ਰਿਲੀਜ਼ ਹੁੰਦਿਆਂ ਟਰੈਂਡਿੰਗ ''ਚ ਛਾਇਆ ਗੁਰੀ ਦਾ ਗੀਤ ''ਤੇਰੇ ਕਰਕੇ'' (ਵੀਡੀਓ)

5/28/2020 9:36:27 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਗੁਰੀ ਆਪਣੇ ਨਵੇਂ ਸਿੰਗਲ ਟਰੈਕ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਜੀ ਹਾਂ ਉਹ ਤਾਲਾਬੰਦੀ ਦੌਰਾਨ ਆਪਣਾ ਨਵਾਂ ਰੋਮਾਂਟਿਕ ਬੀਟ ਸੌਂਗ 'ਤੇਰੇ ਕਰਕੇ' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਏ ਹਨ। ਇਸ ਗੀਤ ਨੂੰ ਗੁਰੀ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਇਸ ਗੀਤ ਨੂੰ ਉਹ ਕੁੜੀ ਦੇ ਪੱਖ ਤੋਂ ਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਗੁਰੀ ਨੇ ਹੀ ਲਿਖੇ ਹਨ, ਜਿਸ ਨੂੰ ਸੰਗੀਤ ਮਿਕਸ ਸਿੰਘ ਨੇ ਦਿੱਤਾ ਹੈ। 'ਤੇਰੇ ਕਰਕੇ' ਗੀਤ ਦਾ ਵੀਡੀਓ ਸੱਤੀ ਢਿੱਲੋਂ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ 'ਚ ਖੁਦ ਗੁਰੀ ਪੰਜਾਬੀ ਮਾਡਲ ਸਵਾਲੀਨਾ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਗੀਤ 'ਚ ਦੋਵਾਂ ਦੀ ਖੱਟੀ ਮਿੱਠੀ ਨੋਕ ਝੋਕ ਵੀ ਦੇਖਣ ਨੂੰ ਮਿਲ ਰਹੀ ਹੈ। ਇਸ ਗੀਤ ਨੂੰ 'ਗੀਤ. ਐੱਮ. ਪੀ. ਥ੍ਰੀ' ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕ ਗੀਤ ਨੂੰ ਖੂਬ ਪਸੰਦ ਕਰ ਰਹੇ ਹਨ, ਜਿਸ ਦੇ ਚੱਲਦਿਆਂ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ।
ਗੀਤ 'ਤੇਰੇ ਕਰਕੇ' ਦਾ ਵੀਡੀਓ

ਦੱਸ ਦਈਏ ਕਿ ਗੁਰੀ ਇਸ ਤੋਂ ਪਹਿਲਾਂ ਵੀ 'ਨਿਰਾ ਇਸ਼ਕ', 'ਸੋਨੇ ਦੀਆਂ ਵਾਲੀਆਂ', 'ਜਿੰਮੀ ਚੂ', 'ਜੱਟੀ' ਵਰਗੇ ਕਈ ਸੁਪਰ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫਿਲਮ 'ਸਿਕੰਦਰ 2' ਨਾਲ ਅਦਾਕਾਰੀ ਦੇ ਖੇਤਰ 'ਚ ਆਪਣਾ ਡੈਬਿਊ ਕਰ ਚੁੱਕੇ ਹਨ। ਇਹ ਫਿਲਮ ਪਿਛਲੇ ਸਾਲ ਆਈ ਸੀ ਅਤੇ ਦਰਸ਼ਕਾਂ ਵੱਲੋਂ ਗੁਰੀ ਦੀ ਅਦਾਕਾਰੀ ਨੂੰ ਕਾਫੀ ਪਸੰਦ ਵੀ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News