ਜਾਣੋ ਕਿਉਂ ਹੋਇਆ ਸੀ ਗੁਰੂ ਰੰਧਾਵਾ 'ਤੇ ਹਮਲਾ, ਵਜ੍ਹਾ ਆਈ ਸਾਹਮਣੇ

7/30/2019 4:21:24 PM

ਜਲੰਧਰ (ਬਿਊਰੋ) — ਸੋਮਵਾਰ ਦੇਰ ਰਾਤ ਵੈਨਕੂਵਰ ਦੇ ਕੁਈਨ ਐਲੀਜ਼ਾਬੇਥ ਥਿਏਟਰ 'ਚ ਸ਼ੋਅ ਦੌਰਾਨ ਮਸ਼ਹੂਰ ਗਾਇਕ ਗੁਰੂ ਰੰਧਾਵਾ 'ਤੇ ਕੁਝ ਅਣਪਛਾਤੇ ਲੋਕਾਂ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਹਮਲੇ 'ਚ ਗੁਰੂ ਰੰਧਾਵਾ ਦੇ ਸਿਰ ਅਤੇ ਮੂੰਹ 'ਤੇ ਸੱਟ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਗੁਰੂ ਰੰਧਾਵਾ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। 

ਇਹ ਸੀ ਪੂਰਾ ਮਾਮਲਾ
ਵਾਇਰਲ ਹੋ ਰਹੀਆਂ ਖਬਰਾਂ ਮੁਤਾਬਕ, ਗੁਰੂ ਰੰਧਾਵਾ ਵੈਨਕੂਵਰ ਦੇ ਕੁਈਨ ਐਲੀਜ਼ਾਬੇਥ ਥਿਏਟਰ 'ਚ ਲਾਈਵ ਸ਼ੋਅ ਕਰਨ ਗਏ ਸਨ, ਜਿਥੇ ਕੁਝ ਲੋਕਾਂ ਨੇ ਉਨ੍ਹਾਂ 'ਤੇ ਸ਼ੋਅ ਦੌਰਾਨ ਹੀ ਮੂੰਹ ਅੱਗੇ ਮੋਬਾਇਲ ਫੋਨ ਲਿਆ ਕੇ ਵੀਡੀਓਜ਼ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਗੱਲ 'ਤੇ ਜਦੋਂ ਗੁਰੂ ਰੰਧਾਵਾ ਨੇ ਇਤਰਾਜ਼ ਜਤਾਇਆ ਤਾਂ ਉਹ ਗੁੱਸੇ ਹੋ ਗਏ। ਇਸ ਤੋਂ ਬਾਅਦ ਜਦੋਂ ਸ਼ੋਅ ਖਤਮ ਕਰਕੇ ਗੁਰੂ ਰੰਧਾਵਾ ਥਿਏਟਰ 'ਚੋਂ ਬਾਹਰ ਨਿਕਲ ਰਹੇ ਸਨ ਤਾਂ ਉਨ੍ਹਾਂ ਲੋਕਾਂ ਨੇ ਗੁਰੂ ਰੰਧਾਵਾ 'ਤੇ ਹਮਲਾ ਕਰ ਦਿੱਤਾ ਹੈ। 

ਗੁਰੂ ਰੰਧਾਵਾ ਨੇ ਨਹੀਂ ਕੀਤੀ ਹਮਲੇ ਦੀ ਪੁਸ਼ਟੀ 
ਦੱਸ ਦਈਏ ਕਿ ਗੁਰੂ ਰੰਧਾਵਾ ਨੇ ਹਾਲੇ ਤੱਕ ਇਸ ਹਮਲੇ ਦੀ ਕੋਈ ਪੁਸ਼ਟੀ ਨਹੀਂ ਕੀਤੀ, ਜਦੋਂ ਕਿ ਸੋਸ਼ਲ ਮੀਡੀਆ 'ਤੇ ਇਹ ਖਬਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਇਸੇ ਦੌਰਾਨ ਗੁਰੂ ਰੰਧਾਵਾ ਦੀ ਇਕ ਤਸਵੀਰ ਵੀ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਤੋਲੀਏ ਨਾਲ ਆਪਣੇ ਅੱਧੇ ਮੂੰਹ ਨੂੰ ਢੱਕ ਕੇ ਖੜ੍ਹੇ ਨਜ਼ਰ ਆ ਰਹੇ ਹਨ।

PunjabKesari

ਸ਼ੈਰੀ ਮਾਨ ਤੇ ਪ੍ਰੀਤ ਹਰਪਾਲ ਨੇ ਕੀਤੀ ਹਮਲੇ ਦੀ ਨਿੰਦਿਆ
ਗੁਰੂ ਰੰਧਾਵਾ ਦੇ ਹਮਲੇ ਦੀਆਂ ਖਬਰਾਂ ਵਾਇਰਲ ਹੁੰਦਿਆਂ ਹੀ ਪੰਜਾਬੀ ਸਿਤਾਰਿਆਂ 'ਚ ਇਸ ਗੱਲ ਦੀ ਚਰਚਾ ਛਿੜ ਗਈ। ਅੱਜ ਸਵੇਰੇ ਪੰਜਾਬੀ ਗਾਇਕ ਤੇ ਅਦਾਕਾਰ ਪ੍ਰੀਤ ਹਰਪਾਲ ਤੇ ਸ਼ੈਰੀ ਮਾਨ ਨੇ ਇਸ ਹਮਲੇ ਨੂੰ ਲੈ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ, ਜਿਸ 'ਚ ਗੁਰੂ ਰੰਧਾਵਾ 'ਤੇ ਹਮਲੇ ਦੀ ਨਿੰਦਿਆ ਕਰ ਰਹੇ ਹਨ।

PunjabKesari

ਕੁਝ ਦਿਨ ਪਹਿਲਾਂ ਹਿਮਾਂਸ਼ੀ ਖੁਰਾਨਾ 'ਤੇ ਵੀ ਹੋਇਆ ਸੀ ਹਮਲਾ
ਦੱਸ ਦਈਏ ਕਿ ਇਸੇ ਮਹੀਨੇ ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ 'ਤੇ ਵੀ ਹਮਲਾ ਹੋਇਆ ਸੀ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News