ਜਲਦ ਰਿਲੀਜ਼ ਹੋਵੇਗਾ ਵੀਤ ਬਲਜੀਤ ਦਾ ਧਾਰਮਿਕ ਗੀਤ ''ਮਾਤਾ ਗੁਜਰੀ''

12/21/2019 5:02:36 PM

ਜਲੰਧਰ (ਬਿਊਰੋ) — ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗਾਇਕ ਤੇ ਗੀਤਕਾਰ ਵੀਤ ਬਲਜੀਤ ਨਵਾਂ ਧਾਰਮਿਕ ਟਰੈਕ ਲੈ ਕੇ ਆ ਰਹੇ ਹਨ। ਇਸ ਧਾਰਮਿਕ ਗੀਤ ਦਾ ਪੋਸਟਰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਤ ਕਾਊਂਕੇ ਦੀ ਆਵਾਜ਼ 'ਚ ਇਸ ਗੀਤ ਨੂੰ 'ਮਾਤਾ ਗੁਜਰੀ' ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ। ਇਸ ਗੀਤ ਦਾ ਮਿਊਜ਼ਿਕ ਲਾਡੀ ਗਿੱਲ ਨੇ ਤਿਆਰ ਕੀਤਾ ਹੈ, ਜਿਸ ਦੀ ਵੀਡੀਓ ਸਟਾਲਿਨਵੀਰ ਨੇ ਤਿਆਰ ਕੀਤਾ ਹੈ।

 
 
 
 
 
 
 
 
 
 
 
 
 
 

Waheguru Satnam Ji sab tae mehar karn . Sarbat da bhala partmatma kare . Bahut hi jald la ke a rahe a dharmik geet Mata Gujri ji

A post shared by Veet Kaonke (@veetbaljit_) on Dec 20, 2019 at 5:51am PST


ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਵੀਤ ਬਲਜੀਤ ਦਾ ਹਾਲ ਹੀ 'ਚ 'Landcruiser ' ਗੀਤ ਰਿਲੀਜ਼ ਹੋਇਆ ਹੈ। ਇਸ ਗੀਤ 'ਚ ਵੀਤ ਬਲਜੀਤ ਕਮਲ ਖੰਗੂਰਾ ਨੂੰ ਫੀਚਰ ਕੀਤਾ ਗਿਆ ਹੈ। ਉਨ੍ਹਾਂ ਦੇ ਫੈਨਜ਼ ਵਲੋਂ ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਵੀਤ ਬਲਜੀਤ ਜਲਦ ਹੀ ਫਿਲਮ 'ਚ ਨਜ਼ਰ ਆਉਣ ਵਾਲੇ ਹਨ, ਜਿਨ੍ਹਾਂ ਦੀ ਸ਼ੂਟਿੰਗ 'ਚ ਉਹ ਇਨ੍ਹੀਂ ਦਿਨੀਂ ਰੁੱਝੇ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News