ਲੋਕ ਗਾਇਕੀ ਦੇ ਜਰੀਏ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦੇ ਚਾਹਵਾਨ ਸਰਬ

10/7/2019 9:01:05 AM

ਅੰਮ੍ਰਿਤਸਰ (ਸੰਜੀਵ) - ਕਹਿੰਦੇ ਹਨ ਕਿ ਹੌਂਸਲਿਆ 'ਚ ਉਡਾਣ ਹੋਵੇ ਤਾ ਆਸਮਾਨ ਨੂੰ ਉਚਾਈਆ ਤੋਂ ਛੂਹਣਾ ਕੋਈ ਵੱਡੀ ਗੱਲ ਨਹੀਂ ਹੈ। ਇਸ ਹਿੰਮਤ ਅਤੇ ਸੋਚ ਦੇ ਨਾਲ ਅੰਮ੍ਰਿਤਸਰ ਦੇ ਨੌਜਵਾਨ ਕਲਾਕਾਰ ਸਰਬ ਬਮਰਾਹ ਅੱਗੇ ਵੱਧ ਰਿਹਾ ਹੈ ਅਤੇ ਲੋਕ ਗਾਇਕੀ ਦੇ ਜਰੀਏ ਗਾਇਕੀ 'ਚ ਆਪਣਾ ਨਾਮ ਰੋਸ਼ਨ ਕਰਨ ਦੇ ਨਾਲ ਨਾਲ ਸਮਾਜ ਵਿਚ ਫੈਲੀਆ ਕੁਰੀਤੀਆਂ ਨੂੰ ਖਤਮ ਕਰਕੇ ਸੁਧਾਰ ਲਿਆਉਣ ਦੀ ਉਮੀਦ ਰੱਖਦਾ ਹੈ। ਸਰਬ ਨੇ ਹਾਲ 'ਚ ਹੀ ਆਪਣਾ ਪਹਿਲਾ ਗੀਤ ''ਪਿਓਰ ਲਾਈਫ'' ਵੀ ਰਿਲੀਜ ਕੀਤਾ। ਇਸ ਗੀਤ ਨਾਲ ਵੀ ਸਰਬ ਦੂਸਰਿਆ ਦੀ ਮੱਦਦ ਕਰਨ, ਗਲਤ ਕੰਮ ਨਾਂ ਕਰਨ, ਨਸ਼ੇ ਤੋਂ ਦੂਰ ਰਹਿਣ ਦੇ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਸਰਬ ਨੇ ਦੱਸਿਆ ਕਿ ਗਾਇਕੀ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਹੈ ਅਤੇ ਉਹ ਇਸ 'ਚ ਆਪਣਾ ਭਵਿੱਖ ਵੀ ਬਣਾਉਣਾ ਚਾਹੀਦਾ ਹੈ। ਇਸ ਦੇ ਲਈ ਪਰਿਵਾਰ ਵਲੋਂ ਵੀ ਪੂਰਾ ਸਹਿਯੋਗ ਮਿਲ ਰਿਹਾ ਹੈ।

ਸਰਬ ਨੇ ਕਿਹਾ ਕਿ ਉਹ ਲੋਕ ਗਾਇਕ ਕੁਲਦੀਪ ਮਾਣਕ ਅਤੇ ਸੁਰਜੀਤ ਬਿੰਦਰਖੀਆ ਨੂੰ ਆਪਣਾ ਆਦਰਸ਼ ਮੰਨਦੇ ਹੋਏ ਉਨ੍ਹਾ ਤੋਂ ਬਹੁਤ ਹੀ ਜਿਆਦਾ ਪ੍ਰੇਰਿਤ ਹਨ। ਉਹ ਆਪਣੀ ਗਾਇਕੀ ਦੇ ਜਰੀਏ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਸੁਧਾਰ ਲਿਆਉਣਾ ਚਾਹੁੰਦਾ ਹੈ। ਸਰਬ ਨੇ ਫਿਲਹਾਲ ਆਪਣਾ ਪਹਿਲਾ ਟ੍ਰੈਕ ਰਿਲੀਜ ਕੀਤਾ ਹੈ। ਜਲਦ ਹੀ ਉਹ ਹੋਰ ਵੀ ਟ੍ਰੈਕ ਲੈ ਕੇ ਆਉਣ ਵਾਲੇ ਹਨ, ਜਿਸ ਵਿਚ ਲੋਕਾਂ ਦੀ ਨਬਜ ਨੂੰ ਪਹਿਚਾਣਦੇ ਹੋਏ ਮੁੱਦਿਆ ਨੂੰ ਉਜਾਗਰ ਕਰਨ ਦੀ ਕੋਸ਼ਿਸ ਕੀਤੀ ਜਾਵੇਗੀ। ਸਰਬ ਦੇ ਪਿਤਾ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾ ਦੇ ਪਰਿਵਾਰ ਵਿਚ ਪਹਿਲਾ ਕਦੇ ਵੀ ਕਿਸੇ ਨੂੰ ਗਾਇਕੀ ਦਾ ਸ਼ੌਕ ਨਹੀਂ ਰਿਹਾ ਹੈ ਪਰ ਹੁਣ ਬੇਟਾ ਇਸ ਤਰ੍ਹਾ ਆਪਣਾ ਭਵਿੱਖ ਬਣਾਉਣਾ ਚਾਹੁੰਦਾ ਹੈ ਤਾ ਉਨ੍ਹਾ ਨੂੰ ਬੇਹੱਦ ਖੁਸ਼ੀ ਹੈ। ਸਰਬ ਦੇ ਪਹਿਲੇ ਹੀ ਗੀਤ ਨੂੰ ਲੋਕਾਂ ਵਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਨੌਜਵਾਨ ਪੀੜੀ ਨੂੰ ਉਸਦਾ ਗੀਤ ਬਹੁਤ ਹੀ ਚੰਗਾ ਲੱਗ ਰਿਹਾ ਹੈ, ਜਿਸ ਤੋਂ ਉਨ੍ਹਾ ਨੂੰ ਮਾਣ ਮਹਿਸੂਸ ਹੋ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News