ਮਸ਼ਹੂਰ ਐਕਟਰ ਦੇ ਮੋਢੇ ਦੀ ਹੋਈ ਸਰਜਰੀ, ਹਸਪਤਾਲ ਤੋਂ ਸ਼ੇਅਰ ਕੀਤੀ ਤਸਵੀਰ

2/27/2018 12:33:37 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਐਕਟਰ ਆਰ. ਮਾਧਵਨ ਦੀ ਹਾਲ ਹੀ 'ਚ ਮੋਢੇ ਦੀ ਸਰਜਰੀ ਹੋਈ ਹੈ ਤੇ ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਮਾਧਵਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹੈ ਤੇ ਉਨ੍ਹੇ ਹੀ ਐਕਟਿਵ ਉਨ੍ਹਾਂ ਦੇ ਫੈਨਜ਼, ਜੋ ਮਾਧਵਾਨ ਦੀ ਇਹ ਤਸਵੀਰ ਦੇਖ ਸਦਮੇ 'ਚ ਆ ਗਏ ਪਰ ਆਪਣੇ ਫੈਨਜ਼ ਦੀ ਬੇਚੈਨੀ ਦੇਖਦੇ ਹੋਏ ਮਾਧਵਨ ਨੇ ਆਪਣੇ ਫੈਨਜ਼ ਨੂੰ ਇਹ ਆਖਿਆ ਕਿ ਮੈਂ ਹੁਣ ਬਿਲਕੁਲ ਠੀਕ ਹਾਂ। ਮਾਧਵਨ ਨੇ ਹਸਪਤਾਲ ਦੇ ਬਿਸਤਰੇ ਤੋਂ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਨੂੰ ਪੋਸਟ ਕਰਦੇ ਹੋਏ ਮਾਧਵਨ ਨੇ ਲਿਖਿਆ, ''ਮੋਢੇ ਦੀ ਸਰਜਰੀ ਹੋ ਗਈ ਹੈ। ਫਾਈਟਰ ਟਰੈਕ 'ਤੇ ਵਾਪਸ ਆ ਗਿਆ ਹੈ। ਮੈਂ ਆਪਣਾ ਹਥ ਸਿੱਧਾ ਮਹਿਸੂਸ ਨਹੀਂ ਕਰ ਪਾ ਰਿਹਾ ਸੀ।''


ਦੱਸ ਦੇਈਏ ਕਿ ਇੰਨੀ ਦਿਨੀਂ ਆਰ ਮਾਧਵਨ ਵੈੱਬ ਥ੍ਰਿਲਰ ਸੀਰੀਜ਼ 'ਬ੍ਰੀਦ' 'ਚ ਨਜ਼ਰ ਆ ਰਹੇ ਹਨ। ਇਸ ਸੀਰੀਜ਼ 'ਚ ਮਾਧਵਨ ਦੇ ਲੁੱਕ ਤੇ ਅੰਦਾਜ਼ ਦੀ ਕਾਫੀ ਪ੍ਰਸ਼ੰਸਾਂ ਹੋ ਰਹੀ ਹੈ। ਇਸ ਦੇ ਨਾਲ ਹੀ ਉਹ ਜਲਦ ਸੁਸ਼ਾਂਤ ਸਿੰਘ ਰਾਜਪੂਤ ਤੇ ਨਵਾਜੂਦੀਨ ਸਿੱਦੀਕੀ ਨਾਲ ਫਿਲਮ 'ਚੰਦਾ ਮਾਮਾ ਦੂਰ ਕੇ' 'ਚ ਨਜ਼ਰ ਆਉਣਗੇ। ਇਹ ਭਾਰਤ ਦੀ ਪਹਿਲੀ ਸਪੇਸ ਫਿਲਮ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News