਆਪਣੇ ਦੋਸਤ ਭੁਪਿੰਦਰ ਸਿੰਘ ਦੀ ਬਰਥਡੇ ਪਾਰਟੀ 'ਚ ਹਵਾਈ ਫਾਇਰ ਕੀਤੇ, ਜਿਸ ਦੀ ਵੀਡੀਓ ਸੋਸ਼ਲ ਸਾਈਟ 'ਤੇ ਅਪਲੋਡ ਹੋਣ ਤੋਂ ਬਾਅਦ ਮੁੱਦਾ ਭਖਣ 'ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਤੁਰੰਤ ਕਾਰਵਾਈ ਅਮਲ 'ਚ ਲਿਆਉਂਦੇ ਹੋਏ ਬਰਥਡੇ ਵਾਲੇ ਐਲੀ ਮਾਂਗਟ ਦੇ ਦੋਸਤ, ਉਸ ਦੇ ਪਿਤਾ, ਐਲੀ ਮਾਂਗਟ ਅਤੇ ਦਰਜਨ ਤੋਂ ਵੀ ਜ਼ਿਆਦਾ ਅਣਪਛਾਤਿਆਂ ਦੇ ਖਿਲਾਫ ਆਰਮਜ਼ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਸੀ। ਹੁਣ ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਪੁਲਸ ਨੇ ਐਲੀ ਮਾਂਗਟ ਅਤੇ ਦੋ ਹੋਰਨਾਂ ਸਾਥੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਸੀ. ਪੀ. ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਜਨਮਦਿਨ ਪਾਰਟੀ ਤੇ ਐਲੀ ਮਾਂਗਟ ਨੇ ਭੁਪਿੰਦਰ ਸਿੰਘ ਦੇ ਹੀ ਪਿਤਾ ਦੀ ਲਾਇਸੈਂਸੀ ਦੋਨਾਲੀ ਤੋਂ ਕਥਿਤ ਤੌਰ 'ਤੇ ਦੋ ਫਾਇਰ ਕੀਤੇ ਹਨ, ਜਿਸ ਦੀ ਸਾਹਨੇਵਾਲ ਪੁਲਸ ਸਟੇਸ਼ਨ 'ਚ ਐੱਫ. ਆਈ. ਆਰ. ਨੰਬਰ 275 ਦਰਜ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ 'ਚ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕਿ ਬਾਕੀਆਂ ਦੀ ਭਾਲ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।

ਪੂਰਾ ਦਿਨ ਵਾਇਰਲ ਹੁੰਦੀ ਰਹੀ ਵੀਡੀਓ
ਐਲੀ ਮਾਂਗਟ ਵੱਲੋਂ ਬਰਥਡੇ ਪਾਰਟੀ 'ਚ ਫਾਇਰ ਕਰਨ ਦੀ ਵੀਡੀਓ ਪੂਰਾ ਦਿਨ ਲੋਕਾਂ ਦੇ ਮੋਬਾਇਲਾਂ 'ਚ ਘੁੰਮਦੀ ਰਹੀ, ਜਿਸ ਨੂੰ ਦੇਖ ਕੇ ਜਿਥੇ ਉਸ ਦੇ ਪ੍ਰਸ਼ੰਸਕ ਇਸ ਨੂੰ ਸ਼ੇਅਰ ਕਰਦੇ ਰਹੇ, ਉਥੇ ਹੀ ਪੁਲਸ ਪ੍ਰਸ਼ਾਸਨ ਨੂੰ ਇਸ ਨੂੰ ਲੈ ਕੇ ਹੱਥਾਂ-ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਥਾਣਾ ਪੁਲਸ ਨੇ ਸ਼ਨਾਖਤ ਹੋਣ ਤੋਂ ਬਾਅਦ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News