ਅਭਿਨੇਤਾ ਪੂਰਬ ਕੋਹਲੀ ਨੇ ਪਰਿਵਾਰ ਨਾਲ ਜਿੱਤੀ ''ਕੋਰੋਨਾ'' ਤੋਂ ਜੰਗ, ਦੱਸਿਆ ''ਜਾਨਲੇਵਾ ਵਾਇਰਸ'' ਨੂੰ ਹਰਾਉਣ ਦਾ ਤਰੀਕਾ

4/11/2020 8:03:15 AM

ਮੁੰਬਈ (ਬਿਊਰੋ) - 'ਰੌਕ ਆਨ', 'ਵੋ ਲਮਹੇ' ਅਤੇ 'ਏਅਰ ਲਿਫਟ' ਵਰਗੀਆਂ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਅਭਿਨੇਤਾ ਪੂਰਬ ਕੋਹਲੀ ਨੇ ਬੀਤੇ ਦਿਨੀਂ ਖੁਲਾਸਾ ਕੀਤਾ ਸੀ ਕਿ ਉਹ ਆਏ ਉਸਦਾ ਪੂਰਾ ਪਰਿਵਾਰ 'ਕੋਰੋਨਾ ਪਾਜ਼ੀਟਿਵ' ਪਾਇਆ ਗਿਆ ਹੈ। ਅਭਿਨੇਤਾ ਨੇ ਦੱਸਿਆ ਸੀ ਕਿ ਲੰਡਨ ਵਿਚ ਆਪਣੇ ਪਰਿਵਾਰ ਨਾਲ ਘਰ ਵਿਚ ਸੈਲਫ ਆਈਸੋਲੇਸ਼ਨ ਵਿਚ ਰਹਿ ਰਹੇ ਹਨ ਪਰ ਹੁਣ ਖੁਸ਼ੀ ਦੀ ਗੱਲ ਇਹ ਹੈ ਕਿ ਪੂਰਬ ਕੋਹਲੀ ਤੇ ਉਸਦੇ ਪਰਿਵਾਰ ਨੇ 'ਕੋਰੋਨਾ' ਤੋਂ ਜੰਗ ਜਿੱਤ ਲਈ ਹੈ। ਪੂਰਬ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਮੈਂ ਤੇ ਮੇਰਾ ਪਰਿਵਾਰ ਪੂਰੀ ਤਰ੍ਹਾਂ ਠੀਕ ਹਨ। ਉਸਨੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਵਿਚ ਲਿਖਿਆ, ''ਤੁਹਾਡੇ ਸਭ ਦੀਆਂ ਦੁਆਵਾਂ ਲਈ ਧੰਨਵਾਦ। ਬੇਫਿਕਰ ਰਹੋ ਹੁਣ ਅਸੀਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਾਂ। ਕਿਰਪਾ ਕਰਕੇ ਘਰ ਦੇ ਅੰਦਰ ਹੀ ਰਹੋ। ਹਾਂ ਇਹ ਮੁਸ਼ਕਿਲ ਜ਼ਰੂਰ ਹੈ ਪਰ ਸਭ ਨੂੰ ਪਹਿਲਾ ਇਸ ਮਹਾਂਮਾਰੀ 'ਤੇ ਰੋਕ ਲਾਉਣੀ ਹੈ। ਆਪਣੇ ਸਰੀਰ ਨੂੰ ਆਰਾਮ ਦਿਓ ਅਤੇ ਇਸ ਵਿਚ ਤਾਕਤ ਪੈਦਾ ਕਰੋ। ਪ੍ਰਮਾਤਮਾ ਨਾ ਕਰੇ ਕਿ ਕਲ ਤੁਸੀ ਇਸ 'ਵਾਇਰਸ' ਦੀ ਲਪੇਟ ਵਿਚ ਆ ਜਾਓ ਤਾਂ ਤੁਹਾਡਾ ਸਰੀਰ ਹੀ ਇਸ ਵਾਇਰਸ ਖਿਲਾਫ ਅਸਲੀ ਹਥਿਆਰ ਹੈ। ਉਸਨੂੰ ਲੜਨ ਲਈ ਊਰਜਾ ਦੀ ਲੋੜ ਹੋਵੇਗੀ।''  

 
 
 
 
 
 
 
 
 
 
 
 
 
 

Thank you 🙏🏽 all you lovely people for your warms wishes 💜 we really left a strong bolt of love come our way. Rest assured we are very well and fully recovered now. Please remember It is important to stay indoors now. Yes it’s hard! But firstly we need to put the brakes on this pandemic, and then we have to conserve energy and rest our bodies and build strength. God forbid if you do catch the virus, your body which is the real weapon against this virus, will need loads of energy to fight it. A big shout out to all the frontline workers and health workers around the world who are risking their own health and the health of families to serve us all. Bless them 🙏🏽🙏🏽🙏🏽 Take care and lots of love from Lucy, Inaya, Osian and me. This is a photo of us in Coonoor last year while I was filming Out of love. Also a reminder to me of the good times to come once we beat this problem as #OneWorld #FightAgainstCorona

