ਬੱਚਨ ਨੂੰਹ ਨਾਲ ਫਿਲਮ ਦਾ ਆਫਰ ਠੁਕਰਾ ਚੁੱਕੈ ਇਹ ਐਕਟਰ, ਹੁਣ ਵਧਾਵੇਗਾ ਸੈਫ ਦੀ ਬੇਟੀ ਦੀਆਂ ਮੁਸ਼ਕਿਲਾਂ

3/24/2018 2:29:51 PM

ਮੁੰਬਈ(ਬਿਊਰੋ)— ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ 'ਸਿੰਬਾ' ਦੀ ਪੂਰੀ ਸਟਾਰ ਕਾਸਟ ਫਾਈਨਲ ਹੋ ਗਈ ਹੈ। ਹਾਲ ਹੀ 'ਚ ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈਟੀ ਨੇ ਰਣਵੀਰ ਦੇ ਆਪੋਜ਼ਿਟ ਸਾਰਾ ਅਲੀ ਖਾਨ ਨੂੰ ਲੈਣ ਦਾ ਐਲਾਨ ਕੀਤਾ ਸੀ।

PunjabKesari

ਖਬਰਾਂ ਦੀ ਮੰਨੀਏ ਤਾਂ ਹੁਣ ਇਕ ਐਕਟਰ ਸਾਰਾ ਤੇ ਰਣਵੀਰ ਦੀਆਂ ਮੁਸ਼ਕਿਲਾਂ ਵਧਾਉਣ ਆ ਗਿਆ ਹੈ। ਰਿਪੋਰਟ ਮੁਤਾਬਕ ਫਿਲਮ 'ਚ ਵਿਲੇਨ ਦੇ ਰੋਲ 'ਚ ਆਰ ਮਾਧਵਨ ਨੂੰ ਲਿਆ ਗਿਆ ਹੈ। ਮਾਧਵਨ 2 ਸਾਲ ਬਾਅਦ ਸਿਲਵਰ ਸਕ੍ਰੀਨ 'ਤੇ ਵਾਪਸੀ ਕਰ ਰਹੇ ਹਨ।

PunjabKesari

ਹਾਲ ਹੀ 'ਚ ਮਾਧਵਨ ਅਮੇਜਨ ਪ੍ਰਾਈਮ ਦੀ ਵੈੱਬ ਸੀਰੀਜ਼ 'ਬ੍ਰੀਥ' 'ਚ ਨਜ਼ਰ ਆਏ ਸਨ। ਸਾਲ 2016 'ਚ ਮਾਧਵਨ ਦੀ ਫਿਲਮ 'ਸਾਲਾ ਖੜੂਸ' ਆਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਠੀਕ-ਠਾਕ ਕਮਾਈ ਕੀਤੀ ਸੀ।

PunjabKesari

ਹੁਣ ਉਹ 'ਸਿੰਬਾ' 'ਚ ਵਿਲੇਨ ਦਾ ਰੋਲ ਨਿਭਾਉਂਦੇ ਨਜ਼ਰ ਆਉਣਗੇ। 'ਸਿੰਬਾ' ਸਾਊਥ ਦੀ ਫਿਲਮ 'ਟੈਂਪਰ' ਦਾ ਰੀਮੇਕ ਹੈ। ਇਸ 'ਚ ਪ੍ਰਕਾਸ਼ ਰਾਜ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਸੀ।

PunjabKesari

ਦੱੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਆਰ ਮਾਧਵਨ ਨੂੰ ਐਸ਼ਵਰਿਆ ਰਾਏ ਦੀ ਫਿਲਮ 'ਫੰਨੇ ਖਾਂ' ਆਫਰ ਕੀਤੀ ਗਈ ਸੀ। ਇਸ 'ਚ ਮਾਧਵਨ ਨੂੰ ਐਸ਼ਵਰਿਆ ਦੇ ਲਵ ਇੰਟ੍ਰਸਟ ਦਾ ਰੋਲ ਨਿਭਾਉਣਾ ਸੀ ਪਰ ਮਾਧਵਨ ਨੇ ਮੇਕਰਜ਼ ਤੋਂ 15 ਦਿਨ ਦੇ ਸ਼ੂਟ ਲਈ 1.5 ਕਰੋੜ ਰੁਪਏ ਮੰਗ ਲਏ।

PunjabKesari

ਇਹ ਰਕਮ ਮੇਕਰਜ਼ ਨੂੰ ਜ਼ਿਆਦਾ ਲੱਗੀ। ਇਸ ਲਈ ਉਨ੍ਹਾਂ ਦੀ ਜਗ੍ਹਾ ਰਾਜਕੁਮਾਰ ਰਾਓ ਨੂੰ ਕਾਸਟ ਕੀਤਾ ਗਿਆ।

PunjabKesari

ਉੱਥੇ ਇਸ ਬਾਰੇ 'ਚ ਮਾਧਵਨ ਦਾ ਕਹਿਣਾ ਸੀ ਕਿ ਡੇਟ ਨਾ ਹੋਣ ਕਾਰਨ ਉਹ ਓਮਪ੍ਰਕਾਸ਼ ਮਹਿਰਾ ਦੀ 'ਫੰਨੇ ਖਾਂ' ਨਹੀਂ ਕਰ ਸਕੇ।

PunjabKesari

ਹਾਲ 'ਚ ਮਾਧਵਨ ਦੇ ਮੋਢੇ ਦੀ ਸਰਜਰੀ ਹੋਈ ਹੈ। ਫਿਲਹਾਲ 'ਸਿੰਬਾ' 'ਚ ਮਾਧਵਨ ਦਾ ਰੋਲ ਫਾਈਨਲ ਹੋ ਚੁੱਕਾ ਹੈ। ਖਬਰਾਂ ਦੀ ਮੰਨੀਏ ਤਾਂ ਫਿਲਮ 'ਚ ਅਜੈ ਦੇਵਗਨ ਦਾ ਵੀ ਕੈਮੀਓ ਰੋਲ ਹੋਵੇਗਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News