ਆਰ. ਨੇਤ ਨਾਲ ਰਾਧੇ ਮਾਂ ਨੇ ਲਾਏ ਠੁਮਕੇ

9/25/2019 1:24:15 PM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਪੰਜਾਬੀ ਗਾਇਕ ਆਰ. ਨੇਤ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇਹ ਵੀਡੀਓ ਆਰ. ਨੇਤ ਦੇ ਇਕ ਸ਼ੋਅ ਦੀ ਹੈ, ਜਿਸ 'ਚ ਉਨ੍ਹਾਂ ਨਾਲ ਸਟੇਜ 'ਤੇ ਰਾਧੇ ਮਾਂ ਨਜ਼ਰ ਆ ਰਹੀ ਹੈ। ਇਹ ਵੀਡੀਓ ਜਦੋਂ ਤੋਂ ਸਾਹਮਣੇ ਆਈ ਹੈ, ਉਦੋਂ ਤੋਂ ਹੀ ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਛਿੜੀ ਹੋਈ ਹੈ। ਹਾਲਾਂਕਿ ਇਸ ਵੀਡੀਓ 'ਤੇ ਲੋਕ ਚੁਟਕੀ ਲੈ ਰਹੇ ਹਨ ਤੇ ਫਨੀ-ਫਨੀ ਕੁਮੈਂਟਸ ਵੀ ਕਰ ਰਹੇ ਹਨ। ਆਰ. ਨੇਤ ਜਦੋਂ ਸਟੇਜ 'ਤੇ ਆਪਣਾ ਗੀਤ ਗਾਉਂਦੇ ਹਨ ਤਾਂ ਰਾਧੇ ਮਾਂ ਉਨ੍ਹਾਂ ਤੋਂ ਮਾਈਕ ਫੜ ਕੇ ਕਹਿੰਦੀ ਹੈ, 'ਮੈਂ ਨਾਚਤੀ ਨਹੀਂ ਮੈਂ ਪ੍ਰਭੂ ਪ੍ਰੇਮ ਮੇਂ ਝੂਮਤੀ ਹੂੰ।' ਸਿਰਫ ਇੰਨਾਂ ਹੀ ਨਹੀਂ ਵੀਡੀਓ 'ਚ ਆਰ. ਨੇਤ ਦੇ ਗੀਤ 'ਤੇ ਰਾਧੇ ਮਾਂ ਠੁਮਕੇ ਲਾਉਂਦੀ ਵੀ ਨਜ਼ਰ ਆ ਰਹੀ ਹੈ।

ਦੱਸ ਦੇਈਏ ਕਿ ਆਰ. ਨੇਤ ਇਨ੍ਹੀਂ ਦਿਨੀਂ ਆਪਣੇ ਗੀਤ 'ਲੁਟੇਰਾ' ਗੀਤ ਕਰਕੇ ਵੀ ਚਰਚਾ 'ਚ ਹਨ। ਗੀਤ 'ਚ ਆਰ. ਨੇਤ ਨਾਲ ਹਰਿਆਣਵੀਂ ਸਟਾਰ ਸਪਨਾ ਚੌਧਰੀ ਵੀ ਨਜ਼ਰ ਆ ਰਹੀ ਹੈ। ਆਰ. ਨੇਤ ਦਾ ਇਹ ਗੀਤ ਯੂਟਿਊਬ 'ਤੇ 12 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਸਿੱਧੂ ਮੂਸੇ ਵਾਲਾ ਦੇ ਗੀਤ ਦੇ ਚੱਲ ਰਹੇ ਵਿਵਾਦ 'ਤੇ ਵੀ ਆਰ. ਨੇਤ ਨੇ ਉਸ ਦੀ ਸੁਪੋਰਟ ਕੀਤੀ ਹੈ। ਸਿੱਧੂ ਦੀ ਸੁਪੋਰਟ 'ਚ ਆਰ. ਨੇਤ ਨੇ ਇੰਸਟਾਗ੍ਰਾਮ 'ਤੇ ਸਟੋਰੀ ਵੀ ਸ਼ੇਅਰ ਕੀਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News