ਪਿਤਾ ਦੇ ਬਰਥਡੇ 'ਤੇ ਜੀ ਖਾਨ ਨੇ ਸ਼ੇਅਰ ਕੀਤੀ ਭਾਵੁਕ ਪੋਸਟ
10/23/2019 2:49:29 PM
ਜਲੰਧਰ (ਬਿਊਰੋ) — 'ਮੁੰਡੇ ਚੰਡੀਗੜ੍ਹ ਸ਼ਹਿਰ ਦੇ', 'ਫਾਸਲੇ', 'ਰੋਏ ਆਂ', 'ਗੋਰਾ ਰੰਗ' ਵਰਗੇ ਗੀਤਾਂ ਨਾਲ ਜੀ ਖਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਕਾਇਮ ਕਰ ਚੁੱਕੇ ਹਨ। ਜੀ ਖਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਆਪਣੇ ਪਿਤਾ ਦੇ ਜਨਮ ਦਿਨ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ। ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ, ''ਜੇ ਮਾਂ ਜੰਨਤ ਹੈ…ਤਾਂ ਬਾਪੂ ਜੰਨਤ ਦਾ ਦਰਵਾਜ਼ਾ ਹੈ। ਸੋ ਅੱਜ ਮੇਰੇ ਡੈਡ ਜੰਨਤ ਦੇ ਮਾਲਕ ਦਾ ਹੈਪੀ ਬਰਥਡੇਅ ਹੈ।…ਜੇ ਤੁਸੀਂ ਹੋ ਤਾਂ ਮੈਂ ਹਾਂ…ਡੈਡ ਰੱਬ ਤੁਹਾਨੂੰ ਮੈਂ ਜੋ ਖੁਸ਼ੀਆਂ ਨਹੀਂ ਦੇ ਸਕਿਆ ਅੱਲਾ ਪਾਕ ਤੁਹਾਨੂੰ ਉਹ ਖੁਸ਼ੀਆਂ ਦੇਵੇ…ਲੰਮੀਆਂ ਉਮਰ ਬਖਸ਼ੇ।''

ਦੱਸ ਦਈਏ ਕਿ ਇਸ ਤਸਵੀਰ 'ਚ ਉਹ ਆਪਣੇ ਮਾਪਿਆਂ ਤੇ ਗੁਰੂ ਗੈਰੀ ਸੰਧੂ ਨਾਲ ਨਜ਼ਰ ਆ ਰਿਹਾ ਹੈ। ਇਸ ਪੋਸਟ ਨੂੰ ਉਨ੍ਹਾਂ ਨੇ ਬੀਤੇ ਦਿਨੀਂ ਪੋਸਟ ਕੀਤਾ ਸੀ, ਜਿਸ 'ਤੇ ਪ੍ਰਸ਼ੰਸਕਾਂ ਨੇ ਕੁਮੈਂਟਸ ਰਾਹੀਂ ਜੀ ਖਾਨ ਦੇ ਪਿਤਾ ਜੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ।
ਹਾਲ ਹੀ 'ਚ ਉਨ੍ਹਾਂ ਨੇ ਆਪਣੇ ਮਾਪਿਆਂ ਦੇ ਨਾਂ ਦਾ ਟੈਟੂ ਕਰਵਾਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
‘ਮਿਰਜ਼ਾਪੁਰ’ ਦੀ ਦੁਨੀਆ ਨਹੀਂ ਰੁਕੇਗੀ, ਪ੍ਰਸ਼ੰਸਕਾਂ ਨੂੰ ਅੱਗੇ ਵੀ ਮਿਲੇਗਾ ਸਰਪ੍ਰਾਈਜ਼ : ਗੁਰਮੀਤ ਸਿੰਘ
