ਕੋਰੋਨਾ ਦੇ ਖੌਫ 'ਚ ਕਿਵੇਂ ਹੁੰਦੀ ਹੈ ਗੀਤਾਂ ਦੀ ਸ਼ੂਟਿੰਗ ਅਤੇ ਕੀ ਹਨ ਕੈਨੇਡਾ ਦੇ ਹਾਲਾਤ, ਸੁਣੋ ਗੀਤਾ ਜ਼ੈਲਦਾਰ ਤੋਂ

6/2/2020 12:00:21 PM

ਜਲੰਧਰ (ਬਿਊਰੋ) — 'ਪਲੌਟ', 'ਸੀਟੀ ਮਾਰ ਕੇ', 'ਚਿੱਟੇ ਸੂਟ 'ਤੇ', 'ਠੁੱਮਕਾ', 'ਛੱਤਰੀ', 'ਪਹੁੰਚੇ ਚੱਕ ਚੱਕੇ ਕੇ' ਆਦਿ ਵਰਗੇ ਗੀਤਾਂ ਦੇ ਸਦਕਾ ਸੰਗੀਤ ਜਗਤ 'ਚ ਸ਼ੌਹਰਤ ਖੱਟਣ ਵਾਲੇ ਨਾਮੀ ਗਾਇਕ ਗੀਤਾ ਜ਼ੈਲਦਾਰ ਕਾਫੀ ਸਮਾਂ ਇੰਡੀਆ 'ਚ ਬਿਤਾਉਣ ਤੋਂ ਬਾਅਦ ਮਾਰਚ ਕੈਨੇਡਾ ਪਹੁੰਚੇ ਸਨ। ਕੁਝ ਦਿਨ ਪਹਿਲਾਂ ਹੀ ਗੀਤਾ ਜ਼ੈਲਦਾਰ ਨੇ ਕੈਨੇਡਾ 'ਚ ਕਈ ਮਹੀਨਿਆਂ ਤੋਂ ਆਪਣੇ ਘਰਾਂ 'ਚ ਰਹਿ ਰਹੇ ਲੋਕਾਂ ਦੇ ਮਨੋਰੰਜਨ ਲਈ ਖਾਸ ਕਦਮ ਚੁੱਕਿਆ, ਜਿਸ ਨਾਲ ਲੋਕਾਂ ਦੇ ਚਿਹਰਿਆਂ 'ਤੇ ਹਾਸੇ ਦਾ ਨੂਰ ਦੇਖਣ ਨੂੰ ਮਿਲਿਆ। ਗੀਤਾ ਜ਼ੈਲਦਾਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਕੈਨੇਡਾ ਦੇ ਹਾਲਾਤ 'ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਕੈਨੇਡਾ ਦੇ ਲੋਕ ਕਿਵੇਂ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਜਿਊਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਕੈਨੇਡਾ 'ਚ ਕਿਵੇਂ ਗੀਤਾਂ ਦੀ ਸ਼ੂਟਿੰਗ ਹੋ ਰਹੀ ਹੈ।
ਕੈਨੇਡਾ ਤੋਂ ਗੀਤਾ ਜ਼ੈਲਦਾਰ ਦੀ ਵੀਡੀਓ :-

ਦੱਸਣਯੋਗ ਹੈ ਕਿ ਮਾਰਚ 'ਚ ਗੀਤਾ ਜ਼ੈਲਦਾਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ 'ਚ ਉਨ੍ਹਾਂ ਨੇ ਆਪਣੇ ਈ-ਸ਼ੈਡਿਊਲ ਦੇ ਰੱਦ ਹੋਣ ਅਤੇ ਕੋਰੋਨਾ ਨੂੰ ਲੈ ਕੇ ਚਰਚਾ ਕੀਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਕਿਸੇ ਤਰ੍ਹਾਂ ਬਚ ਬਚਾਅ ਕੇ ਵਿਦੇਸ਼ ਤੋਂ ਪਰਤੇ ਹਨ ਪਰ ਕੈਨੇਡਾ 'ਚ ਜਿੱਥੇ ਆਪਣੇ ਘਰ ਤੱਕ ਆਉਣ ਲੱਗਿਆ ਉਨ੍ਹਾਂ ਨੂੰ ਅੱਧਾ ਘੰਟਾ ਲੱਗ ਜਾਂਦਾ ਸੀ, ਉਥੇ ਉਨ੍ਹਾਂ ਨੂੰ ਸਿਰਫ 15-18 ਮਿੰਟ ਹੀ ਲੱਗੇ। ਉਨ੍ਹਾਂ ਦੱਸਿਆ ਕਿ ਲੋਕਾਂ 'ਚ ਇਸ ਵਾਇਰਸ ਦਾ ਇੰਨਾ ਜ਼ਿਆਦਾ ਖੌਫ (ਡਰ) ਹੈ ਕਿ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਵੀ ਗੁਰੇਜ਼ ਕਰ ਰਹੇ ਹਨ ਅਤੇ ਇਸ ਵਾਇਰਸ ਕਾਰਨ ਉਨ੍ਹਾਂ ਦਾ ਸ਼ੈਡਿਊਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News