''ਗੁਰਮੁਖੀ ਦਾ ਬੇਟਾ'' ਲਈ ਸਰਤਾਜ ਨੂੰ ਮਿਲਿਆ ਵੱਡਾ ਸਨਮਾਨ

7/5/2019 10:19:51 AM

ਜਲੰਧਰ (ਬਿਊਰੋ) : 'ਸਾਂਈ', 'ਚੀਰੇ ਵਾਲੀਆ', 'ਨਿੱਕੀ ਜਿਹੀ ਕੁੜੀ', 'ਮਾਸੂਮੀਅਤ', 'ਸਜਣ ਰਾਜੀ' ਤੇ 'ਉਡਾਰੀਆਂ' ਵਰਗੇ ਹਿੱਟ ਗੀਤਾਂ ਨਾਲ ਸੰਗੀਤ ਜਗਤ 'ਚ ਸ਼ੌਹਰਤ ਹਾਸਲ ਕਰਨ ਵਾਲੇ ਡਾਕਟਰ ਸਤਿੰਦਰ ਸਰਤਾਜ ਨੂੰ ਸਨਮਾਨਿਤ ਕੀਤਾ ਗਿਆ ਹੈ। ਦਰਅਸਲ, ਕੁਝ ਦਿਨ ਪਹਿਲਾਂ ਸਤਿੰਦਰ ਸਰਤਾਜ ਦੀ ਐਲਬਮ 'ਦਰਿਆਈ ਤਰਜ਼ਾਂ' ਦਾ ਨਵਾਂ ਗੀਤ 'ਗੁਰਮੁਖੀ ਦਾ ਬੇਟਾ' ਰਿਲੀਜ਼ ਹੋਇਆ ਸੀ।

PunjabKesari

ਇਸੇ ਗੀਤ ਨੂੰ ਲੈ ਕੇ ਸਤਿੰਦਰ ਸਰਤਾਜ ਨੂੰ ਪ੍ਰੈੱਸ ਕਲੱਬ ਜਲੰਧਰ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦਿਆਂ ਦਿੱਤੀ ਹੈ।

PunjabKesari

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ 'ਗੁਰਮੁਖੀ ਦਾ ਬੇਟਾ ਲਈ ਪ੍ਰੈੱਸ ਕਲੱਬ ਜਲੰਧਰ 'ਚ ਸਨਮਾਨ, ਰੂ-ਬ-ਰੂ ਤੇ ਇਜ਼ਤ-ਅਫਜ਼ਾਈ। ਇਨ੍ਹਾਂ ਨਵਾਜ਼ਿਸ਼ਾਂ ਲਈ ਬਹੁਤ-ਬਹੁਤ ਸ਼ੁਕਰਾਨੇ – ਡਾ. ਸਤਿੰਦਰ ਸਰਤਾਜ...।''

 
 
 
 
 
 
 
 
 
 
 
 
 
 

