ਬੋਲੇ ਗੁਰਦਾਸ ਮਾਨ 'ਮੈਂ ਕਿਹੜਾ ਪੰਜਾਬੀ ਪੜ੍ਹਨੀ ਤੇ ਬੋਲਣੀ ਛੱਡਣ ਨੂੰ ਕਿਹਾ'

9/30/2019 1:39:23 PM

ਜ਼ੀਰਕਪੁਰ (ਮੇਸ਼ੀ) - ਪਿਛਲੇ ਵਧੇਰੇ ਦਿਨਾਂ ਤੋਂ ਸ਼ੋਸਲ ਮੀਡੀਆ ਤੇ ਕੈਨੇਡਾ ਵਿਖੇ ਗੁਰਦਾਸ ਮਾਨ ਦੇ ਸ਼ੋਅ ਦੌਰਾਨ ਕੁਝ ਸ਼ਬਦਾਂ ਦੀ ਹੇਰਫੇਰ ਤਹਿਤ ਹਿੰਦੀ ਭਾਸ਼ਾ ਨੂੰ ਪ੍ਰਮੋਟ ਕਰਨ ਦੇ ਉਠੇ ਵਿਵਾਦ ਨੂੰ ਲੈ ਕੇ ਪੰਜਾਬੀਆਂ 'ਚ ਕਾਫੀ ਗੁੱਸਾ ਪਾਇਆ ਜਾ ਰਿਹਾ ਹੈ। ਬੀਤੇ ਦਿਨੀਂ ਏਅਰਪੋਰਟ ਮੋਹਾਲੀ ਵਿਖੇ ਉਤਰਨ ਮਗਰੋਂ ਪੰਜਾਬ ਪੁੱਜੇ ਤਾਂ ਉਨ੍ਹਾਂ ਦੇ ਸਵਾਗਤ ਲਈ ਜ਼ੀਰਕਪੁਰ ਦੇ ਪੰਜਾਬੀ ਗਾਇਕ ਅਤੇ ਸਮਾਜ ਸੇਵੀ ਸੋਨੂੰ ਸੇਠੀ ਆਪਣੇ ਸਾਥੀਆਂ ਸਮੇਤ ਪੁੱਜੇ। ਉਸ ਤੋਂ ਬਾਅਦ ਚੰਡੀਗੜ੍ਹ ਪਰਤਣ ਸਮੇਂ ਵਿਸ਼ਵ ਪ੍ਰਸਿੱਧ ਪੰਜਾਬੀ ਤੇ ਹਿੰਦੀ ਗਾਇਕ ਗੁਰਦਾਸ ਮਾਨ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਸ਼ਵ 'ਚ ਵਸਦੇ ਸਮੂਹ ਪੰਜਾਬੀਆਂ ਨੇ ਉਨ੍ਹਾਂ ਨੂੰ ਤਰੱਕੀ ਦੀਆਂ ਪੌੜੀਆਂ ਚੜ੍ਹਾਈਆਂ ਹਨ ਪਰ ਉਨ੍ਹਾਂ 'ਚੋਂ ਕੁਝ ਅਨਸਰਾਂ ਨੂੰ ਪਹਿਲਾਂ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ। ਮੈਂ ਕਿਹੜਾ ਇਹ ਕਹਿ ਦਿੱਤਾ ਕਿ ਪੰਜਾਬੀ ਪੜ੍ਹਨੀ ਤੇ ਬੋਲਣੀ ਹੀ ਛੱਡ ਦਿਓ, ਪੰਜਾਬੀ ਸਾਡੀ ਮਾਂ ਬੋਲੀ ਹੈ, ਇਸ ਦਾ ਮਾਣ ਸਤਿਕਾਰ ਕਰਨਾ ਸਾਡਾ ਫਰਜ ਹੈ ਪਰ ਇਸ ਦੇ ਨਾਲ ਦੂਜੀਆਂ ਭਾਸ਼ਾਵਾਂ ਨੂੰ ਵੀ ਬਣਦੀ ਇੱਜਤ ਦੇਣੀ ਚਾਹੀਦੀ ਹੈ।

ਸਾਡੇ ਗੁਰੂ ਸਾਹਿਬਾਨ ਹਿੰਦੀ, ਸੰਸਕ੍ਰਿਤ, ਅਰਬੀ, ਫਾਰਸੀ ਆਦਿ ਭਾਸ਼ਾਵਾਂ ਦੇ ਵਿਦਵਾਨ ਸਨ, ਤਾਂ ਹੀ ਸ੍ਰੀ ਗ੍ਰੰਥ ਸਾਹਿਬ ਅੰਦਰ ਗੁਰਬਾਣੀ ਕਈ ਭਾਸ਼ਾ 'ਚ ਦਰਜ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹਿੰਦੀ, ਸੰਸਕ੍ਰਿਤ 'ਚ ਸਭ ਤੋਂ ਜ਼ਿਆਦਾ ਹੈ ਪਰ ਗਲਤ ਵਿਚਾਰ ਕਰਕੇ ਬੇਤੁਕੀ ਪ੍ਰਸਿੱਧੀ ਹਾਸਲ ਕਰਨੀ ਵਿਹਲੇ ਲੋਕਾਂ ਦਾ ਕੰਮ ਹੈ। ਉਨ੍ਹਾਂ ਨੇ ਸਿਰਫ ਮੇਰੀ ਹੀ ਨਹੀਂ ਸਗੋ ਹੋਰ ਲੋਕਾਂ ਦੇ ਵਿਚਾਰਾਂ ਦੀ ਉਲੰਘਣਾ ਹੀ ਕਰਨੀ ਹੁੰਦੀ ਹੈ। ਮੈਂ ਤਾਂ ਹੁਣ ਇਹੀ ਕਹਿ ਸਕਦਾ ਕਿ ਕੀ ਬਣੇਗਾ ਦੁਨੀਆਂ ਦਾ। ਇਸ ਮੌਕੇ ਉਨ੍ਹਾਂ ਨੇ ਸਮੂਹ ਅਮਨ ਪਸੰਦ ਪੰਜਾਬੀਆਂ ਦਾ ਸਤਿਕਾਰ ਤੇ ਪਿਆਰ ਨੂੰ ਸਿਰ ਮੱਥੇ ਕਬੂਲਦਾ ਹਾਂ ਤੇ ਹਮੇਸ਼ਾਂ ਰਿਣੀ ਰਹਾਂਗਾਂ। ਇਸ ਮੌਕੇ ਉਨ੍ਹਾਂ ਦੇ ਪ੍ਰਸੰਸਕ ਅਤੇ ਫੈਨ ਹਾਜ਼ਰ ਸਨ।
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News