ਬੇਹੱਦ ਭਾਵੁਕ ਕਰਦੈ ਆਰ ਨੇਤ ਦਾ ਗੀਤ ''ਬੇਬੇ ਬਾਪੂ'' (ਵੀਡੀਓ)

11/16/2019 11:43:55 AM

ਮੁੰਬਈ (ਬਿਊਰੋ) — ਮਾਤਾ-ਪਿਤਾ ਅਜਿਹਾ ਰਿਸ਼ਤਾ ਹੈ, ਜਿਹੜਾ ਵਿਅਕਤੀ ਦੇ ਸਭ ਤੋਂ ਵੱਧ ਕਰੀਬ ਦਾ ਹੁੰਦਾ ਹੈ। ਹਰ ਕੋਈ ਆਪਣੇ ਮਾਂ ਪਿਓ ਦੀ ਵੱਡੀ ਉਮਰ ਦੀ ਦੁਆ ਪਰਮਾਤਮਾ ਅੱਗੇ ਕਰਦਾ ਹੈ ਅਤੇ ਹੁਣ ਅਜਿਹੀ ਹੀ ਅਰਦਾਸ ਕਰ ਰਹੇ ਨੇ ਗਾਇਕ ਆਰ ਨੇਤ ਆਪਣੇ ਨਵੇਂ ਗੀਤ 'ਬੇਬੇ ਬਾਪੂ' 'ਚ। ਆਰ ਨੇਤ ਨੇ ਆਪਣੀ ਮਾਂ ਦੇ ਜਨਮਦਿਨ 'ਤੇ ਇਹ ਖੂਬਸੂਰਤ ਗੀਤ ਦੁਨੀਆ ਦੀਆਂ ਸਾਰੀਆਂ ਮਾਵਾਂ ਨੂੰ ਡੈਡੀਕੇਟ ਕੀਤਾ ਹੈ। ਜਿੱਥੇ ਆਰ ਨੇਤ ਆਪਣੇ ਬੇਬੇ ਅਤੇ ਬਾਪੂ ਦੇ ਹਾਲ ਇਸ ਗੀਤ ਰਾਹੀਂ ਦਰਸਾ ਰਹੇ ਹਨ, ਉੱਥੇ ਹੀ ਇਕ ਛੋਟੇ ਕਿਸਾਨ ਪਰਿਵਾਰ ਦੇ ਦਰਦ ਨੂੰ ਵੀ ਬਿਆਨ ਕਰ ਰਹੇ ਹਨ। ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਦੇ ਬੋਲ ਆਰ ਨੇਤ ਨੇ ਹੀ ਲਿਖੇ ਅਤੇ ਸੰਗੀਤ ਮਿਊਜ਼ਿਕ ਅੰਪਾਇਰ ਨੇ ਤਿਆਰ ਕੀਤੀ ਹੈ। ਪ੍ਰੀਤ ਬੋਦਲ ਨੇ ਵੀਡੀਓ ਤਿਆਰ ਕੀਤਾ ਹੈ।

ਦੱਸਣਯੋਗ ਹੈ ਕਿ 'ਡਿਫਾਲਟਰ' ਗੀਤ ਤੋਂ ਬਾਅਦ ਸੁਰਖੀਆਂ 'ਚ ਆਏ ਗਾਇਕ ਆਰ ਨੇਤ ਲਗਾਤਾਰ ਹਿੱਟ ਗੀਤ ਦਿੰਦੇ ਆ ਰਹੇ ਹਨ, ਜਿੰਨ੍ਹਾਂ 'ਚ 'ਦੱਬਦਾ ਕਿੱਥੇ ਆ', ਸਿੱਧੂ ਮੂਸੇ ਵਾਲਾ ਨਾਲ ਗੀਤ 'ਪੋਆਏਜ਼ਨ', 'ਲੁਟੇਰਾ' ਅਤੇ 'ਨਾਨ' ਵਰਗੇ ਗੀਤ ਸ਼ਾਮਲ ਹਨ। ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਆਰ ਨੇਤ ਫਿਲਮ 'ਜ਼ਖਮੀ' 'ਚ ਐਕਟਿੰਗ ਡੈਬਿਊ ਕਰਦੇ ਹੋਏ ਵੀ ਨਜ਼ਰ ਆਉਣ, ਜਿਸ ਦਾ ਅੰਦਾਜ਼ਾ ਦੇਵ ਖਰੌੜ ਵੱਲੋਂ ਆਰ ਨੇਤ ਨਾਲ ਸਾਂਝੀ ਕੀਤੀ ਤਸਵੀਰ ਤੋਂ ਲਗਾਇਆ ਜਾ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News