ਗਿੱਪੀ ਗਰੇਵਾਲ ਨੇ ਰਚਿਆ ਇਤਿਹਾਸ, 'Ask'em' ਬਣਿਆ ਸਭ ਤੋਂ ਜਿਆਦਾ ਕੁਮੈਂਟਸ ਵਾਲਾ ਗੀਤ

9/24/2020 12:49:06 PM

ਜਲੰਧਰ (ਬਿਊਰੋ) - ਪੰਜਾਬੀ ਫ਼ਿਲਮ ਜਗਤ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਹਰ ਖ਼ੇਤਰ ਵਿਚ ਸਫ਼ਲਤਾ ਹਾਸਲ ਕੀਤੀ ਹੈ। 'ਕੈਰੀ ਓਨ ਜੱਟਾ', 'ਮੰਜੇ ਬਿਸਤਰੇ' ਅਤੇ 'ਅਰਦਾਸ' ਵਰਗੀਆਂ ਫ਼ਿਲਮਾਂ ਨਾਲ ਆਪਣੀ ਜਗ੍ਹਾ ਬਣਾਉਂਦੇ ਹੋਏ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਤੋਂ ਲੈ ਕੇ ਬਾਕਸ ਆਫਿਸ ਦੇ ਸਭ ਤੋਂ ਵੱਡੇ ਰਿਕਾਰਡਾਂ ਨੂੰ ਤੋੜਣ ਤੱਕ, ਗਿੱਪੀ ਗਰੇਵਾਲ ਨੇ ਆਪਣੇ ਆਪ ਨੂੰ ਪੰਜਾਬੀ ਮਨੋਰੰਜਨ ਇੰਡਸਟਰੀ ਦਾ ਕੰਨਟੈਂਟ ਕਿੰਗ ਸਾਬਤ ਕੀਤਾ ਹੈ। ਆਪਣੀ ਸਫਲਤਾ ਵਿਚ ਇਕ ਹੋਰ ਖੰਭ ਜੋੜਦਿਆਂ, ਗਿੱਪੀ ਗਰੇਵਾਲ ਦੇ ਗਾਣੇ 'Ask'em' ਦੇ ਪ੍ਰੀਮੀਅਰ ਦੇ ਅੰਦਰ ਸਭ ਤੋਂ ਵੱਧ ਕੁਮੇਂਟਸ ਵਾਲੀ ਵੀਡੀਓ ਬਣਕੇ ਇਤਿਹਾਸ ਰਚਿਆ।

ਹਾਲ ਹੀ ਵਿਚ, ਗਿੱਪੀ ਗਰੇਵਾਲ ਨੇ ਆਪਣੀ ਐਲਬਮ ‘ਦਿ ਮੇਨ ਮੈਨ’ ਦੀ ਘੋਸ਼ਣਾ ਕੀਤੀ, ਜਿਸ ਵਿਚ ਸਾਰੀਆਂ ਸ਼ੈਲੀਆਂ ਦੇ ਗਾਣੇ ਅਤੇ ਪੰਜਾਬੀ ਇੰਡਸਟਰੀ ਦੇ ਸਭ ਤੋਂ ਵੱਡੇ ਕਲੈਬੋਰੇਸ਼ਨ ਸੰਗ੍ਰਿਹ ਸ਼ਾਮਲ ਹਨ, ਜਿਸ ਨੇ ਸੰਗੀਤ ਪ੍ਰੇਮੀਆਂ ਵਿਚ ਕਾਫ਼ੀ ਰੌਣਕ ਪੈਦਾ ਕੀਤੀ। ਐਲਬਮ ਦੇ ਪਹਿਲੇ ਗਾਣੇ 'ਆਏਂ ਕਿਵੇਂ' ਨੇ ਲੰਬੇ ਸਮੇਂ ਤੋਂ ਸੰਗੀਤ ਚਾਰਟਸ ਤੇ ਸਫਲਤਾਪੂਰਵਕ ਸ਼ਾਸਨ ਕੀਤਾ। ਹੁਣ, ਐਲਬਮ ਦਾ ਦੂਜਾ ਗਾਣਾ 'Ask'em' ਵੀਡੀਓ ਦੇ ਪ੍ਰੀਮੀਅਰ 'ਚ ਹੀ 500k ਕੁਮੇਂਟਸ ਨਾਲ ਦੁਨੀਆ ਭਰ ਵਿਚ ਸਭ ਤੋਂ ਵੱਧ ਕੁਮੇਂਟਸ ਕੀਤਾ ਗਿਆ ਗਾਣਾ ਬਣ ਗਿਆ, ਜੋ ਕਿ ਹੁਣ ਇਕ ਦਿਨ ਚ 900k ਤੋਂ ਟੱਪ ਗਏ ਹਨ।