ਗੁਰਮੁਖੀ ਦਾ ਬੇਟਾ #GurmukhiDaBeta { Full Song is available on all Audio Platforms } ਜਿਹਨੂੰ ਖ਼ੁਦ ਬਣਾ ਕੇ ਸ਼ਾਯਰ ਕਰਤੇ ਨੇ ਬਖ਼ਸ਼ੀ ਕਵਿਤਾ ; ‘ਸਰਤਾਜ’ ਨਾਮ ਦੇ ਕੇ ਓਹਨੂੰ ਖੋਰਦੇ ਨੇ ਅੱਖਰ ! ਉੱਤਰੇ ਨਾ ਜੋ ਖ਼ੁਮਾਰੀ ਉਸ ਲੋਰ ਦੇ ਨੇ ਅੱਖਰ ! The Creator Himself made whom the poet classified, The letters dissolve him by naming him ‘Sartaaj’, the name verified. Letters of ecstasy intoxicated in its pride. ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ ! ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅੱਖਰ ! I son of the script of my mother tongue, In its symbols I stride, My Mother tongue has given me to play the Letters of ecstasy intoxicated in its pride. 1.ਫੁੱਲਾਂ ਨੂੰ ਕੋਣ ਦੱਸੇ (ਕਿ) ਥੋਨੂੰ ਦਾਨ 'ਚ ਮਿਲ਼ੇ ਨੇ , ਜਿਹੜੀ ਟਿੱਬਿਆਂ 'ਚ ਟਹਿਕੇ ਉਸ ਥ੍ਹੋਰ ਦੇ ਨੇ ਅੱਖਰ ! ਥੋਨੂੰ ਖੇਲਣੇ ਨੂੰ ਮਿਲ਼ ਗਏ ਕਿਸੇ ਹੋਰ ਦੇ ਨੇ ਅੱਖਰ ! They got in charity whom the flowers should vide, The letters are of the thorn, In uneven lands which abides. You’ve got Letters of another to play & be gratified. 2.ਕੋਇਲਾਂ ਨੂੰ ਮਿਲ਼ ਗਈ ਏ ਸਭਨਾਂ ਦੀ ਸਹਿਮਤੀ ਪਰ; ਜੋ ਰੋਂਦਿਆਂ ਵੀ ਨੱਚਦਾ ਉਸ ਮੋਰ ਦੇ ਨੇ ਅੱਖਰ ! Nightingale sings and is accepted worldwide, Letters of the peacock who dances mystified but cried. 3.ਜਿਹੜੀ ਹਜ਼ਾਰਿਆਂ ਤੋਂ ਝੰਗ ਤੀਕ ਲੈ ਕੇ ਆਉਂਦੀ ਜਿਹੜੀ ਆਸ਼ਕਾਂ ਨੂੰ ਖਿੱਚਦੀ ਉਸ ਡੋਰ ਦੇ ਨੇ ਅੱਖਰ ! From your origin to the land of lover, it took you to reside, Letters are of the chord of lovers with which they are tied. 4.ਚੰਨ ਚਮਕ-ਚਮਕ ਹੱਸਦਾ ਰਿਸ਼ਮਾਂ ਨੂੰ ਮਾਣ ਹੋਵੇ, ਜਿਹਦੇ ਸਦਕੇ ਇਸ਼ਕ ਜਿਉਂਦਾ ਜੀ ਚਕੋਰ ਦੇ ਨੇ ਅੱਖਰ ! “ Moon laughs in its shine, the beams take pride ... The letters are of the Chukar, for the love immortalised... “ 5.ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾਂ ਚੋਂ, ਜਿਸ ਨਾਲ਼ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅੱਖਰ ! For fragrance that fumes of calluses in hands, is implied, Letters are of those and the hardwork amplified. 6.ਪੰਜਾਬ ਦੀ ਵਿਰਾਸਤ ਜਦੋਂ ਮੜ੍ਹਕ ਨਾਲ਼ ਤੁਰਦੀ ਝਾਂਜਰ 'ਚ ਜਿਹੜਾ ਛਣਕੇ ਉਸ ਬੋਰ ਦੇ ਨੇ ਅੱਖਰ ! When the legacy of my motherland moves glorified, Letters are of the anklets tinkling when collide. 7.ਸਿੰਧ ਬਿਆਸ ਰਾਵੀ ਘੱਘਰ, ਸਤਲੁਜ ਚੇਨਾਬ ਜਿਹਲਮ, ਕਲਕਲ ਜੋ ਗੀਤ ਗਾਉਂਦੇ ਉਸ ਸ਼ੋਰ ਦੇ ਨੇ ਅੱਖਰ ! Sindh, Beas, Raavi, Ghaggar Satluj, Chenab, Jhelum rivers provide, Letters from their rustling waters and the tides. ~ Dr. Satinder #Sartaaj

A post shared by Satinder Sartaaj (@satindersartaaj) on Jul 2, 2019 at 8:28am PDT


ਦੱਸਣਯੋਗ ਹੈ ਕਿ ਸਤਿੰਦਰ ਸਰਤਾਜ ਨੇ ਹਾਲੀਵੁੱਡ ਫਿਲਮ 'ਦਿ ਬਲੈਕ ਪ੍ਰਿੰਸ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸੇ ਸਾਲ ਉਨ੍ਹਾਂ ਨੇ ਆਪਣੀ ਅਗਾਮੀ ਫਿਲਮ 'ਅਨਪੜ ਅੱਖੀਆਂ' ਦੀ ਸ਼ੂਟਿੰਗ ਮੁਕੰਮਲ ਕੀਤੀ ਹੈ, ਜਿਸ 'ਚ ਉਨ੍ਹਾਂ ਨਾਲ ਅਦਿੱਤੀ ਸ਼ਰਮਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਦੱਸ ਦਈਏ ਕਿ ਸਤਿੰਦਰ ਸਰਤਾਜ ਪੰਜਾਬੀ ਸੰਗੀਤ ਜਗਤ 'ਚ ਇਕ ਸਫਲ ਤੇ ਸਤਿਕਾਰਤ ਗਾਇਕ ਵੱਜੋਂ ਵੀ ਜਾਣੇ ਜਾਂਦੇ ਹਨ।

 

 
 
 
 
 
 
 
 
 
 
 
 
 
 

ਜਲੰਧਰ ਫੇਰੀ ਦੌਰਾਨ ਗੁਰਮੁਖੀ ਦਾ ਬੇਟਾ ਬਾਰੇ ਕੁੱਝ ਜਜ਼ਬਾਤਾਂ-ਅਹਿਸਾਸਾਂ ਦੀ ਬਿਆਨੀ.. Articulation of some thoughts concerning #GurmukhiDaBeta during #Jalandhar visit #Sartaaj

A post shared by Satinder Sartaaj (@satindersartaaj) on Jul 3, 2019 at 11:35pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News