Pics : 'ਜ਼ੀਰੋ' ਦੇ ਸੈੱਟ 'ਤੇ ਮਾਧਵਨ ਨੇ ਮਨਾਇਆ ਆਪਣਾ ਜਨਮਦਿਨ

6/4/2018 1:56:56 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਆਰ. ਮਾਧਵਨ ਇਨ੍ਹੀਂ ਦਿਨੀਂ ਆਨੰਦ. ਐੱਲ. ਰਾਏ ਦੀ ਫਿਲਮ 'ਜ਼ੀਰੋ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਅਜਿਹੇ 'ਚ ਮਾਧਵਨ ਦਾ ਜਨਮਦਿਨ ਫਿਲਮ ਸੈੱਟ 'ਤੇ ਹੀ ਸੈਲੀਬ੍ਰੇਟ ਕੀਤਾ ਗਿਆ। ਇਸ ਖਾਸ ਮੌਕੇ ਨੂੰ ਸਪੈਸ਼ਲ ਬਣਾਉਣ 'ਚ ਸ਼ਾਹਰੁਖ ਅਤੇ ਅਨੁਸ਼ਕਾ ਨੇ ਕੋਈ ਕਸਰ ਨਹੀਂ ਛੱਡੀ। ਮਾਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ਾਹਰੁਖ ਖਾਨ ਅਤੇ ਅਨੁਸ਼ਕਾ ਸ਼ਰਮਾ ਨਾਲ ਕੇਕ ਕੱਟਦੇ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ।

PunjabKesari

ਇਸ ਤਸਵੀਰ ਨਾਲ ਉਨ੍ਹਾਂ ਕੈਪਸ਼ਨ 'ਚ ਲਿਖਿਆ, ''Crazyyy Funnnn Birthdays.. oh man .. Unforgetable...''। ਮਾਧਵਨ ਦੀ ਪੋਸਟ ਦੇਖਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ ਕਿ ਉਹ ਜਨਮਦਿਨ ਦੇ ਹੈਂਗਓਵਰ ਤੋਂ ਬਾਹਰ ਨਹੀਂ ਨਿਕਲ ਪਾਏ ਅਤੇ ਉੱਥੇ ਹੀ ਉਹ ਇਸ ਮੌਕੇ ਖੂਬ ਇੰਜੁਆਏ ਕਰਦੇ ਨਜ਼ਰ ਆਏ।

PunjabKesari
ਪਿਛਲੇ ਕਾਫੀ ਸਮੇਂ ਤੋਂ ਕਿਸੇ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਮਾਧਵਨ 'ਜ਼ੀਰੋ' 'ਚ ਨਜ਼ਰ ਆਉਣ ਵਾਲੇ ਹਨ। ਦਰਸਅਲ, ਸ਼ਾਹਰੁਖ ਅਤੇ ਮਾਧਵਨ ਪਹਿਲੀ ਵਾਰ ਸਿਲਵਰ ਸਕ੍ਰੀਨ 'ਤੇ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਇਹ ਫਿਲਮ 21 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News