ਕਰਨ ਔਜਲਾ ਨੇ ਇਸ ਗਾਣੇ ਦੇ ਬੋਲ ਲਿਖੇ ਅਤੇ ਵੀਡੀਓ ਵਿਚ ਫੀਚਰ ਵੀ ਕੀਤਾ। ਪਰੂਫ਼ ਨੇ ਗੀਤ ਦਾ ਸੰਗੀਤ ਦਿੱਤਾ ਹੈ। ਰੌਬੀ ਸਿੰਘ ਅਤੇ ਸੁੱਖ ਸੰਘੇੜਾ ਨੇ ਵੀਡੀਓ ਨੂੰ ਡਾਇਰੈਕਟ ਕੀਤਾ ਹੈ। ਇਹ ਗਾਣਾ ਗੀਤ ਐਮ ਪੀ3 ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ।

ਇਸ ਉਪਲੱਬਧੀ ਬਾਰੇ ਗੱਲ ਕਰਦਿਆਂ ਗਿੱਪੀ ਗਰੇਵਾਲ ਨੇ ਕਿਹਾ, “ਨੰਬਰ ਮੈਨੂੰ ਸਚਮੁੱਚ ਖਿੱਚ ਨਹੀਂ ਪਾਉਂਦੇ, ਇਹ ਦਰਸ਼ਕਾਂ ਦਾ ਪਿਆਰ ਹੈ ਜਿਸ ਦੀ ਮੈਂ ਇੱਛਾ ਰੱਖਦਾ ਹਾਂ। ਹਾਲਾਂਕਿ, ਇਹ ਰਿਕਾਰਡ ਸਿਰਫ਼ ਮੇਰਾ ਨਹੀਂ, ਇਹ ਪੂਰੇ ਪੰਜਾਬੀ ਉਦਯੋਗ ਲਈ ਇਕ ਬਹੁਤ ਵੱਡਾ ਸਨਮਾਨ ਹੈ ਅਤੇ ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਟੀਮ ਇਸ ਘਰ ਨੂੰ ਲਿਆਉਣ ਵਿਚ ਸਫ਼ਲ ਹੋਈ। ਇਸ ਮੀਲ ਪੱਥਰ ਨੇ ਸਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਮੈਂ ਆਸ ਕਰਦਾ ਹਾਂ ਕਿ ਅਸੀਂ ਹਮੇਸ਼ਾ ਵਾਂਗ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਯੋਗ ਹੋਵਾਂਗੇ। ਮੈਂ ਸਾਰਿਆਂ ਦਾ ਅਤੇ ਖ਼ਾਸ ਕਰਕੇ ਰੱਬ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਸ ਨੇ ਸਾਨੂੰ ਇਸ ਪਿਆਰ ਅਤੇ ਅਸੀਸਾਂ ਨਾਲ ਨਵਾਜਿਆ।” ਗੀਤ 'Ask'em'  ਗੀਤ ਐਮ ਪੀ3 ਦੇ ਅਧਿਕਾਰਤ ਯੂਟਿਊਬ ਚੈਨਲ 'ਤੇ ਪਹਿਲਾਂ ਹੀ ਜਾਰੀ ਕੀਤਾ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News