ਭੂਆ ਬਣੀ ਪੰਜਾਬੀ ਗਾਇਕਾ ਜੈਨੀ ਜੌਹਲ, ਸ਼ੇਅਰ ਕੀਤੀ ਤਸਵੀਰ

1/4/2020 12:39:24 PM

ਜਲੰਧਰ (ਬਿਊਰੋ) — ਪੰਜਾਬੀ ਗਾਇਕਾ ਜੈਨੀ ਜੌਹਲ ਨੂੰ ਨਵੇਂ ਸਾਲ ਦੇ ਮੌਕੇ ਪ੍ਰਮਾਤਮਾ ਨੇ ਬਹੁਤ ਹੀ ਬੇਸ਼ਕੀਮਤੀ ਤੋਹਫਾ ਦਿੱਤਾ ਹੈ। ਦਰਅਸਲ, ਜੈਨੀ ਜੌਹਲ ਦੇ ਘਰ ਇਕ ਨੰਨ੍ਹਾ ਮਹਿਮਾਨ ਆਇਆ ਹੈ, ਜਿਸ ਦੀ ਜਾਣਕਾਰੀ ਗਾਇਕਾ ਨੇ ਖੁਦ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਜੈਨੀ ਜੌਹਲ ਦੇ ਭਤੀਜੀ ਨੇ ਜਨਮ ਲਿਆ ਹੈ। ਜੈਨੀ ਜੌਹਲ ਨੇ ਲਿਖਿਆ, ''ਇਸ ਅਨਮੋਲ ਦਾਤ ਲਈ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦੀ ਹਾਂ।''


ਦੱਸ ਦਈਏ ਕਿ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਭਤੀਜੀ ਨਾਲ ਇਕ ਬੇਹੱਦ ਪਿਆਰੀ ਤਸਵੀਰ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, ''ਅੱਜ ਮੈਨੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਬਹੁਮੁੱਲਾ ਤੋਹਫਾ ਮਿਲਿਆ ਹੈ। ਥੈਂਕ ਯੂ ਭਾਬੀ ਜੀ ਇਸ ਬਹੁਤ ਪਿਆਰੀ ਭਤੀਜੀ ਨਾਲ ਮਿਲਵਾਉਣ ਲਈ। ਇਹ ਨਵੇਂ ਸਾਲ ਦਾ ਬਹੁਤ ਹੀ ਪਿਆਰਾ ਤੋਹਫਾ ਹੈ, ਹਮੇਸ਼ਾ ਲਈ ਵਧਾਈਆਂ।''

ਦੱਸ ਦਈਏ ਕਿ ਗਾਇਕਾ ਜੈਨੀ ਜੌਹਲ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਦੇ ਘਰ ਭਤੀਜੀ ਨੇ ਜਨਮ ਲਿਆ। ਉਨ੍ਹਾਂ ਨੇ ਆਪਣੇ ਭਰਾ ਆਜ਼ਾਦਬੀਰ ਜੌਹਲ ਨੂੰ ਵੀ ਟੈਗ ਕਰਦੇ ਹੋਏ ਵਧਾਈ ਦਿੱਤੀ ਹੈ। ਜੈਨੀ ਜੌਹਲ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੀ ਹੈ ਤੇ ਅਕਸਰ ਉਹ ਆਪਣੇ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News