ਗੀਤਾਂ ਨੂੰ ਹਿੱਟ ਬਣਾਉਣਾ ਖੂਬ ਜਾਣਦੈ ਡਾਇਰੈਕਟਰ ਭਿੰਡਰ ਬੁਰਜ
12/16/2019 5:00:54 PM
ਜਲੰਧਰ (ਬਿਊਰੋ) — ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਦਾਇਰਾ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਿਹਾ ਹੈ। ਜਿਥੇ ਨਵੇਂ-ਨਵੇਂ ਚਿਹਰੇ ਸੰਗੀਤ ਜਗਤ 'ਚ ਸ਼ੌਹਰਤ ਖੱਟ ਰਹੇ ਹਨ, ਉਥੇ ਹੀ ਕੁਝ ਅਜਿਹੇ ਵੀ ਵੀਡੀਓ ਡਾਇਰੈਕਟਰ ਵੀ ਹਨ, ਜਿਹੜੇ ਕਿ ਵੀਡੀਓ ਨੂੰ ਸੁਚੱਜੇ ਢੰਗ ਨਾਲ ਬਣਾ ਲੋਕਾਂ ਸਾਹਮਣੇ ਪੇਸ਼ ਕਰਦੇ ਹਨ। ਅਜਿਹੇ ਹੀ ਵੀਡੀਓ ਡਾਇਰੈਕਟਰ ਹਨ ਭਿੰਡਰ ਬੁਰਜ।
ਜੀ ਹਾਂ, ਭਿੰਡਰ ਬੁਰਜ ਅਜਿਹੇ ਵੀਡੀਓ ਡਾਇਰੈਕਟਰ ਹਨ, ਜਿਨ੍ਹਾਂ ਨੇ ਹੁਣ ਤੱਕ ਕਈ ਸੁਪਰਹਿੱਟ ਗੀਤਾਂ ਦੀ ਵੀਡੀਓ ਨੂੰ ਫਿਲਮਾਇਆ ਹੈ। ਉਨ੍ਹਾਂ ਵਲੋਂ ਤਿਆਰ ਕੀਤੀਆਂ ਗਈਆਂ ਵੀਡੀਓਜ਼ ਨੂੰ ਹੁਣ ਤੱਕ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਹੈ।
ਭਿੰਡਰ ਬੁਰਜ ਸੰਗੀਤ ਜਗਤ ਦੇ ਕਈ ਵੱਡੇ ਸਿੰਗਰਾਂ ਦੇ ਗੀਤਾਂ ਦੀ ਵੀਡੀਓ ਨੂੰ ਡਾਇਰੈਕਟ ਕਰ ਚੁੱਕੇ ਹਨ, ਜਿਨ੍ਹਾਂ 'ਚ ਨਿਮਰਤ ਖਹਿਰਾ ਦਾ ਗੀਤ 'ਸੁਪਨਾ ਲਾਵਾਂ ਦਾ', ਅਮਰਿੰਦਰ ਗਿੱਲ ਦੀ ਫਿਲਮ 'ਚੱਲ ਮੇਰਾ ਪੁੱਤ' ਦਾ ਗੀਤ 'ਬਦਲਾ ਦੇ ਕਾਲਜੇ', ਸ਼ੈਰੀ ਮਾਨ ਦਾ 'ਯਾਰੀਆਂ' ਅਤੇ ਜੌਰਡਨ ਸੰਧੂ ਦਾ 'ਪੀਕੌਕ' ਆਦਿ ਨਾਂ ਸ਼ਾਮਲ ਹਨ।
ਦੱਸਣਯੋਗ ਹੈ ਕਿ ਹਾਲ ਹੀ 'ਚ ਗਾਇਕਾ ਨਿਮਰਤ ਖਹਿਰਾ ਦਾ ਗੀਤ 'ਸੁਪਨਾ ਲਾਵਾਂ ਦਾ' ਦਾ ਰਿਲੀਜ਼ ਹੋਇਆ ਹੈ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਿੰਡਰ ਬੁਰਜ 'ਮੁੰਡਾ ਤੈਨੂੰ ਲਾਈਕ ਕਰੇ', 'ਸੇਲਫੀ', 'ਸ਼ੇਰ ਸਾਂਭ ਲੇ', 'ਸਿਰਾ ਸਿਰਾ ਜੱਟ', 'ਨਜ਼ਾਰੇ', 'ਮੁੰਡਾ ਦਿਲ ਦਾ ਨੀ ਮਾੜਾ' ਵਰਗੇ ਗੀਤਾਂ ਦੀ ਵੀਡੀਓ ਨੂੰ ਵੀ ਡਾਇਰੈਕਟ ਕਰ ਚੁੱਕੇ ਹਨ।
ਦੱਸ ਦਈਏ ਕਿ ਭਿੰਡਰ ਬੁਰਜ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਆਏ ਦਿਨ ਆਪਣੀਆਂ ਤਸਵੀਰਾਂ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