A post shared by Purab H Kohli (@purab_kohli) on Apr 10, 2020 at 2:46am PDT

    ਪੂਰਬ ਕੋਹਲੀ ਨੇ ਹੈਲਥ ਵਰਕਸ ਦਾ ਧੰਨਵਾਦ ਕਰਦੇ ਹੋਏ ਲਿਖਿਆ, ''ਦੇਸ਼ ਅਤੇ ਦੁਨੀਆ ਦੇ ਫਰੰਟਲਾਇਨ ਵਰਕਰਸ ਅਤੇ ਹੈਲਥ ਵਰਕਰਸ ਦਾ ਬਹੁਤ-ਬਹੁਤ ਧੰਨਵਾਦ, ਜਿਹੜੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਜ਼ੋਖਿਮ ਵਿਚ ਪਾ ਕੇ ਮਰੀਜ਼ਾ ਦੀ ਮਦਦ ਕਰ ਰਹੇ ਹਨ। ਪ੍ਰਮਾਤਮਾ ਤੁਹਾਡਾ ਭਲਾ ਕਰੇ। ਆਪਣਾ ਖਿਆਲ ਰੱਖੋ। ਮੇਰੀ, ਲੂਸੀ , ਇਨਾਯਾ ਅਤੇ ਓਸੇਨ ਵੱਲੋਂ ਬਹੁਤ ਸਾਰਾ ਪਿਆਰ।''  
PunjabKesari
ਦੱਸਣਯੋਗ ਹੈ ਕਿ ਪੂਰਬ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ ਦੇ ਜਰੀਏ ਦੱਸਿਆ ਸੀ ਕਿ ਉਸਦੇ ਜਰਨਲ ਫਿਜ਼ੀਸ਼ੀਅਨ ਮੁਤਾਬਿਕ ਮੈਂ ਤੇ ਮੇਰਾ ਪਰਿਵਾਰ 'ਕੋਰੋਨਾ ਵਾਇਰਸ' ਦੀ ਲਪੇਟ ਵਿਚ ਆ ਗਏ ਸੀ। ਪਹਿਲਾ ਪਰਿਵਾਰ ਨੂੰ ਆਮ ਫਲੂ ਵਰਗੇ ਲੱਛਣ ਸਨ ਪਰ ਬਾਅਦ ਵਿਚ ਪਤਾ ਲੱਗਾ ਕਿ ਸਾਰਿਆਂ ਨੂੰ 'ਕੋਰੋਨਾ' ਹੋ ਗਿਆ ਹੈ।     

 
 
 
 
 
 
 
 
 
 
 
 
 
 

Hey guys, we’ve just had a flu and given our symptoms our GP says we were down with Covid 19. Pretty similar to a regular flu with a stronger cough and a feeling of breathlessness. Inaya got it first and very mild. A cough and a cold for two days. Then Lucy got it more in the chest, quite similar to the cough symptom everyone has been talking about. Then me, i got a solid cold for one day which was horrid then it vanished and this irritating cough set in for 3 days. Three of us had only mild 100-101 temperatures and fatigue. Osian got it last with a 104 fever for 3 nights. Also a runny nose and a slight cough. His fever disappeared only on his 5th day. We were constantly in touch with the GP on the phone. Apparently everyone in London is getting it and its rampant here, and a few people we know have gotten it. Just wanted to share it with you if it helps reduce the panic a little to know someone who has had it and is fine. On Wednesday last week we were out of self imposed quarantine and are not contagious any longer. We were doing 4 to 5 steams and salt water gargles a day, ginger haldi honey mixtures to sooth the throat really helped. Also warm water bottles on the chest really helped relax the chest. Hot baths helped the fluie feelings. And of course lots and lots of rest even now after two weeks we can feel our bodies still recovering. Please stay safe. I hope none of you get it but if you do, know that your body is strong enough to fight it. Seek proper advice from your doctors as intensity of each case is different as was in my household alone. And please stay home and rest the body as much as possible. Lots of love. #CoronaVirus #Covid19 #Recovery #DontPanic #Breathe #Calm

A post shared by Purab H Kohli (@purab_kohli) on Apr 7, 2020 at 3:15am PDT

ਪੂਰਬ ਕੋਹਲੀ ਨੇ ਦੱਸਿਆ ਕਿ, ''ਅਸੀਂ ਦਿਨ ਵਿਚ 4 ਤੋਂ 5 ਵਾਰ ਗਰਮ ਪਾਣੀ ਦੇ ਗਰਾਰੇ ਕਰਦੇ ਸਨ। ਅਦਰਕ ਅਤੇ ਸ਼ਾਹਿਦ ਦੀ ਵਰਤੋਂ ਕਰਨ ਨਾਲ ਸਾਨੂੰ ਕਾਫੀ ਲਾਭ ਮਿਲਿਆ। ਅਸੀਂ ਪਾਣੀ ਦੀ ਬੋਤਲ ਨੂੰ ਆਪਣੀ ਸ਼ਾਤੀ 'ਤੇ ਵੀ ਰੱਖਿਆ ਗਿਆ ਸੀ, ਜਿਸ ਨਾਲ ਤਕਲੀਫ ਕਾਫੀ ਘੱਟ ਹੋਈ। ਕਿਰਪਾ ਕਰਕੇ ਤੁਸੀਂ ਵੀ ਘਰ ਵਿਚ ਹੀ ਰਹੋ।''   

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Sunil Pandey

This news is Edited By Sunil Pandey

Related News