B'day: ਸੂਫੀ ਗਾਇਕੀ ਨਾਲ ਪ੍ਰਸਿੱਧੀ ਖੱਟਣ ਵਾਲੇ ਪੂਰਨਚੰਦ ਵਡਾਲੀ ਜੀ 25 ਸਾਲਾਂ ਤੱਕ ਕਰ ਚੁੱਕੇ ਨੇ ਪਹਿਲਵਾਨੀ

6/4/2018 1:34:28 PM

ਜਲੰਧਰ(ਬਿਊਰੋ)— ਪਦਮਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਪੂਰਨ ਚੰਦ ਅਤੇ ਪਿਆਰੇਲਾਲ ਵਡਾਲੀ ਜੀ ਦੀ ਜੋੜੀ ਭਾਰਤੀ ਸੂਫੀ ਗਾਇਕੀ ਵਜੋਂ ਖੂਬ ਪ੍ਰਸਿੱਧੀ ਖੱਟ ਚੁੱਕੀ ਹੈ। ਇਨ੍ਹਾਂ ਦਾ ਸੰਬੰਧ ਸੂਫੀ ਗਾਇਕੀ ਨੂੰ ਸਮਰਪਿਤ ਖਾਨਦਾਨ ਦੀ ਪੰਜਵੀਂ ਪੀੜ੍ਹੀ ਨਾਲ ਹੈ। ਅੱਜ ਪੂਰਨਚੰਦ ਵਡਾਲੀ ਜੀ ਦਾ ਜਨਮਦਿਨ ਹੈ।

PunjabKesari

4 ਜੂਨ 1940 'ਚ ਉਨ੍ਹਾਂ ਦਾ ਜਨਮ ਹੋਇਆ ਸੀ। ਇਨ੍ਹਾਂ ਦੇ ਪਿੰਡ ਦਾ ਨਾਂ 'ਗੁਰੂ ਕੀ ਵਡਾਲੀ' ਹੈ, ਜੋ ਅੰਮ੍ਰਿਤਸਰ ਦਾ ਇਕ ਜਿਲਾ ਹੈ। 78 ਸਾਲਾ ਪੂਰਨਚੰਦ ਵਡਾਲੀ ਜੀ ਗਾਇਕੀ 'ਚ ਆਉਣ ਤੋਂ ਪਹਿਲਾਂ ਪਹਿਲਵਾਨੀ ਲਈ ਅਖਾੜੇ ਜਾਂਦੇ ਹੁੰਦੇ ਸਨ। ਜਿਵੇਂ ਕਿ ਸਾਰੇ ਜਾਣਦੇ ਹਨ ਕਿ ਪੂਰਨਚੰਦ ਵਡਾਲੀ ਦੇ ਛੋਟੇ ਭਰਾ ਪਿਆਰੇਲਾਲ ਵਡਾਲੀ ਜੀ ਦਾ 9 ਮਾਰਚ 2018 ਨੂੰ ਦਿਲ ਦੀ ਧੜਕਣ ਬੰਦ ਹੋਣ ਕਾਰਨ 75 ਸਾਲ ਦੀ ਉਮਰ 'ਚ ਦਿਹਾਂਤ ਹੋ ਚੁੱਕਾ ਹੈ।

PunjabKesari

ਬੇਹੱਦ ਦੁੱਖ ਵਾਲੀ ਗੱਲ ਹੈ ਕਿ ਵਡਾਲੀ ਬ੍ਰਦਰਜ਼ ਨਾਂ ਨਾਲ ਮਸ਼ਹੂਰ ਇਹ ਜੋੜੀ ਹੁਣ ਟੁੱਟ ਚੁੱਕੀ ਹੈ। ਅੰਮ੍ਰਿਤਸਰ ਵਾਸੀ ਵਡਾਲੀ ਭਰਾ ਆਪਣੇ ਪੰਜਾਬੀ-ਸੂਫੀ ਗੀਤਾਂ ਲਈ ਦੇਸ਼ਾਂ-ਵਿਦੇਸ਼ਾਂ 'ਚ ਕਾਫੀ ਨਾਂ ਖੱਟ ਚੁੱਕੇ ਹਨ। ਗਜ਼ਲ ਅਤੇ ਲੋਕ ਗੀਤਾਂ 'ਚ ਪੂਰਨਚੰਦ ਜੀ ਚੰਗਿਆਂ-ਚੰਗਿਆਂ ਨੂੰ ਚੁਣੌਤੀ ਦਿੰਦੇ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਪੂਰਨਚੰਦ 25 ਸਾਲਾਂ ਤੱਕ ਅਖਾੜੇ 'ਚ ਪਹਿਲਵਾਨੀ ਕਰ ਚੁੱਕੇ ਹਨ, ਜਦਕਿ ਪਿਆਰੇਲਾਲ ਪਿੰਡ ਦੀ ਰਾਸਲੀਲਾ 'ਚ ਕ੍ਰਿਸ਼ਣ ਬਣ ਕੇ ਘਰ ਦੀ ਆਰਥਿਕ ਮਦਦ ਕਰਦੇ ਸਨ। ਇਹ ਜੋੜੀ ਸਟੇਜ ਪਰਫਾਰਮੈਂਸ ਤੋਂ ਇਲਾਵਾ ਕਈ ਬਾਲੀਵੁੱਡ ਫਿਲਮਾਂ 'ਚ ਵੀ ਸੂਫੀ ਗਾਇਕੀ ਨਾਲ ਸਮਾਂ ਬੰਨ੍ਹ ਚੁੱਕੀ ਹੈ। ਇਹ ਜੋੜੀ ਪਿੰਜਰ (2003), ਧੂਪ (2003), ਚਿਕੂ ਬੁਕੂ (2010, ਤਮਿਲ), ਤਨੂੰ ਵੈਡਸ ਮਨੂੰ (2011), ਮੌਸਮ (2011) ਆਦਿ ਫਿਲਮਾਂ 'ਚ ਆਪਣੀ ਸੁਰੀਲੀ ਅਤੇ ਰੂਹਾਨੀ ਆਵਾਜ਼ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੀ ਹੈ। 

PunjabKesari

ਇੱਥੇ ਇਹ ਵੀ ਦੱਸਣਯੋਗ ਹੈ ਕਿ ਪੂਰਨਚੰਦ ਵਡਾਲੀ ਜੀ ਨੇ ਪੰਡਿਤ ਦੁਰਗਾ ਦਾਸ ਅਤੇ ਉਸਤਾਦ ਬੜੇ ਗੁਲਾਮ ਅਲੀ ਖਾਨ ਤੋਂ ਸੰਗੀਤ ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਛੋਟੇ ਅਤੇ ਮਰਹੂਮ ਭਰਾ ਪਿਆਰੇਲਾਲ ਵਡਾਲੀ ਜੀ ਨੂੰ ਸੰਗੀਤ ਦੀ ਸਿੱਖਿਆ ਦਿੱਤੀ ਸੀ। ਪੂਰਨਚੰਦ ਦੀ ਨੂੰ ਪਿਆਰੇਲਾਲ ਵਡਾਲੀ ਜੀ ਆਪਣਾ ਮੈਂਟਰ ਅਤੇ ਗੁਰੂ ਮੰਨਦੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News